26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜ਼ਿਲ੍ਹਾ ਸਕੂਲ ਖੇਡਾਂ - ਬੈਡਮਿੰਟਨ ’ਚ ਸੰਗਤ ਜ਼ੋਨ ਤੇ ਤਲਵੰਡੀ ਸਾਬੋ ਜ਼ੋਨ ਦੀਆਂ ਲੜਕੀਆਂ ਮੋਹਰੀ

ਬਠਿੰਡਾ, 25 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਇਥੇ ਵੱਖ-ਵੱਖ ਖੇਡ ਮੈਦਾਨਾਂ ਵਿਚ ਚੱਲ ਰਹੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਪੜਾਅ ਤਹਿਤ ਹੋਏ ਲੜਕੀਆਂ ਦੇ ਬੈਡਮਿੰਟਨ ਅੰਡਰ-14 ਮੁਕਾਬਲਿਆਂ ਵਿਚ ਸੰਗਤ ਮੰਡੀ ਜ਼ੋਨ ਪਹਿਲੇ ਸਥਾਨ ’ਤੇ ਰਿਹਾ ਹੈ, ਜਦਕਿ ਬਠਿੰਡਾ-2 ਜ਼ੋਨ ਨੇ ਦੂਜਾ ਅਤੇ ਬਠਿੰਡਾ-1 ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿਚ ਤਲਵੰਡੀ ਸਾਬੋ ਜ਼ੋਨ ਨੇ ਬਾਜ਼ੀ ਮਾਰੀ ਹੈ, ਜਦਕਿ ਬਠਿੰਡਾ-2 ਜ਼ੋਨ ਦੂਜੇ ਅਤੇ ਬਠਿੰਡਾ-1 ਜ਼ੋਨ ਤੀਜੇ ਸਥਾਨ ’ਤੇ ਰਿਹਾ।

ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਕਰਾਟੇ ਦਾ ਮੁਕਾਬਲਾ ਸ਼ੁਰੂ ਕਰਵਾਉਂਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ। ਅਜੀਤ ਤਸਵੀਰ 26-08-2026
ਬਠਿੰਡਾ, 25 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਇਥੇ ਵੱਖ-ਵੱਖ ਖੇਡ ਮੈਦਾਨਾਂ ਵਿਚ ਚੱਲ ਰਹੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਪੜਾਅ ਤਹਿਤ ਹੋਏ ਲੜਕੀਆਂ ਦੇ ਬੈਡਮਿੰਟਨ ਅੰਡਰ-14 ਮੁਕਾਬਲਿਆਂ ਵਿਚ ਸੰਗਤ ਮੰਡੀ ਜ਼ੋਨ ਪਹਿਲੇ ਸਥਾਨ ’ਤੇ ਰਿਹਾ ਹੈ, ਜਦਕਿ ਬਠਿੰਡਾ-2 ਜ਼ੋਨ ਨੇ ਦੂਜਾ ਅਤੇ ਬਠਿੰਡਾ-1 ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿਚ ਤਲਵੰਡੀ ਸਾਬੋ ਜ਼ੋਨ ਨੇ ਬਾਜ਼ੀ ਮਾਰੀ ਹੈ, ਜਦਕਿ ਬਠਿੰਡਾ-2 ਜ਼ੋਨ ਦੂਜੇ ਅਤੇ ਬਠਿੰਡਾ-1 ਜ਼ੋਨ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਖੇਡਾਂ ਦੇ ਦੂਸਰੇ ਦਿਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖੋ-ਖੋ ਅਤੇ ਕਰਾਟੇ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਕਰਾਟੇ ਅੰਡਰ-14 ਦੇ -22 ਕਿਲੋ ਭਾਰ ਵਰਗ ਵਿਚ ਦਮਨਪ੍ਰੀਤ ਕੌਰ ਪਹਿਲੇ, ਸਾਹਿਜਪ੍ਰੀਤ ਕੌਰ ਦੂਜੇ ਅਤੇ ਪ੍ਰਬਜੋਤ ਕੌਰ ਤੇ ਸੀਮਾ ਕੌਰ ਤੀਜੇ, -24 ਕਿਲੋ ਵਿਚ ਸਨਵੀਰ ਕੌਰ ਪਹਿਲੇ, ਜਸਪ੍ਰੀਤ ਕੌਰ ਦੂਜੇ ਅਤੇ ਕੁਸਮ ਤੀਜੇ, -26 ਕਿਲੋ ਵਿਚ ਅੰਸ਼ਪ੍ਰੀਤ ਕੌਰ ਪਹਿਲੇ, ਹਰਜਸਲੀਨ ਕੌਰ ਦੂਜੇ ਅਤੇ ਧਰੀ ਤੇ ਮਨਪ੍ਰੀਤ ਕੌਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। ਖੋ-ਖੋ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਤਲਵੰਡੀ ਸਾਬੋ ਜ਼ੋਨ ਨੇ ਪਹਿਲਾ, ਮੌੜ ਮੰਡੀ ਜ਼ੋਨ ਨੇ ਦੂਜਾ ਅਤੇ ਬਠਿੰਡਾ-2 ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿਚ ਬਠਿੰਡਾ-2 ਜ਼ੋਨ ਪਹਿਲੇ, ਸੰਗਤ ਜ਼ੋਨ ਦੂਜੇ ਅਤੇ ਗੋਨਿਆਣਾ ਮੰਡੀ ਜ਼ੋਨ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ, ਕੇਵਲ ਸਿੰਘ ਲੈਕਚਰਾਰ ਫਿਜ਼ੀਕਲ, ਸੁਖਜੀਤ ਸਿੰਘ ਡੀ.ਪੀ.ਈ., ਸ਼ਿੰਗਾਰਾ ਸਿੰਘ ਪੀ.ਟੀ.ਆਈ., ਜਸਵੀਰ ਕੌਰ ਲੈਕਚਰਾਰ ਫਿਜ਼ੀਕਲ, ਜਗਮੋਹਨ ਸਿੰਘ ਡੀ.ਪੀ.ਈ., ਹਰਭਗਵਾਨ ਦਾਸ ਪੀਟੀਆਈ, ਗੁਰਦੀਪ ਸਿੰਘ ਪੀ.ਟੀ.ਆਈ., ਮਨਦੀਪ ਸਿੰਘ ਡੀ.ਪੀ.ਈ., ਗੁਰਪ੍ਰੀਤ ਸਿੰਘ ਡੀ.ਪੀ.ਈ., ਗੁਰਬਿੰਦਰ ਕੌਰ ਪੀ.ਟੀ.ਆਈ., ਤਰਲੋਚਨ ਸਿੰਘ ਡੀ.ਪੀ.ਈ., ਹਰਜਿੰਦਰ ਸ਼ਰਮਾ ਡੀ.ਪੀ.ਈ., ਨਵਦੀਪ ਕੌਰ ਡੀ.ਪੀ.ਈ. ਸਮੇਤ ਹੋਰ ਅਧਿਆਪਕ ਅਤੇ ਖੇਡ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਕਲਾਸਫੋਰ ਇੰਪਲਾਈਜ਼ ਯੂਨੀਅਨ ਤੇ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਬੰਦ ਦਾ ਸਮਰਥਨ ਅਗਲੀ ਖ਼ਬਰ ਲੋਕਾਂ ਦਾ ਪਿਆਰ ਅਤੇ ਸਤਿਕਾਰ ਹੀ ਮੈਨੂੰ ਥੱਕਣ ਨਹੀਂ ਦਿੰਦਾ-ਚੇਅਰਮੈਨ ਮਾਨ ਪਿੰਡ ਰਾਮੂੰਵਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।