26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕਲਾਸਫੋਰ ਇੰਪਲਾਈਜ਼ ਯੂਨੀਅਨ ਤੇ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਬੰਦ ਦਾ ਸਮਰਥਨ

ਬਠਿੰਡਾ, 25 ਅਗਸਤ (ਸੱਤਪਾਲ ਸਿੰਘ ਸਿਵੀਆਂ)-ਦੀ ਕਲਾਸਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (168022 ਬੀ ਚੰਡੀਗੜ੍ਹ) ਦੀ ਜ਼ਿਲਾ ਇਕਾਈ ਬਠਿੰਡਾ ਨੇ 27 ਅਗਸਤ ਦੇ ਪੰਜਾਬ ਮਹਾਂ ਬੰਦ ਦਾ ਸਮਰਥਨ ਕੀਤਾ ਹੈ। ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਤੇ ਸੰਜੀਵ ਕੁਮਾਰ ਬਦਿਆਲਾ, ਸੀਨੀਅਰ ਉੱਪ-ਪ੍ਰਧਾਨ ਗੁਰਲਾਲ ਬੰਗੀ, ਉਪ-ਪ੍ਰਧਾਨ ਚਰਨਜੀਤ ਸਿੰਘ ਤੇ ਸੋਹਣ ਲਾਲ ਮੇਟ, ਪੇ੍ਰਮ ਨਾਥ ਆਈ.

ਅਜੀਤ ਡੈਸਕ 26-08-2026
ਬਠਿੰਡਾ, 25 ਅਗਸਤ (ਸੱਤਪਾਲ ਸਿੰਘ ਸਿਵੀਆਂ)-ਦੀ ਕਲਾਸਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (168022 ਬੀ ਚੰਡੀਗੜ੍ਹ) ਦੀ ਜ਼ਿਲਾ ਇਕਾਈ ਬਠਿੰਡਾ ਨੇ 27 ਅਗਸਤ ਦੇ ਪੰਜਾਬ ਮਹਾਂ ਬੰਦ ਦਾ ਸਮਰਥਨ ਕੀਤਾ ਹੈ। ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਤੇ ਸੰਜੀਵ ਕੁਮਾਰ ਬਦਿਆਲਾ, ਸੀਨੀਅਰ ਉੱਪ-ਪ੍ਰਧਾਨ ਗੁਰਲਾਲ ਬੰਗੀ, ਉਪ-ਪ੍ਰਧਾਨ ਚਰਨਜੀਤ ਸਿੰਘ ਤੇ ਸੋਹਣ ਲਾਲ ਮੇਟ, ਪੇ੍ਰਮ ਨਾਥ ਆਈ.ਟੀ. ਆਈ. ਅਤੇ ਜ਼ਿਲਾ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਜੰਗੀਰਾਣਾ ਨੇ ਕਿਹਾ ਕਿ ਜਥੇਬੰਦੀ ਨਾਲ ਸਬੰਧਤ ਵਿਭਾਗਾਂ ਦੇ ਦਰਜਾ ਚਾਰ ਅਤੇ ਦਰਜਾ ਤਿੰਨ ਸਮੂਹ ਮੁਲਾਜਮ ਅਤੇ ਵੱਖ-ਵੱਖ ਮਹਿਕਮਿਆਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ 27 ਅਗਸਤ ਦੀ ਮਹਾਂ ਹੜਤਾਲ ਵਿਚ ਸ਼ਾਮਿਲ ਹੋਣਗੇ ਤੇ ਵਿਭਾਗੀ ਕੰਮਕਾਜ ਠੱਪ ਕੀਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਤਿਉਣਾ, ਹਰੀਸ਼ੰਕਰ ਥਾਨੇਸ਼ਵਰ, ਗਿਰੀ ਮੰਨੂ, ਰਣਜੀਤ ਸਿੰਘ, ਹਰਬੰਸ, ਸਰੋਜ ਰਾਣੀ, ਰਾਜਵਿੰਦਰ ਕੌਰ, ਮਨਜੀਤ ਮੱਟੂ, ਬਲਕਰਨ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਜਸਪ੍ਰੀਤ ਸਿੰਘ, ਵਿਜੈ ਕੁਮਾਰ, ਅੰਮ੍ਰਿਤਪਾਲ ਸਿੰਘ, ਸੁਭਾਸ਼ ਕੁਮਾਰ, ਹਰਦਿਆਲ ਪਾਲੀ, ਬਲਕਾਰ ਸਿੰਘ, ਬਲਜੀਤ ਸਿੰਘ, ਝੱਗੜ ਸਿੰਘ, ਵੀਰਭਾਨ, ਗੁਰਜੰਟ ਸਿੰਘ, ਚੰਨਣ ਸਿੰਘ, ਗੁਰਨਾਮ ਸਿੰਘ, ਲਾਡੀ ਸਿੰਘ, ਰਾਮ ਸਿੰਘ, ਰਣਦੀਪਕ ਸਿੰਘ, ਜੀਵਨ ਸਿੰਘ, ਚੰਦੂ ਸਿੰਘ ਅਤੇ ਮਿੰਨੀ ਸਕੱਤਰੇਤ ਦੇ ਵੱਖ-ਵੱਖ ਦਫਤਰਾਂ ਦੇ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਮੁਹੱਬਤ ਥਰਮਲ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ - ਬੈਡਮਿੰਟਨ ’ਚ ਸੰਗਤ ਜ਼ੋਨ ਤੇ ਤਲਵੰਡੀ ਸਾਬੋ ਜ਼ੋਨ ਦੀਆਂ ਲੜਕੀਆਂ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।