01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ਼੍ਰੋਮਣੀ ਅਕਾਲੀ ਦਲ ਵਲੋਂ ਸਿਕੰਦਰ ਸਿੰਘ ਬਰਾੜ ਅਤੇ ਜਗਤਾਰ ਸਿੰਘ ਤਾਰਾ ਜਨਰਲ ਕੌਂਸਲ ਮੈਂਬਰ ਨਿਯੁਕਤ

ਮਹਿਮਾ ਸਰਜਾ, 31 ਅਗਸਤ (ਬਲਦੇਵ ਸੰਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਥੇਬੰਦਕ ਸਰਗਰਮੀਆਂ ਤੇਜ਼ ਕਰਨ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਭੁੱਚੋ ਜੋਨ ਗੋਨਿਆਣਾ ਤੋਂ ਸਿਕੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਹੜ ਮਹਿਮਾ ਅਤੇ ਜਗਤਾਰ ਸਿੰਘ ਤਾਰਾ ਸਾਬਕਾ ਸਮਿਤੀ ਮੈਂਬਰ ਕੋਠੇ ਫੂਲਾ ਸਿੰਘ ਵਾਲਾ ਨੂੰ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਅਕਾਲੀ ਦਲ ਵਲੋਂ ਜ਼ਮੀਨੀ ਪੱਧਰ ‘ਤੇ ਜਥੇਬੰਦੀ ਨੂੰ ਹੋਰ ਸਰਗਰਮ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।

ਸਿਕੰਦਰ ਸਿੰਘ ਬਰਾੜ ਤੇ ਜਗਤਾਰ ਸਿੰਘ ਤਾਰਾ। 01-09-2026
ਮਹਿਮਾ ਸਰਜਾ, 31 ਅਗਸਤ (ਬਲਦੇਵ ਸੰਧੂ)- ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਥੇਬੰਦਕ ਸਰਗਰਮੀਆਂ ਤੇਜ਼ ਕਰਨ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਭੁੱਚੋ ਜੋਨ ਗੋਨਿਆਣਾ ਤੋਂ ਸਿਕੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਹੜ ਮਹਿਮਾ ਅਤੇ ਜਗਤਾਰ ਸਿੰਘ ਤਾਰਾ ਸਾਬਕਾ ਸਮਿਤੀ ਮੈਂਬਰ ਕੋਠੇ ਫੂਲਾ ਸਿੰਘ ਵਾਲਾ ਨੂੰ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਅਕਾਲੀ ਦਲ ਵਲੋਂ ਜ਼ਮੀਨੀ ਪੱਧਰ ‘ਤੇ ਜਥੇਬੰਦੀ ਨੂੰ ਹੋਰ ਸਰਗਰਮ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਨਵ-ਨਿਯੁਕਤ ਜਨਰਲ ਕੌਂਸਲ ਮੈਂਬਰਾਂ ਤਾਰਾ ਅਤੇ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਕੈਬਨਿਟ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ ਅਤੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਕੌਰ, ਗਰਦੌਰ ਸਿੰਘ ਸੰਧੂ, ਸੁਖਰਾਜ ਸਿੰਘ ਰਾਜੀ, ਬਲਕਰਨ ਸਿੰਘ ਨੰਬਰਦਾਰ ਮਹਿਮਾ ਭਗਵਾਨਾ ਜਗਜੀਤ ਸਿੰਘ ਐਡਵੋਕੇਟ, ਰਾਜਵਿੰਦਰ ਸਿੰਘ ਨਹਿਰੂ, ਸਵਰਨ ਸਿੰਘ ਆਕਲੀਆ, ਉਪ ਚੇਅਰਮੈਨ ਭੋਲਾ ਸਿੰਘ ਅਬਲੂ, ਅਮਰਜੀਤ ਸਿੰਘ ਜੰਡਾਵਾਲਾ, ਜਗਮੀਤ ਸਿੰਘ ਭੋਖੜਾ, ਭਲਵਿੰਦਰ ਸਿੰਘ ਭਿੰਡਰ, ਇਕਬਾਲ ਸਿੰਘ ਬਰਕੰਦੀ, ਗਮਦੂਰ ਸਿੰਘ, ਗਰਬਿੰਦਰ ਸਿੰਘ, ਬਲਜਿੰਦਰ ਸਿੰਘ, ਰਾਜਾ ਸਿੰਘ ਸਰਪੰਚ, ਗੁਰਸੇਵਕ ਸਿੰਘ ਬਰਾੜ, ਗੁਲਾਬ ਸਿੰਘ ਮਾਨ, ਯੂਥ ਪ੍ਰਧਾਨ ਰਜਿੰਦਰ ਸਿੰਘ ਕੋਠੇ ਲਾਲ ਸਿੰਘ , ਆਕਾਸ਼ ਸਿੰਘ ਬਰਾੜ, ਵਾਈਸ ਚੇਅਰਮੈਨ ਭੋਲਾ ਸਿੰਘ, ਸਰਬਜੀਤ ਸ਼ਰਮਾ, ਬਲਦੇਵ ਸਿੰਘ ਖਿਆਲਕਾ, ਤੀਰਥ ਸਿੰਘ ਬਰਾੜ, ਸੁਖਚੈਨ ਸਿੰਘ ਬਰਾੜ, ਯੂਥ ਪ੍ਰਧਾਨ ਮਨਪ੍ਰੀਤ ਸਿੰਘ, ਹਰਪਾਲ ਸਿੰਘ ਮਾਨ, ਰਾਜਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਤੇ ਸਮਰਥਕਾਂ ਨੇ ਦੋਵਾਂ ਆਗੂਆਂ ਦੇ ਗ੍ਰਹਿ ਪਹੁੰਚ ਕੇ ਵਧਾਈ ਦਿੱਤੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ।
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 500 ਡਰੋਨਾਂ ਦਾ ਵਿਸ਼ੇਸ਼ ਸ਼ੋਅ ਅੱਜ ਤਲਵੰਡੀ ਸਾਬੋ ’ਚ ਅਗਲੀ ਖ਼ਬਰ ਲੰਬੇ ਅਰਸੇ ਬਾਅਦ ਖੇਤਾਂ ’ਚ ਵੇਖੀ ਕਪਾਹ ਦੀ ਫ਼ਸਲ ਦਿਉਣ ਦੇ ਨਛੱਤਰ ਸਿੰਘ ਉਰਫ਼ ਕਾਲਾ ਨੰਬਰਦਾਰ ਨੇ ਬਿਨਾਂ ਪਾਣੀ ਅਤੇ ਰੇਹ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।