ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਖੇਡ ਮੇਲਾ ਕਰਵਾਇਆ
ਬਠਿੰਡਾ, 29 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ‘ਰਾਸ਼ਟਰੀ ਖੇਡ ਦਿਵਸ’ ਮੌਕੇ 28-29 ਅਗਸਤ 2026 ਨੂੰ ਦੋ-ਰੋਜ਼ਾ ਖੇਡ ਮੇਲੇ ਕਰਵਾਇਆ ਗਿਆ। ਸਮਾਗਮ ’ਚ ਵਾਇਸ ਚਾਂਸਲਰ ਪ੍ਰੋ: ਰਾਮਕ੍ਰਿਸ਼ਨ ਵੁਸੀਰਿਕਾ ਨੇ ਮੁੱਖ ਮਹਿਮਾਨ ਵਜੋਂ ਅਤੇ ਰਜਿਸਟਰਾਰ ਡਾ: ਵਿਜੇ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਬਠਿੰਡਾ, 29 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ‘ਰਾਸ਼ਟਰੀ ਖੇਡ ਦਿਵਸ’ ਮੌਕੇ 28-29 ਅਗਸਤ 2026 ਨੂੰ ਦੋ-ਰੋਜ਼ਾ ਖੇਡ ਮੇਲੇ ਕਰਵਾਇਆ ਗਿਆ। ਸਮਾਗਮ ’ਚ ਵਾਇਸ ਚਾਂਸਲਰ ਪ੍ਰੋ: ਰਾਮਕ੍ਰਿਸ਼ਨ ਵੁਸੀਰਿਕਾ ਨੇ ਮੁੱਖ ਮਹਿਮਾਨ ਵਜੋਂ ਅਤੇ ਰਜਿਸਟਰਾਰ ਡਾ: ਵਿਜੇ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਆਈ. ਕਿਊ. ਏ. ਸੀ. ਦੇ ਡਾਇਰੈਕਟਰ ਪ੍ਰੋ: ਮੋਨਿਸ਼ਾ ਧੀਮਾਨ ਅਤੇ ਵਿਦਿਆਰਥੀ ਭਲਾਈ ਡੀਨ ਪ੍ਰੋ: ਸੰਜੀਵ ਕੁਮਾਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਿੱਸਾ ਲਿਆ। ਇਸ ਮੌਕੇ ’ਤੇ, ਮਹਿਮਾਨਾਂ ਨੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸ਼ਰਧਾ-ਸੁਮਨ ਭੇਟ ਕੀਤੇ। ਕਾਰਜਕਾਰੀ ਵਾਇਸ ਚਾਂਸਲਰ ਪ੍ਰੋਫੈਸਰ ਰਾਮਕ੍ਰਿਸ਼ਨ ਵੁਸੀਰਿਕਾ ਨੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿਚ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪਹਿਲੇ ਦਿਨ ਦਾ ਮੁੱਖ ਆਕਰ ਸ਼ਣ ਮਿੰਨੀ-ਮੈਰਾਥਨ ਸੀ, ਜਿਸ ਵਿਚ ਯੂਨੀਵਰਸਿਟੀ ਕੈਂਪਸ ਦੇ ਅੰਦਰ ਵਿਦਿਆਰਥੀਆਂ ਲਈ 5-ਕਿੱਲੋਮੀਟਰ ਅਤੇ ਵਿਦਿਆਰਥਣਾਂ ਲਈ 3-ਕਿੱਲੋਮੀਟਰ ਦੀ ਦੌੜ ਕਰਵਾਈ ਗਈ। ਬਿਨੂ ਈ. ਐਮ. (ਸਰੀਰਕ ਸਿੱਖਿਆ ਵਿਭਾਗ) ਨੇ ਪੁਰਸ਼ਾਂ ਦੀ 5 ਕਿਲੋਮੀਟਰ ਮਿੰਨੀ-ਮੈਰਾਥਨ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪ੍ਰਗਟ (ਐਮ.ਏ. ਪੰਜਾਬੀ) ਅਤੇ ਜਸਟਿਸ (ਬੀ.ਟੈਕ. ਸੀ.ਐਸ.) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਪਹਿਲੇ ਦਿਨ ਕਈ ਛੋਟੇ ਖੇਡ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। 29 ਅਗਸਤ ਨੂੰ ਮੇਜਰ ਧਿਆਨ ਚੰਦ ਦੀ ਯਾਦ ਵਿਚ ਇਕ ਹਾਕੀ ਮੈਚ ਕਰਵਾਇਆ ਗਿਆ। ਮੈਚ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਹਾਕੀ ਹੁਨਰ, ਟੀਮ ਭਾਵਨਾ, ਅਨੁਸ਼ਾਸਨ ਅਤੇ ਖੇਡ-ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਹ ਮੈਚ ਮੇਜਰ ਧਿਆਨ ਚੰਦ ਦੀ ਮਹਾਨ ਖੇਡ ਵਿਰਾਸਤ ਨੂੰ ਸਮਰਪਿਤ ਸੀ।