16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬਠਿੰਡਾ ਦਿਹਾਤੀ ਹਲਕੇ ਤੋਂ ਐਡਵੋਕੇਟ ਮਾਨ ਨੇ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ

ਕੋਟਫੱਤਾ, 15 ਸਤੰਬਰ (ਰਣਜੀਤ ਸਿੰਘ ਬੁੱਟਰ)- ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕਟਾਰ ਸਿੰਘ ਵਾਲਾ ਨਜ਼ਦੀਕ ਬਠਿੰਡਾ ਮਾਨਸਾ ਰੋਡ ’ਤੇ ਇਕ ਰਿਜੋਰਟ ਵਿਚ ਵੱਡਾ ਇਕੱਠ ਕਰਕੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਪਰਸਨ ਸਿੰਘ ਮਾਨ ਦੇ ਪੁੱਤਰ ਐਡਵੋਕੇਟ ਮਨਮਿੰਦਰ ਸਿੰਘ ਮਾਨ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਵੱਡਾ ਇਕੱਠ ਕੀਤਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਵੱਡੇ ਜਨਤਕ ਇਕੱਠ ਨੇ ਮਾਨ ਪਰਿਵਾਰ ਦੇ ਮਾਣ ਵਿਚ ਵਾਧਾ ਕੀਤਾ ਜਿਸ ਦੀ ਬਦੌਲਤ ਐਡਵੋਕੇਟ ਮਾਨ ਨੇ ਆਗਾਮੀ ਵਿਧਾਨ ਸਭਾ 2027 ਲਈ ਚੋਣ ਲੜਨ ਦਾ ਬਿਗੁਲ ਵਜਾ ਦਿੱਤਾ।

ਅਜੀਤ ਡੈਸਕ 16-09-2026
ਕੋਟਫੱਤਾ, 15 ਸਤੰਬਰ (ਰਣਜੀਤ ਸਿੰਘ ਬੁੱਟਰ)- ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕਟਾਰ ਸਿੰਘ ਵਾਲਾ ਨਜ਼ਦੀਕ ਬਠਿੰਡਾ ਮਾਨਸਾ ਰੋਡ ’ਤੇ ਇਕ ਰਿਜੋਰਟ ਵਿਚ ਵੱਡਾ ਇਕੱਠ ਕਰਕੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਪਰਸਨ ਸਿੰਘ ਮਾਨ ਦੇ ਪੁੱਤਰ ਐਡਵੋਕੇਟ ਮਨਮਿੰਦਰ ਸਿੰਘ ਮਾਨ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਵੱਡਾ ਇਕੱਠ ਕੀਤਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਵੱਡੇ ਜਨਤਕ ਇਕੱਠ ਨੇ ਮਾਨ ਪਰਿਵਾਰ ਦੇ ਮਾਣ ਵਿਚ ਵਾਧਾ ਕੀਤਾ ਜਿਸ ਦੀ ਬਦੌਲਤ ਐਡਵੋਕੇਟ ਮਾਨ ਨੇ ਆਗਾਮੀ ਵਿਧਾਨ ਸਭਾ 2027 ਲਈ ਚੋਣ ਲੜਨ ਦਾ ਬਿਗੁਲ ਵਜਾ ਦਿੱਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨਮਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਦਾ ਇਕੱਠ ਉਨ੍ਹਾਂ ਦੇ ਪਿਤਾ ਪਰਸਨ ਸਿੰਘ ਮਾਨ ਦੀ ਪੁਲਿਸ ਇੰਸਪੈਕਟਰ ਰਹਿੰਦਿਆਂ ਇਮਾਨਦਾਰੀ ਤੇ ਲੋਕਾਂ ਨਾਲ ਮਿਲਵਰਤਨ ਦੀ ਅਗਵਾਈ ਭਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਪਾਰਟੀ ਵਿਚ ਨਾ ਤਾਂ ਉਨ੍ਹਾਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਤੇ ਨਾ ਹੀ ਕਿਸੇ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦੀ ਆਫ਼ਰ ਆਈ ਹੈ ਪਰ ਆਉਣ ਵਾਲੇ ਦਿਨਾਂ ਵਿਚ ਉਹ ਅੱਜ ਦੇ ਇਕੱਠ ਵਿਚ ਇਕੱਤਰ ਆਪਣੇ ਸਮਰਥਕਾਂ ਨਾਲ ਇੱਕ ਮੀਟਿੰਗ ਕਰਕੇ ਕਿਸ ਪਾਰਟੀ ਕੋਲ ਆਪਣੀ ਦਾਅਵੇਦਾਰੀ ਪੇਸ਼ ਕਰਨੀ ਹੈ, ਸੰਬੰਧੀ ਰਾਇ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਚੰਦ ਸਿੰਘ ਗਹਿਰੀ ਬੁੱਟਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਦਰਸ਼ਨ ਸਿੰਘ ਮਾਨ ਰਿਟਾ: ਏ.ਐਸ.ਆਈ.ਘੜੈਲਾ, ਗੁਰਸੇਵਕ ਸਿੰਘ ਨਰੂਆਣਾ (ਨੰਬਰਦਾਰ), ਹਰਮਨ ਸਿੰਘ ਬ ਰਾੜ (ਯੂਥ ਆਗੂ), ਸੁਖਰਾਜ ਸਿੰਘ ਸਿੱਧੂ, ਬੂਟਾ ਸਿੰਘ ਨੰਬਰਦਾਰ, ਗੁਰਸ਼ੇਰ ਸਿੰਘ ਬੀੜ ਤਲਾਬ, ਕਮਲ ਬੀੜ ਤਲਾਬ, ਪ੍ਰਿੰਸ ਰਾਏਕੇ ਕਲਾਂ, ਸ਼ਰਨ ਸਿੰਘ, ਬੂਟਾ ਸਿੰਘ ਮੈਂਬਰ (ਨਰੂਆਣਾ), ਜੱਸੀ ਕੋਟਸ਼ਮੀਰ, ਸਵਰਾਜ ਸਮਾਗ ਭਾਗੂ, ਨਰਦੇਵ ਸਿੰਘ ਦਿਓਣ, ਮਨਪ੍ਰੀਤ ਭਾਗੂ, ਗੁਰਸੇਵਕ ਬੀੜ ਬਹਿਮਣ, ਸੀਰਾ ਸਿੰਘ ਸਿੱਧੂ, ਕੁਲਜੀਤ ਸਿੰਘ ਹੰਸ, ਕਲਾ ਮੈਂਬਰ ਜੈ ਸਿੰਘ ਵਾਲਾ, ਨਵੀ ਕਟਾਰ ਸਿੰਘ ਵਾਲਾ, ਰੁਪਿੰਦਰ ਲੂਲਬਾਈ, ਟਿੰਕੂ ਬਾਬਾ ਨਰੂਆਣਾ, ਗੁਰਜੰਟ ਸਿੰਘ ਨੰਬਰਦਾਰ ਪਥਰਾਲਾ, ਜਗਦੇਵ ਸਿੰਘ ਪੰਚ, ਅੰਮ੍ਰਿਤਪਾਲ ਸਿੰਘ ਪੰਚ ਗਹਿਰੀ ਬੁੱਟਰ, ਸੰਦੀਪ ਸਿੰਘ ਪੰਚ ਗਹਿਰੀ ਬੁੱਟਰ, ਬਬਲੀ ਸਿੰਘ ਸਾਬਕਾ ਪੰਚ, ਜਗਸੀਰ ਸਿੰਘ ਗਹਿਰੀ ਬੁੱਟਰ, ਜਸਵਿੰਦਰ ਸਿੰਘ ਫੁੱਲੋ ਮਿੱਠੀ, ਮਨੂ ਡੂੰਮਵਾਲੀ, ਹੈਪੀ ਤਾਜ,ਓਮ ਪ੍ਰਕਾਸ਼, ਨਿੱਕਾ, ਮੰਦਰ ਸਿੰਘ ਕੋਠੇ ਸੰਗਤ ਆਦਿ ਸਮੇਤ ਵੱਡੀ ਗਿਣਤੀ ਵਿਚ ਬਠਿੰਡਾ ਦਿਹਾਤੀ ਦੇ ਵੋਟਰ ਹਾਜ਼ਰ ਸਨ।
ਪਿਛਲੀ ਖ਼ਬਰ ਝੋਨੇ ਦੀ ਖਰੀਦ ਜਲਦ ਸ਼ੁਰੂ ਕਰਨ ਤੇ ਜਮਾਲਪੁਰ ਓਵਰਬ੍ਰਿਜ-ਅੰਡਰਪਾਸ ਚਾਲੂ ਕਰਵਾਉਣ ਦੀ ਮੰਗ ਭਾਕਿਯੂ ਚੜੂਨੀ ਤੇ ਇਲਾਕੇ ਦੇ... ਅਗਲੀ ਖ਼ਬਰ ਲਾਇਬ੍ਰੇਰੀ ਐਕਟ ਕਿਉਂ ਨਹੀਂ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।