04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

2027 ਦੇ ਮੈਦਾਨ ਲਈ ਭੁੱਚੋ ’ਚ ਅਕਾਲੀ ਦਲ ਦੀ ਸਰਗਰਮੀ ਤੇਜ਼

ਮਹਿਮਾ ਸਰਜਾ, 3 ਅਕਤੂਬਰ (ਬਲਦੇਵ ਸੰਧੂ)-2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਭੁੱਚੋ ਵਿਚ ਸਿਆਸੀ ਸਰਗਰਮੀਆਂ ਨੂੰ ਰਫ਼ਤਾਰ ਦਿੱਤੀ ਜਾ ਰਹੀ ਹੈ। ਜਿਸ ’ਚ ਪਾਰਟੀ ਵਲੋਂ ਪਿੰਡਾਂ ’ਚ ਵਰਕਰ ਮੀਟਿੰਗਾਂ ਕਰਕੇ ਜ਼ਮੀਨੀ ਸੰਗਠਨ ਨੂੰ ਮੁਸਤੈਦ ਕਰਨ, ਲੋਕਾਂ ਨਾਲ ਰਾਬਤਾ ਵਧਾਉਣ ਅਤੇ ਬੂਥ ਪੱਧਰ ਤੱਕ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ।

ਅਜੀਤ ਡੈਸਕ 04-10-2026
ਮਹਿਮਾ ਸਰਜਾ, 3 ਅਕਤੂਬਰ (ਬਲਦੇਵ ਸੰਧੂ)-2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਭੁੱਚੋ ਵਿਚ ਸਿਆਸੀ ਸਰਗਰਮੀਆਂ ਨੂੰ ਰਫ਼ਤਾਰ ਦਿੱਤੀ ਜਾ ਰਹੀ ਹੈ। ਜਿਸ ’ਚ ਪਾਰਟੀ ਵਲੋਂ ਪਿੰਡਾਂ ’ਚ ਵਰਕਰ ਮੀਟਿੰਗਾਂ ਕਰਕੇ ਜ਼ਮੀਨੀ ਸੰਗਠਨ ਨੂੰ ਮੁਸਤੈਦ ਕਰਨ, ਲੋਕਾਂ ਨਾਲ ਰਾਬਤਾ ਵਧਾਉਣ ਅਤੇ ਬੂਥ ਪੱਧਰ ਤੱਕ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਸੂਬਾ ਪੱਧਰ ’ਤੇ ਵੀ ਪਾਰਟੀ ਨੇ 2027 ਦੇ ਮਨੋਰਥ ਪੱਤਰ ਲਈ ਵੱਖ-ਵੱਖ ਵਰਗਾਂ ਨਾਲ ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸੇ ਸਿਲਸਿਲੇ ਤਹਿਤ ਪਿੰਡ ਸਿਵੀਆਂ, ਕੋਠੇ ਚੇਤ ਸਿੰਘ ਵਾ, ਅਬਲੂ (ਕੋਟਲੀ), ਕੋਠੇ ਫੂਲਾ ਸਿੰਘ ਵਾਲਾ, ਗੰਗਾ (ਅਬਲੂ), ਕਿਲੀ ਨਿਹਾਲ ਸਿੰਘ ਵਾਲਾ ਅਤੇ ਬਲਾਹੜ੍ਹ ਮਹਿਮਾ ਵਿਖੇ ਵਰਕਰ ਮੀਟਿੰਗਾਂ ਕੀਤੀਆਂ ਗਈਆਂ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਦੀ ਅਗਵਾਈ ਹੇਠ ਹੋਈਆਂ ਇਨ੍ਹਾਂ ਬੈਠਕਾਂ ਵਿਚ ਵਰਕਰਾਂ ਨਾਲ ਸਿਆਸੀ ਮਸ਼ਵਰਾ ਕਰਦਿਆਂ ਜਥੇਬੰਦੀ ਦੀ ਬੁਨਿਆਦ ਨੂੰ ਹੋਰ ਪਾਏਦਾਰ ਬਣਾਉਣ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਵਿਚ ਸਰਕਾਰ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ। ਆਗੂਆਂ ਨੇ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਦੌਰਾਨ ਕੀਤੇ ਕੰਮਾਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਤਨਜ਼ੀਮ ਨੂੰ ਸਰਗਰਮ ਕਰਕੇ ਆਉਣ ਵਾਲੇ ਸਮੇਂ ਵਿਚ ਲੋਕ-ਮਸਲਿਆਂ ’ਤੇ ਰਾਬਤਾ ਹੋਰ ਗਹਿਰਾ ਕੀਤਾ ਜਾਵੇਗਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮੁੜ ਸਿਆਸੀ ਤੌਰ ’ਤੇ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਲੋਕ ਸਭਾ ਹਲਕਾ ਇੰਚਾਰਜ ਆਕਾਸ਼ਦੀਪ ਸਿੰਘ ਮਿੱਡੂ ਖੇੜਾ, ਗੁਰਦੌਰ ਸਿੰਘ ਸੰਧੂ, ਸੁਖਰਾਜ ਸਿੰਘ ਰਾਜੀ, ਜਗਜੀਤ ਸਿੰਘ ਐਡਵੋਕੇਟ, ਰਾਜਵਿੰਦਰ ਸਿੰਘ ਨਹਿਰੂ, ਚੇਅਰਮੈਨ ਸਿਕੰਦਰ ਸਿੰਘ ਬਰਾੜ, ਇਕਬਾਲ ਸਿੰਘ ਬਰਕੰਦੀ, ਬਲਕਰਨ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਸ਼ਿੰਦਾ, ਸਿਵੀਆਂ ਸਰਕਲ ਪ੍ਰਧਾਨ ਗੁਰਸ਼ਰਨ ਸਿੰਘ ਕਾਕਾ, ਬਲਜੀਤ ਸਿੰਘ, ਮਨਜਿੰਦਰ ਸਿੰਘ ਕਿਲੀ, ਜਗਤਾਰ ਸਿੰਘ ਤਾਰਾ, ਗੁਰਸੇਵਕ ਸਿੰਘ ਬਾਬੇ ਕਾ, ਬਲਵਿੰਦਰ ਸਿੰਘ ਭਿੰਡਰ, ਸਵਰਨ ਸਿੰਘ ਆਕਲੀਆ, ਆਕਾਸ਼ਦੀਪ ਸਿੰਘ ਅਬਲੂ, ਰਾਜਵਿੰਦਰ ਸਿੰਘ ਬਰਾੜ, ਉਪ ਚੇਅਰਮੈਨ ਭੋਲਾ ਸਿੰਘ, ਵਕੀਲ ਸਿੰਘ ਬਰਾੜ, ਗਮਦੂਰ ਸਿੰਘ, ਸਰਪੰਚ ਗੁਰਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਬਰਕੰਦੀ , ਤੀਰਥ ਸਿੰਘ ਬਰਾੜ ਬਲਦੇਵ ਸਿੰਘ ਖਿਆਲਾ ਸੁਖਚੈਨ ਸਿੰਘ ਮਨਪ੍ਰੀਤ ਸਿੰਘ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਜਨਸ਼ਕਤੀ ਪਾਰਟੀ ਵਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ 3 ਮੋਟਰਸਾਈਕਲ ਚੋਰੀ-ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।