ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਧਰਨਾ 8ਵੇਂ ਦਿਨ ’ਚ ਦਾਖਲ
ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ’ਤੇ ਲਗਾਇਆ ਧਰਨਾ 8ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਧਰਨੇ ’ਚ ਅੱਜ ਵੀ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਏ।
ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ’ਤੇ ਲਗਾਇਆ ਧਰਨਾ 8ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਧਰਨੇ ’ਚ ਅੱਜ ਵੀ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਏ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਕਤਲ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਾ ਉਦੋਂ ਤੱਕ ਖ਼ਤਮ ਨਹੀਂ ਹੋ ਸਕਦਾ ਜਦੋਂ ਤੱਕ ਸਿਆਸੀ-ਪੁਲਿਸ ਤੇ ਨਸ਼ਾ ਤਸਕਰਾਂ ਦਾ ਗੱਠਜੋੜ ਨਹੀਂ ਤੋੜਿਆ ਜਾਂਦਾ। ਉਨ੍ਹਾਂ ਕਿਹਾ ਕਿ ਪਰਵਿੰਦਰ ਦੇ ਪਰਿਵਾਰ ਲਈ ਇਨਸਾਫ਼ ਤਾਂ ਲਿਆ ਵੀ ਜਾਵੇਗਾ, ਬਲਕਿ ਇਹ ਲੜਾਈ ਨਸ਼ਿਆਂ ਦੇ ਖ਼ਾਤਮੇ ਤੱਕ ਲੜੀ ਜਾਵੇਗੀ। ਇਸੇ ਦੌਰਾਨ ਸਿਵਲ ਹਸਪਤਾਲ ਮਾਨਸਾ ਵਿਖੇ ਮੋਰਚਰੀ ਨੇੜੇ ਨੌਜਵਾਨ ਭਾਨਾ ਸਿੱਧੂ ਦੀ ਅਗਵਾਈ ’ਚ ਪਹਿਰੇਦਾਰੀ ਦੇ ਚੱਲਦਿਆਂ ਨੌਜਵਾਨਾਂ ਦਾ ਧਰਨਾ ਜਾਰੀ ਹੈ । ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ, ਇਸ ਮੌਕੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਲਿਬਰੇਸ਼ਨ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ, ਐਕਸ਼ਨ ਕਮੇਟੀ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਗੁਰਪ੍ਰੀਤ ਸਿੰਘ ਝੱਬਰ, ਲਖਵਿੰਦਰ ਸਿੰਘ ਮੂਸਾ, ਕਾ. ਕ੍ਰਿਸ਼ਨ ਚੌਹਾਨ, ਭਗਵੰਤ ਸਿੰਘ ਸਮਾਓਂ, ਜਸਵੀਰ ਕੌਰ ਨੱਤ, ਰਾਜਵਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਧੰਨਾ ਮੱਲ ਗੋਇਲ, ਹਰਿੰਦਰ ਸਿੰਘ ਮਾਨਸ਼ਾਹੀਆ, ਹਰਦੀਪ ਸਿੰਘ ਸਿੱਧੂ, ਸੁਖਵਿੰਦਰ ਸਿੰਘ ਔਲਖ, ਇੰਦਰਜੀਤ ਸਿੰਘ ਮੁਨਸ਼ੀ, ਚਮਕੌਰ ਸਿੰਘ ਸਿੱਧੂ, ਐਂਟੀ ਡਰੱਗ ਟਾਸਕ ਫੋਰਸ ਦੇ ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਭੁਪਿੰਦਰ ਰੂਬੀ, ਅਰਸ਼ਦੀਪ, ਐਕਸ ਸਰਵਿਸ ਲੀਗ ਦੇ ਜ਼ਿਲ੍ਹਾ ਆਗੂ ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਸੇਵਾਮੁਕਤ ਥਾਣੇਦਾਰ ਬਲਵੰਤ ਸਿੰਘ ਭੀਖੀ ਆਦਿ ਸਨ। ਥਾਣੇਦਾਰ ਨੇ ਨੌਜਵਾਨ ਨੂੰ ਥੱਪੜ ਮਾਰਿਆੀ, ਮੰਗੀ ਮੁਆਫ਼ੀ ਤਿੰਨਕੋਨੀ ਨਜ਼ਦੀਕ ਧਰਨੇ ਕੋਲ ਹੀ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਤੋਂ ਲੰਘਦਿਆਂ ਇੱਕ ਨੌਜਵਾਨ ਨਾਲ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਸਹਾਇਕ ਸਬ ਇੰਸਪੈਕਟਰ ਸੁਰਿੰਦਰ ਪਾਲ ਦੀ ਤੂੰ-ਤੂੰ ਮੈਂ ਹੋ ਗਈ, ਜਿਸ ਦੇ ਚੱਲਦਿਆਂ ਥਾਣੇਦਾਰ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇੱਥੋਂ ਲੰਘਦੇ ਨਿਹੰਗ-ਸਿੰਘਾਂ ਨੇ ਇਸ ਘਟਨਾ ਨੂੰ ਵੇਖਦਿਆਂ ਹੀ ਹੰਗਾਮਾ ਖੜ੍ਹਾ ਕਰ ਦਿੱਤਾ। ਮੌਕੇ ’ਤੇ ਵੱਡਾ ਇਕੱਠ ਹੋ ਗਿਆ। ਥਾਣੇਦਾਰ ਪੂਰੀ ਆਕੜ ’ਚ ਸੀ ਅਤੇ ਉਹ ਗ਼ਲਤੀ ਮੰਨਣ ਤੋਂ ਭੱਜ ਰਿਹਾ ਸੀ। ਜਦੋਂ ਨਿਹੰਗ-ਸਿੰਘਾਂ ਨੇ ਘੁਰਕੀ ਦਿੱਤੀ ਅਤੇ ਮੌਕੇ ’ਤੇ ਹੀ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਤਾਂ ਮਾਹੌਲ ਹੋਰ ਖ਼ਰਾਬ ਹੋ ਗਿਆ। ਇੰਨੇ ਨੂੰ ਐਕਸ਼ਨ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੁਨਸ਼ੀ ਪਹੁੰਚ ਗਏ, ਜਿਨ੍ਹਾਂ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਂਦਾ। ਥਾਣਾ ਬਰੇਟਾ ਦੇ ਮੁਖੀ ਇੰਸਪੈਕਟਰ ਬਲਕੌਰ ਸਿੰਘ ਦੇ ਯਤਨਾਂ ਸਦਕਾ ਥਾਣੇਦਾਰ ਨੇ ਮੁਆਫ਼ੀ ਮੰਗ ਲਈ ਤਾਂ ਮਾਮਲਾ ਸੁਲਝਿਆ। ਦੂਸਰੇ ਪਾਸੇ ਸੋਸ਼ਲ ਮੀਡੀਆ ’ਚ ਸਹਾਇਕ ਸਬ ਇੰਸਪੈਕਟਰ ਤੇ ਕੌਮੀ ਖਿਡਾਰਨ ਵੀਰਪਾਲ ਕੌਰ ਦੀ ਤਸਵੀਰ ਲਗਾ ਕੇ ਇਹ ਪੋਸਟ ਵਾਇਰਲ ਹੋ ਰਹੀ ਹੈ ਕਿ ਇਸ ਥਾਣੇਦਾਰਨੀ ਨੇ ਥੱਪੜ ਮਾਰਨ ਤੋਂ ਬਾਅਦ ਮੁਆਫ਼ੀ ਮੰਗੀ ਹੈ, ਜਿਸ ਕਰ ਕੇ ਇਹ ਪੁਲਿਸ ੀਕਰਮਚਾਰਨ ਪ੍ਰੇਸ਼ਾਨ ਦੱਸੀ ਜਾਂਦੀ ਹੈ। ‘ਅਜੀਤ’ ਕੋਲ ਥੱਪੜ ਮਾਰਨ ਵਾਲੇ ਥਾਣੇਦਾਰ ਸੁਰਿੰਦਰ ਪਾਲ ਦੀ ਵੀਡੀਓ ਮੌਜੂਦ ਹੈ।