ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਬਾਲਿਆਂਵਾਲੀ ਸਭਾ ਦੇ ਸਹਿਯੋਗ ਨਾਲ ਲਾਇਆ ਖ਼ੂਨਦਾਨ ਕੈਂਪ
ਬਠਿੰਡਾ, 10 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਮਾਤਾ ਸਵ. ਸੀਤਾ ਦੇਵੀ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਵੱਖ-ਵੱਖ ਯੂਨਿਟਾਂ, ਦੋਸਤ ਵੈੱਲਫ਼ੇਅਰ ਸੋਸਾਇਟੀ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਅਤੇ ਵਪਾਰ ਮੰਡਲ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਖ਼ੂਨਦਾਨੀਆਂ ਨੇ 45 ਯੂਨਿਟ ਖ਼ੂਨਦਾਨ ਕੀਤਾ।
ਬ
ਬਠਿੰਡਾ ਵਿਖੇ ਲੱਗੇ ਕੈਂਪ ਮੌਕੇ ਖ਼ੂਨ ਦਾਨੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸਰੂਪ ਚੰਦ ਸਿੰਗਲਾ ਅਤੇ ਹੋਰ। ਅਜੀਤ ਤਸਵੀਰ
11-11-2026
ਬਠਿੰਡਾ, 10 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਮਾਤਾ ਸਵ. ਸੀਤਾ ਦੇਵੀ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਵੱਖ-ਵੱਖ ਯੂਨਿਟਾਂ, ਦੋਸਤ ਵੈੱਲਫ਼ੇਅਰ ਸੋਸਾਇਟੀ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਅਤੇ ਵਪਾਰ ਮੰਡਲ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਖ਼ੂਨਦਾਨੀਆਂ ਨੇ 45 ਯੂਨਿਟ ਖ਼ੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਅਸ਼ੋਕ ਬਾਲਿਆਂਵਾਲੀ ਨੇ ਖ਼ੁਦ ਖ਼ੂਨਦਾਨ ਕਰਕੇ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਖ਼ੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਬਾਲਿਆਂਵਾਲੀ ਪਰਿਵਾਰ ਅਤੇ ਕੈਮਿਸਟ ਐਸੋਸੀਏਸ਼ਨ ਵੱਲੋਂ ਹਰ ਸਾਲ ਕੀਤੀ ਜਾਂਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਅਸ਼ੋਕ ਬਾਲਿਆਂਵਾਲੀ ਦੇ ਪੁੱਤਰ ਅਤੇ ਐਮ.ਡੀ. ਮੈਡੀਸਨ ਡਾ. ਅਭਿਸ਼ੇਕ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਖ਼ੂਨਦਾਨ ਕੀਤਾ। ਇਸ ਮੌਕੇ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸੇਵਾ ਦਾ ਅਜਿਹਾ ਕਾਰਜ ਹੈ, ਜਿਸ ਨਾਲ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਇਸ ਮੌਕੇ ਅਮਿਤ ਕਪੂਰ, ਕੇ.ਕੇ. ਮਹੇਸ਼ਵਰੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਗੁਪਤਾ, ਦੋਸਤ ਵੈੱਲਫ਼ੇਅਰ ਸੋਸਾਇਟੀ ਦੇ ਰਮੇਸ਼ ਗਰਗ, ਲਵਲੀਨ ਸਚਦੇਵਾ, ਰਜਿੰਦਰ ਸਿੰਗਲਾ, ਅਨਿਲ ਕੁਮਾਰ, ਮਨਦੀਪ ਜਿੰਦਲ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦੇ ਸ਼ਿਵਦੇਵ ਸਿੰਘ ਦੰਦੀਵਾਲ (ਰਿਟਾਇਰਡ ਏ.ਡੀ.ਸੀ.), ਬਾਲ ਮੁਕੰਦ ਗਰਗ, ਮੋਦਨ ਸਿੰਘ ਮਾਨ, ਪ੍ਰੇਮ ਜਿੰਦਲ, ਜ਼ਿਲ੍ਹਾ ਕੈਮਿਸਟ ਐਸੋਸੀ ਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਗਰਗ, ਪਵਨ ਜਿੰਦਲ, ਨਥਾਣਾ ਯੂਨਿਟ ਦੇ ਪ੍ਰਧਾਨ ਵਿਜੇਂਦਰ ਸ਼ਰਮਾ, ਰਾਮਪੁਰਾ ਯੂਨਿਟ ਦੇ ਅਜੀਤ ਅਗਰਵਾਲ, ਰਾਜਨ, ਤਲਵੰਡੀ ਯੂਨਿਟ ਦੇ ਵਿਜੇਪਾਲ ਸਿੰਘ ਚੌਧਰੀ, ਹੋਲਸੇਲ ਯੂਨਿਟ ਦੇ ਪ੍ਰਧਾਨ ਕ੍ਰਿਸ਼ਨ ਗੋਇਲ, ਦਰਸ਼ਨ ਜੋੜਾ, ਹਰੀਸ਼ ਟਿੰਕੂ, ਵੇਦ ਪ੍ਰਕਾਸ਼ ਬੇਦੀ, ਅੰਮ੍ਰਿਤ ਸਿੰਗਲਾ, ਰਿਟੇਲ ਦੇ ਪ੍ਰੀਤਮ ਸਿੰਘ ਵਿਰਕ, ਗੁਰਜਿੰਦਰ ਸਿੰਘ ਸਾਹਨੀ, ਸ਼ਮਸ਼ੇਰ ਸਿੰਘ, ਗੌਰਵ ਮਿੱਤਲ, ਪ੍ਰਿੰਸ ਕੁਮਾਰ, ਸੰਦੀਪ ਗਰਗ, ਸਿਡਾਨਾ , ਭਾਜਪਾ ਆਗੂ ਨੀਰਜ ਜੋੜਾ, ਜਤਿੰਦਰ ਗੋਗੀ, ਗੁਲਸ਼ਨ ਵਧਵਾ, ਡਾ. ਵੀਣਾ ਗਰਗ, ਸ਼ਾਮ ਸੁੰਦਰ ਅਗਰਵਾਲ, ਨਵੀਨ ਸਿੰਗਲਾ, ਅਸ਼ਵਨੀ ਗਰਗ, ਸੁਹੇਲ ਗੁੰਬਰ, ਨਿਤਿਨ ਗਰਗ, ਬੌਬੀ ਕਾਲੀਆ, ਡਾ. ਪਰਵੀਨ, ਲਵ ਸਚਦੇਵਾ, ਦਿਨੇਸ਼ ਸਿੰਗਲਾ, ਕਰਨ ਸਿੰਘ, ਹੋਲਸੇਲ ਵਰਕਰ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਬਲੱਡ ਬੈਂਕ ਦੇ ਇੰਚਾਰਜ ਅਜੀਤ ਸਿੰਘ ਚੌਧਰੀ ਆਪਣੀ ਟੀਮ ਸਮੇਤ ਮੌਜੂਦ ਸਨ।ਅਖੀਰ ਵਿਚ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।