17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜ਼ਮੀਨੀ ਮਾਮਲੇ ਨੂੰ ਲੈ ਕੇ ਦਰਜਨ ਮਰਦ/ਔਰਤਾਂ ਨੇ ਪਾਣੀ ਵਾਲੀ ਟੈਂਕੀ ਉੱਪਰ ਠੰਡ ’ਚ ਗੁਜ਼ਾਰੀ ਰਾਤ

ਭਗਤਾ ਭਾਈਕਾ, 16 ਨਵੰਬਰ (ਸੁਖਪਾਲ ਸਿੰਘ ਸੋਨੀ)-ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜ਼ਮੀਨੀ ਵਿਵਾਦ ਕਾਰਨ ਪਿੰਡ ਦੇ ਕਰੀਬ ਦੋ ਦਰਜਨ ਦੇ ਪਰਿਵਾਰ ਦੇ ਮਰਦ ਅਤੇ ਔਰਤਾਂ ਕੱਲ੍ਹ ਸਵੇਰ ਵਕਤ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਸਨ, ਜਿਨ੍ਹਾਂ ਨੇ ਬੀਤੀ ਰਾਤ ਪਾਣੀ ਦੀ ਟੈਂਕੀ ਉੱਪਰ ਹੀ ਰਾਤ ਬਿਤਾਈ ਹੈ। ਟੈਂਕੀ ਤੇ ਚੜ੍ਹੇ ਪਰਿਵਾਰਕ ਲੋਕਾਂ ਵਲੋਂ ਇਨਸਾਫ਼ ਲੈਣ ਲਈ ਲਗਾਤਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਅਜੀਤ ਡੈਸਕ 17-11-2026
ਭਗਤਾ ਭਾਈਕਾ, 16 ਨਵੰਬਰ (ਸੁਖਪਾਲ ਸਿੰਘ ਸੋਨੀ)-ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜ਼ਮੀਨੀ ਵਿਵਾਦ ਕਾਰਨ ਪਿੰਡ ਦੇ ਕਰੀਬ ਦੋ ਦਰਜਨ ਦੇ ਪਰਿਵਾਰ ਦੇ ਮਰਦ ਅਤੇ ਔਰਤਾਂ ਕੱਲ੍ਹ ਸਵੇਰ ਵਕਤ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਸਨ, ਜਿਨ੍ਹਾਂ ਨੇ ਬੀਤੀ ਰਾਤ ਪਾਣੀ ਦੀ ਟੈਂਕੀ ਉੱਪਰ ਹੀ ਰਾਤ ਬਿਤਾਈ ਹੈ। ਟੈਂਕੀ ਤੇ ਚੜ੍ਹੇ ਪਰਿਵਾਰਕ ਲੋਕਾਂ ਵਲੋਂ ਇਨਸਾਫ਼ ਲੈਣ ਲਈ ਲਗਾਤਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪਾਣੀ ਵਾਲੀ ਟੈਂਕੀ ’ਤੇ ਕਰੀਬ 10 ਮਰਦ, 8 ਔਰਤਾਂ, ਕੁਝ ਬੱਚੇ ਸ਼ਾਮਿਲ ਹਨ। ਅੱਜ ਪ੍ਰਦਰਸ਼ਨ ਦੇ ਦੂਜੇ ਦਿਨ ਭਾਰਤੀ ਜਨਤਾ ਪਾਰਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਟੈਂਕੀ ਉਪਰ ਚੜ੍ਹ ਕੇ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਵਲੋਂ ਟੈਂਕੀ ਹੇਠਾਂ ਧਰਨਾ ਲਗਾ ਕੇ ਖਾਣ ਪੀਣ ਲਈ ਲੰਗਰ ਬਣਾਉਣਾ ਵੀ ਸ਼ੁਰੂ ਕਰ ਲਿਆ ਹੈ। ਪਿੰਡ ਦਿਆਲਪੁਰਾ ਮਿਰਜ਼ਾ ਦੇ ਮਹਿਰਾ ਸਿੱਖ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿਚ ਆਪਣੀ ਜ਼ਮੀਨ ਪੰਜ ਪੀੜ੍ਹੀਆਂ ਤੋਂ ਵਾਹ ਬੀਜ ਰਹੇ ਸਨ, ਜਿਸ ਦੀਆਂ ਗਿਰਦਾਵਰੀਆਂ ਵੀ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਮ ਉੱਪਰ ਦਰਜ ਹਨ। ਉਨ੍ਹਾਂ ਮੁਤਾਬਿਕ ਇਹ ਜ਼ਮੀਨ ਇਨ੍ਹਾਂ ਪਰਿਵਾਰਾਂ ਨੂੰ ਪਿੰਡ ਦੇ ਸਰਦਾਰ ਭਾਈਚਾਰੇ ਵਲੋਂ ਪੁਰਾਣੇ ਸਮਿਆਂ ਵਿਚ ਖੂਹਾਂ ਤੋਂ ਪਾਣੀ ਭਰਨ ਬਦਲੇ ਦਾਨ ਵਿਚ ਦਿੱਤੀਆਂ ਗਈਆਂ ਸਨ। ਇਸ ਮੌਕੇ ਪੀੜਤਾਂ ਨੇ ਪਿੰਡ ਦੇ ਹੀ ਸਰਪੰਚ ਦੇ ਬੇਟੇ ਸਮੇਤ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਉਪਰ ਜਾਅਲੀ ਦਸਤਾਵੇਜਾਂ ਨਾਲ ਜ਼ਮੀਨ ਹਥਿਆਉਣ ਦਾ ਕਥਿਤ ਦੋਸ਼ ਲਗਾਏ ਜਾ ਰਹੇ ਹਨ।ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮਨੋਜ ਕੁਮਾਰ ਡੀਐੱਸਪੀ ਫੂਲ ਅਤੇ ਭਗਤਾ ਭਾਈਕਾ ਦੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਵਲੋਂ ਮੌਕੇ ਉੱਪਰ ਪਹੁੰਚ ਕੇ ਗੱਲਬਾਤ ਕੀਤੀ ਗਈ। ਡੀਐੱਸਪੀ ਮਨੋਜ ਕੁਮਾਰ ਵਲੋਂ ਮਾਮਲਾ ਸੁਲਝਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ, ਪਰ ਸਫਲ ਨਹੀ ਹੋ ਸਕੇ। ਪ੍ਰਦਰਸ਼ਨ ਦੇ ਚਲਦੇ ਐਸਡੀਐਮ ਫੂਲ ਅਤੇ ਤਹਿਸੀਲਦਾਰ ਫੂਲ ਵੀ ਮੌਕੇ ਉੱਪਰ ਪਹੁੰਚੇ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਰਿਵਾਰਾਂ ਨਾਲ ਵਾਰ-ਵਾਰ ਹੋਈ ਗੱਲਬਾਤ ਦਾ ਕੋਈ ਸਾਰਥਿਕ ਨਤੀਜਾ ਨਹੀ ਨਿਕਲਿਆ। ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਦੀ ਤੁਰੰਤ ਪੂਰਤੀ ਕਰਨ ਲਈ ਦੂਜੇ ਦਿਨ ਦੀ ਸ਼ਾਮ ਤੱਕ ਵੀ ਆਪਣੇ ਫ਼ੈਸਲੇ ’ਤੇ ਬਰਕਰਾਰ ਹਨ। ਖ਼ਬਰ ਲਿਖੇ ਜਾਣ ਤੱਕ ਪੀੜਤ ਪਰਿਵਾਰ ਟੈਂਕੀ ’ਤੇ ਹੀ ਮੌਜੂਦ ਸਨ। ਠੰਡ ਤੋਂ ਬਚਣ ਲਈ ਉਨ੍ਹਾਂ ਦੇ ਗਰਮ ਬਿਸਤਰਿਆਂ ਦਾ ਪ੍ਰਬੰਧ ਵੀ ਟੈਂਕੀ ਉੱਪਰ ਹੀ ਕੀਤਾ ਹੈ। ਇਸ ਮਾਮਲੇ ਸੰਬੰਧੀ ਪਰਿਵਾਰਾਂ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਗੁਰਸੇਵਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਦੇ ਅਸਲੀ ਮਾਲਕਾਂ ਪਾਸੋਂ 12 ਏਕੜ ਜ਼ਮੀਨ ਮੁੱਖ ਖਰੀਦੀ ਹੈ, ਜਿਸ ਵਿਚੋਂ ਉਨ੍ਹਾਂ ਨੂੰ 5 ਏਕੜ ਜ਼ਮੀਨ ਦਾ ਕਬਜ਼ਾ ਉਨ੍ਹਾਂ ਨੂੰ ਮਿਲ ਚੁੱਕਾ ਹੈ। ਹੁਣ 7 ਏਕੜ ਜ਼ਮੀਨ ਦਾ ਕਬਜ਼ਾ ਲੈਣਾ ਬਾਕੀ ਹੈ। ਉਨ੍ਹਾਂ ਆਪਣੇ ਉੱਪਰ ਲਗਾਏ ਜਾ ਰਹੇ ਦੋਸਾਂ ਨੂੰ ਨਕਾਰਦੇ ਹੋਏ ਦੋਸ਼ਾਂ ਨੂੰ ਝੂਠੇ ਅਤੇ ਬੇ-ਬੁਨਿਅਦ ਕਰਾਰ ਦਿੱਤਾ।
ਪਿਛਲੀ ਖ਼ਬਰ 24 ਘੰਟਿਆਂ ਦੌਰਾਨ ਸੜਕ ਘਟਨਾਵਾਂ ਕਾਰਨ ਅੱਧੀ ਦਰਜਨ ਵਿਅਕਤੀ ਜਖ਼ਮੀ ਅਗਲੀ ਖ਼ਬਰ ਪੰਜਾਬ ਦੇ ਵਪਾਰਕ ਢਾਂਚੇ ’ਚ ਨਿਘਾਰ ਲਈ ਸੱਤਾਧਾਰੀ ਧਿਰ ਜ਼ਿੰਮੇਵਾਰ-ਸੁਖਬੀਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।