24 ਘੰਟਿਆਂ ਦੌਰਾਨ ਸੜਕ ਘਟਨਾਵਾਂ ਕਾਰਨ ਅੱਧੀ ਦਰਜਨ ਵਿਅਕਤੀ ਜਖ਼ਮੀ
ਬਠਿੰਡਾ, 16 ਨਵੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸਹਾਰਾ ਜਨ ਸੇਵਾ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸੜਕ ਘਟਨਾਵਾਂ ਕਾਰਨ ਹੋਏ ਜ਼ਖ਼ਮੀਆਂ ਨੂੰ ਸਹਾਰਾ ਵਰਕਰਾਂ ਵਲੋਂ ਚੁੱਕ ਕੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸਥਾਨਕ ਬਠਿੰਡਾ-ਮਲੋਟ ਰੋਡ ਦੇ ਇਕ ਟੀ-ਪੁਆਇੰਟ ’ਤੇ ਦੋ ਕਾਰਾਂ ਦੀ ਟੱਕਰ ’ਚ ਦੋ ਜਣੇ ਅਬੋਹਰ ਦੇ ਰਹਿਣ ਵਾਲੇ ਸੁਰਿੰਦਰ ਕੌਰ ਅਤੇ ਤਰਨਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਅਜੀਤ ਡੈਸਕ
17-11-2026