ਭਾਈਰੂਪਾ, 19 ਫਰਵਰੀ (ਵਰਿੰਦਰ ਲੱਕੀ)- ਲੰਘੇ ਦਿਨੀਂ ਕਸਬਾ ਭਾਈਰੂਪਾ ਦੇ ਰਹਿਣ ਵਾਲੇ ਇਕ ਨÏਜਵਾਨ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਦੀ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ ਜਿਸ ਦੇ ਚੱਲਦਿਆਂ ਥਾਣਾ ਫੂਲ ਪੁਲਿਸ ਨੇ ਦੌਲਤਪੁਰਾ ਪਿੰਡ ਦੇ ਰਹਿਣ ਵਾਲੇ ਪਤੀ/ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ¢ ਖ਼ਬਰ ਲਿਖੇ ਜਾਣ ਤੱਕ ਘਟਨਾ ਨੂੰ ਵਾਪਰਿਆਂ ਭਾਵੇਂ ਤੀਜਾ ਦਿਨ ਹੋ ਗਿਆ ਹੈ ਪ੍ਰੰਤੂ ਅਜੇ ਤੱਕ ਨੌਜਵਾਨ ਦਾ ਸਸਕਾਰ ਨਹੀਂ ਹੋ ਸਕਿਆ ਹੈ ਕਿਉਂਕਿ ਪਰਿਵਾਰ ਮਾਮਲੇ ਦੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਅੜਿਆ ਹੋਇਆ ਹੈ ਤਿਸ ਦੇ ਚੱਲਦਿਆਂ ਅੱਜ ਪਰਿਵਾਰ ਤੇ ਨਗਰ ਨਿਵਾਸੀਆਂ ਵਲੋਂ ਕਸਬਾ ਭਾਈਰੂਪਾ ਦੇ ਬੱਸ ਅੱਡੇ 'ਤੇ ਧਰਨਾ ਵੀ ਲਗਾਇਆ ਗਿਆ¢ ਮਿਲੀ ਜਾਣਕਾਰੀ ਅਨੁਸਾਰ ਕਸਬਾ ਭਾਈਰੂਪਾ ਦੇ ਰਹਿਣ ਵਾਲੇ ਮਲਕੀਤ ਸਿੰਘ (42) ਪੁੱਤਰ ਸਵ: ਕਰਮ ਸਿੰਘ ਬਾਬੇਕਾ ਨੇ ਲੰਘੀ 17 ਫਰਵਰੀ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੇ ਮਿ੍ਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਪਿੰਡ ਦੌਲਤਪੁਰਾ ਦੇ ਜਗਦੇਵ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕÏਰ ਨੇ ਉਸ ਦੇ ਪਤੀ ਮਲਕੀਤ ਸਿੰਘ ਨੂੰ ਚੰਗੀ ਨਸਲ ਦੀਆਂ ਗਾਵਾਂ ਦਿਵਾਉਣ ਲਈ ਰੁਪਏ ਲੈ ਕੇ ਤੇ ਘਰ ਵਿੱਚ ਰੱਖੀਆਂ ਗਾਵਾਂ ਲਿਜਾ ਕੇ ਕਥਿਤ ਤੌਰ 'ਤੇ ਕੁੱਲ 15 ਲੱਖ ਦੀ ਠੱਗੀ ਮਾਰੀ ਹੀ ਜਿਸ ਦੇ ਚੱਲਦਿਆਂ ਉਸ ਦੇ ਪਤੀ ਨੇ ਪੈਸੇ ਵਾਪਸ ਨਾ ਆਉਣ ਤੇ ਉਕਤ ਕਥਿਤ ਦੋਸ਼ੀਆਂ ਤੋਂ ਦੁਖੀ/ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ¢ ਪੁਲਿਸ ਨੇ ਇਸ ਮਾਮਲੇ ਚ ਪਤੀ ਪਤਨੀ ਖਿਲਾਫ ਕੇਸ ਦਰਜ ਕਰਦੇ ਹੋਏ ਲਾਸ਼ ਪੋਸਟ-ਮਾਰਟਮ ਕਰਵਾਉਣ ਤੋਂ ਬਾਅਦ ਮਿ੍ਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ¢ ਉੱਧਰ ਪਰਿਵਾਰ ਨੇ ਮਾਮਲੇ 'ਚ ਸ਼ਾਮਿਲ ਵਿਅਕਤੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਬੱਸ ਸਟੈਂਡ ਭਾਈਰੂਪਾ ਤੇ ਧਰਨਾ ਲਗਾ ਕੇ ਐਲਾਨ ਕਰ ਦਿੱਤਾ ਕਿ ਜਦ ਤੱਕ ਮਾਮਲੇ 'ਚ ਸ਼ਾਮਿਲ ਵਿਅਕਤੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ ਤੇ ਲਾਸ਼ ਦਾ ਸਸਕਾਰ ਵੀ ਨਹੀਂ ਕਰਨਗੇ¢ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਦੇ ਵਿਸ਼ਵਾਸ ਮਿਲਣ ਉਪਰੰਤ ਪਰਿਵਾਰ ਵਲੋਂ ਧਰਨਾ ਚੁੱਕ ਦਿੱਤਾ ਗਿਆ ਹੈ ਤੇ ਜਾਣਕਾਰੀ ਅਨੁਸਾਰ ਮਿ੍ਤਕ ਦਾ ਅੱਜ 20 ਫਰਵਰੀ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ¢