06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਓਟ ਸੈਂਟਰ ਵਿਖੇ ਐਚ. ਆਈ. ਵੀ. ਸਕਰੀਨਿੰਗ ਕੈਂਪ ਦੀ ਸ਼ੁਰੂਆਤ ਕੀਤੀ

ਅਜੀਤ ਡੈਸਕ 20-02-2026
ਰਾਮਾਂ ਮੰਡੀ, 19 ਫਰਵਰੀ (ਤਰਸੇਮ ਸਿੰਗਲਾ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਡਾ: ਜੋਤੀ ਕੌਸ਼ਲ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾਮੁਕਤੀ ਦਵਾਈ ਕੇਂਦਰ, (ਓਟ ਸੈਂਟਰ) ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਐਚ ਆਈ ਵੀ ਸਕਰੀਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਸਬੰਧੀ ਹਸਪਤਾਲ ਦੇ ਐਸ. ਐਮ. ਓ. ਡਾ: ਸਤਪਾਲ ਸਿੰਘ ਨੇ ਹਾਜ਼ਰ ਮਰੀਜ਼ਾਂ ਨੂੰ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨ ਵਾਲੇ ਮਰੀਜ਼ਾਂ ਵਿਚ ਸਰਿੰਜਾਂ ਰਾਹੀਂ ਐਚ ਆਈ ਵੀ ਅਤੇ ਹੈਪੀਟਾਈਟਸ ਬੀ. ਸੀ. ਦਾ ਖ਼ਤਰਾ ਵੱਧ ਜਾਂਦਾ ਹੈ | ਜਿਸ ਨਾਲ ਉਨ੍ਹਾਂ ਵਿਚ ਅਸੁਰੱਖਿਤ ਯੋਨ ਸਬੰਧ ਦੀ ਦਰ ਵੀ ਵੱਧ ਜਾਂਦੀ ਹੈ | ਸਿਹਤ ਵਿਭਾਗ ਵਲੋਂ ਓਟ ਸੈਂਟਰ ਵਿਖੇ ਐਚ ਆਈ ਵੀ ਸਕਰੀਨਿੰਗ ਦਾ ਪ੍ਰੋਗਰਾਮ ਚਲਾਇਆ ਗਿਆ ਹੈ ਤਾਂ ਜੋ ਸਮੇਂ ਸਿਰ ਰੋਗੀ ਨੂੰ ਏ. ਆਰ. ਟੀ. ਸੈਂਟਰ ਭੇਜਿਆ ਜਾ ਸਕੇ, ਇਸ ਨਾਲ ਸਮਾਜ ਵਿਚ ਖੂਨ ਰਾਹੀਂ ਇਕ ਦੂਜੇ ਤੋਂ ਪਹੁੰਚਣ ਵਾਲੀਆਂ ਲਾਗ ਦੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ | ਓਟ ਸੈਂਟਰ ਦੇ ਮਰੀਜ਼ਾਂ ਨੂੰ 19 ਫਰਵਰੀ ਤੋਂ 1 ਮਾਰਚ 2026 ਤੱਕ ਚੱਲਣ ਵਾਲੇ ਸਕਰੀਨਿੰਗ ਕੈਂਪ ਦਾ ਲਾਭ ਉਠਾਉਣ ਅਤੇ ਨਸ਼ਿਆਂ ਦਾ ਤਿਆਗ ਕਰਨ ਲਈ ਬੇਨਤੀ ਕੀਤੀ ਹੈ | ਓਟ ਸੈਂਟਰ ਤੋਂ ਦਵਾਈ ਲੈਣ ਵਾਲੇ ਹਰੇਕ ਮਰੀਜ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਕਰੀਨਿੰਗ ਕੈਂਪ ਵਿਚ ਟੈਸਟ ਜ਼ਰੂਰ ਕਰਵਾਉਣ | ਇਸ ਕੈਂਪ ਦੌਰਾਨ ਆਈਸੀਟੀਸੀ ਟੀਮ ਤਲਵੰਡੀ ਸਾਬੋ ਵਲੋਂ ਨਗੀਨਾ ਰਾਣੀ, ਪ੍ਰਭਜੋਤ ਸਿੰਘ ਅਤੇ ਲੈਬ ਟੈਕਨੀਸ਼ੀਅਨ ਸੰਦੀਪ ਸਿੰਘ ਨੇ ਸਕਰੀਨਿੰਗ ਕੀਤੀ, ਨਸ਼ਾ ਮੁਕਤੀ ਦਵਾਈ ਕੇਂਦਰ ਦੇ ਇੰਚਾਰਜ ਡਾ: ਰਿਸ਼ੂ ਗਰਗ, ਸਟਾਫ਼ ਸਰਵਨ ਕੁਮਾਰ ਜਸਪ੍ਰੀਤ ਸਿੰਘ ਅਤੇ ਸੁਖੀ ਕੌਰ ਇਸ ਮੌਕੇ ਹਾਜ਼ਰ ਰਹੇ | ਇਸ ਮੌਕੇ ਹਸਪਤਾਲ ਦੇ ਸਟਾਫ਼ ਵਲੋਂ ਸਕਰੀਨਿੰਗ ਟੀਮ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨ ਦਿੱਤਾ ਗਿਆ |
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਦੋਸ਼ਾਂ ਹੇਠ 3 ਨਾਮਜ਼ਦ <br/> ਅਗਲੀ ਖ਼ਬਰ ਕਾਰ ਦੀ ਫੇਟ ਕਾਰਨ ਨਾਬਾਲਗ ਬੱਚਾ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।