05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬਠਿੰਡਾ ਦੇ ਨੰਨ੍ਹੇ ਫੁੱਟਬਾਲ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ 'ਚ ਰਚਿਆ ਇਤਿਹਾਸ, ਸੋਨ ਤਗਮਾ ਜਿੱਤਿਆ

ਅਜੀਤ ਡੈਸਕ 20-02-2026
ਬਠਿੰਡਾ, 19 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਲੰਘੇ ਦਿਨ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਨੰਨ੍ਹੇ ਫੁੱਟਬਾਲ ਖਿਡਾਰੀਆਂ ਨੇ ਸਫਲਤਾ ਦੇ ਝੰਡੇ ਗੱਡੇ ਹਨ¢ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਮੈਦਾਨ ਵਿਚ ਉੱਤਰੀ ਬਠਿੰਡਾ ਦੀ ਟੀਮ ਨੇ ਓਵਰ ਆਲ ਇੰਚਾਰਜ ਡਾ. ਸੁਖਪਾਲ ਸਿੰਘ ਸਿੱਧੂ ਅਤੇ ਸਹਿ ਇੰਚਾਰਜ ਭੁਪਿੰਦਰ ਸਿੰਘ ਬਰਾੜ ਦੀ ਸੁਚੱਜੀ ਅਗਵਾਈ ਵਿਚ ਹਰ ਮੈਚ ਨੂੰ ਜਿੱਤ ਦੇ ਜਜ਼ਬੇ ਨਾਲ ਖੇਡਿਆ¢ ਪੂਰੇ ਟੂਰਨਾਮੈਂਟ ਦੌਰਾਨ ਕੋਈ ਵੀ ਵਿਰੋਧੀ ਟੀਮ ਬਠਿੰਡਾ ਦੀ ਟੀਮ ਵਿਰੁੱਧ ਇਕ ਵੀ ਗੋਲ ਨਹੀਂ ਕਰ ਸਕੀ¢ ਇਸ ਇਤਿਹਾਸਕ ਪ੍ਰਾਪਤੀ ਦਾ ਸਭ ਤੋਂ ਵੱਡਾ ਸਿਹਰਾ ਖਿਡਾਰੀ ਰੁਪੇਸ਼ ਦੇ ਸਿਰ ਬੱਝਦਾ ਹੈ, ਜਿਸ ਨੇ ਵਿਰੋਧੀ ਟੀਮਾਂ ਦੇ ਹਰ ਹਮਲੇ ਨੂੰ ਅਜਿਹੀ ਮੁਸਤੈਦੀ ਨਾਲ ਰੋਕਿਆ ਅਤੇ ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਲੁਧਿਆਣਾ ਅਤੇ ਫਾਈਨਲ ਵਿਚ ਪਟਿਆਲਾ ਵਰਗੀਆਂ ਤਕੜੀਆਂ ਟੀਮਾਂ ਦੇ ਖਿਡਾਰੀ ਵੀ ਗੋਲ ਕਰਨ ਨੂੰ ਤਰਸਦੇ ਰਹੇ¢ ਬਠਿੰਡਾ ਦੀ ਫੁੱਟਬਾਲ ਲੜਕੇ ਟੀਮ ਨੇ ਲਗਾਤਾਰ ਪੰਜ ਮੈਚ ਜਿੱਤ ਕੇ ਪੂਰੇ ਪੰਜਾਬ 'ਤੇ ਆਪਣੀ ਸਰਦਾਰੀ ਕਾਇਮ ਕੀਤੀ ਅਤੇ ਫਾਈਨਲ ਮੁਕਾਬਲੇ ਵਿਚ ਪਟਿਆਲਾ ਨੂੰ ਕਰਾਰੀ ਮਾਤ ਦੇ ਕੇ ਸੋਨ ਤਗ਼ਮੇ 'ਤੇ ਕਬਜ਼ਾ ਕੀਤਾ¢ ਇਸ ਇਤਿਹਾਸਕ ਜਿੱਤ ਲਈ ਟੀਮ ਇੰਚਾਰਜ ਗੁਰਪ੍ਰੀਤ ਕੌਰ, ਮੈਨੇਜਰ ਬੂਟਾ ਸਿੰਘ ਅਤੇ ਸਪੋਰਟਿੰਗ ਸਟਾਫ਼ ਸੁਖਦੇਵ ਸਿੰਘ ਅਤੇ ਮਨੀਸ਼ ਕੁਮਾਰ ਦੀ ਸਖ਼ਤ ਮਿਹਨਤ ਅਤੇ ਰਣਨੀਤੀ ਦਾ ਅਹਿਮ ਯੋਗਦਾਨ ਰਿਹਾ¢ ਟੀਮ ਵਿਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੇ ਸਿਤਾਰਿਆਂ ਵਿਚ ਰੁਪੇਸ਼ ਤੋਂ ਇਲਾਵਾ ਗੁਰਫਤਿਹ ਸਿੰਘ ਸਿੱਧੂ, ਗੁਰਫ਼ਤਿਹ ਸਿੰਘ ਬਰਾੜ, ਸਹਿਤਾਜ ਸਿੰਘ ਸਿੱਧੂ, ਗੈਵਿਨ ਮੋਦਗਿੱਲ, ਅਰਮਾਨਦੀਪ ਸਿੰਘ, ਰਣਵੀਰ ਸਿੰਘ ਸਿੱਧੂ, ਇਮਾਨ ਸਿੰਘ ਭੁੱਲਰ, ਆਕਾਸ਼ਦੀਪ ਸਿੰਘ, ਯੁਵਰਾਜ ਸ਼ਰਮਾ, ਰਾਜਦੀਪ ਸਿੰਘ, ਸੁਮੰਨਿਯੂ ਸ਼ਰਮਾ, ਸੁਖਵੀਰ ਸਿੰਘ, ਨਾਮਦੇਵ ਸਿੰਘ, ਅਰਜਨ ਪ੍ਰਤਾਪ, ਅਥਰਵ ਪੋਦਾਰ, ਸ਼ਬਦ ਮਹਿਤਾ ਅਤੇ ਰਣਵੀਰ ਸਿੰਘ ਨੇ ਆਪਣੀ ਖੇਡ ਨਾਲ ਸਭ ਦਾ ਦਿਲ ਜਿੱਤ ਲਿਆ¢
ਪਿਛਲੀ ਖ਼ਬਰ ਮਾਨਸਿਕ ਸਿਹਤ ਸੇਵਾਵਾਂ ਲਈ ਟੈਲੀਮਾਨਸ ਸਾਬਤ ਹੋ ਰਿਹਾ ਹੈ ਵਰਦਾਨ-ਸਿਵਲ ਸਰਜਨ <br/> ਅਗਲੀ ਖ਼ਬਰ 26 ਫਰਵਰੀ ਦੀ 'ਖ਼ਾਲਸਾ ਵਹੀਰ' ਸੰਬੰਧੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।