ਬਠਿੰਡਾ, 19 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹੇ ਦਾ ਜਥੇਬੰਦਕ ਢਾਂਚਾ ਤਿਆਰ ਕਰਨ ਅਤੇ ਆਉਣ ਵਾਲੀ 'ਖ਼ਾਲਸਾ ਵਹੀਰ' ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ¢ ਉਪਰੰਤ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਨੇ ਦੱਸਿਆ ਕਿ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਖ਼ਾਲਸਾ ਵਹੀਰ' ਦਾ ਆਗਾਜ਼ ਕੀਤਾ ਜਾਵੇਗਾ, ਜਿਸ ਦੀ ਸਮਾਪਤੀ 26 ਫਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗੀ¢ ਇਸ ਤੋਂ ਬਾਅਦ 27 ਫਰਵਰੀ ਨੂੰ ਤਲਵੰਡੀ ਸਾਬੋ ਵਿਖੇ 'ਅੰਮਿ੍ਤ ਸੰਚਾਰ' ਕਰਵਾਇਆ ਜਾਵੇਗਾ¢ ਇਸ ਸਬੰਧੀ ਹਰੇਕ ਹਲਕੇ ਵਿਚ ਪ੍ਰਚਾਰ ਮੁਹਿੰਮ ਚਲਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਤਹਿਤ ਹਲਕਾ ਰਾਮਪੁਰਾ ਫੂਲ ਵਿਚ ਜਸਕਰਨ ਸਿੰਘ ਭਾਈਰੂਪਾ, ਅੰਮਿ੍ਤਪਾਲ ਸਿੰਘ ਜਲਾਲ, ਸੁਖਮਿੰਦਰ ਸਿੰਘ ਖ਼ਾਲਸਾ ਨਿਉਰ, ਬਲਜਿੰਦਰ ਸਿੰਘ ਬਾਬਾ ਲੱਛਾ, ਹਲਕਾ ਮੌੜ ਵਿਚ ਲਖਵਿੰਦਰ ਸਿੰਘ ਲੱਖਾ ਸਿਧਾਣਾ ਦੀ ਟੀਮ, ਹਲਕਾ ਭੁੱਚੋ 'ਚ ਸੁਖਦੀਪ ਸਿੰਘ ਭੁੱਚੋ, ਸੁਰਿੰਦਰ ਸਿੰਘ ਨਥਾਣਾ, ਅਮਨਦੀਪ ਸਿੰਘ ਗੋਨਿਆਣਾ, ਅਮਨਦੀਪ ਸਿੰਘ ਭੁੱਚੋ, ਜਗਸੀਰ ਸਿੰਘ ਕਲਿਆਣ ਮੱਲਕਾ, ਬੇਅੰਤ ਸਿੰਘ ਚੱਕ ਰਾਮ ਸਿੰਘ ਵਾਲਾ, ਕਿਸ਼ਨ ਸਿੰਘ ਭੁੱਚੋ, ਹਲਕਾ ਬਠਿੰਡਾ ਦਿਹਾਤੀ 'ਚ ਟੇਕ ਸਿੰਘ, ਸਤਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਨੰਦਗੜ੍ਹ, ਸੁਰਿੰਦਰ ਸਿੰਘ ਨੰਦਗੜ੍ਹ, ਹਰਜੀਤ ਸਿੰਘ ਬਾਂਡੀ, ਹਲਕਾ ਬਠਿੰਡਾ ਸ਼ਹਿਰੀ 'ਚ ਲਖਵਿੰਦਰ ਸ਼ਰਮਾ, ਗੁਰਤੇਜ ਸਿੰਘ ਫ਼ੌਜੀ, ਭੈਣ ਮਨਦੀਪ ਕੌਰ, ਹਰਦੀਪ ਸਿੰਘ, ਗੁਰਮੀਤ ਸਿੰਘ, ਹਲਕਾ ਤਲਵੰਡੀ ਸਾਬੋ 'ਚ ਕੁਲਦੀਪ ਸਿੰਘ ਗੋਸਲ, ਆਕਾਸ਼ਦੀਪ ਸਿੰਘ, ਗੁਰਮੀਤ ਸਿੰਘ, ਅੰਮਿ੍ਤਪਾਲ ਸਿੰਘ, ਨਿਸ਼ਾਨ ਸਿੰਘ, ਸਾਗਰ ਸਿੰਘ, ਜਗਦੇਵ ਸਿੰਘ ਜੱਜਲ, ਤੇਜਿੰਦਰ ਸਿੰਘ ਮਾਨ ਵਾਲਾ, ਜਸਪਾਲ ਸਿੰਘ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ ਹਨ, ਜੋ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰਨਗੇ ਅਤੇ 'ਖ਼ਾਲਸਾ ਵਹੀਰ' ਵਿਚ ਵੱਧ ਤੋਂ ਵੱਧ ਸ਼ਮੂਲੀਅਤ ਲਈ ਲੋਕਾਂ ਨੂੰ ਪ੍ਰੇਰਿਤ ਕਰਨਗੇ¢ ਅੰਤ ਵਿਚ ਆਗੂਆਂ ਨੇ ਕਿਹਾ ਕਿ ਇਹ ਵਹੀਰ ਸਿਰਫ਼ ਧਾਰਮਿਕ ਜਾਗਰੂਕਤਾ ਲਈ ਨਹੀਂ, ਸਗੋਂ ਪੰਥਕ ਏਕਤਾ ਅਤੇ ਸੰਗਠਨ ਮਜ਼ਬੂਤੀ ਲਈ ਵੀ ਮਹੱਤਵਪੂਰਨ ਕਦਮ ਸਾਬਤ ਹੋਵੇਗੀ¢ ਪਾਰਟੀ ਵਰਕਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ-ਆਪਣੇ ਹਲਕਿਆਂ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਵੱਡੀ ਗਿਣਤੀ ਵਿਚ ਸੰਗਤ ਨੂੰ ਜੋੜਨ¢