15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਿੱਜੀ ਹੋਟਲ ਵਿਚ ਅਣਅਧਿਕਾਰਤ ਪੀ. ਜੀ. ਚਲਾਉਣ ਦੇ ਮਾਮਲੇ 'ਚ ਦੋ ਨਾਮਜ਼ਦ

ਅਜੀਤ ਡੈਸਕ 06-03-2026
ਬਠਿੰਡਾ, 5 ਮਾਰਚ (ਵੀਰਪਾਲ ਸਿੰਘ)-ਅਣਅਧਿਕਾਰਤ ਪੀ. ਜੀ. ਚਲਾਉਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਜਿਨ੍ਹਾਂ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਪ੍ਰੀਤ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਰਕਰਨਦੀਪ ਸਿੰਘ ਵਾਸੀ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਅਤੇ ਕੰਵਰ ਯੁਵਰਾਜ ਸਿੰਘ ਵਾਸੀ ਐਮ. ਸੀ. ਕਲੋਨੀ ਫ਼ਾਜ਼ਿਲਕਾ ਵਲੋਂ ਫੈਕਟਰੀ ਆਊਟਲੈਟ ਸਾਹਮਣਿਓਾ ਇਕ ਹੋਟਲ ਦੇ ਕਮਰਿਆਂ ਨੂੰ ਮੁੰਡੇ ਕੁੜੀਆਂ ਨੂੰ ਮਹੀਨਾਵਾਰ ਕਿਰਾਏ 'ਤੇ ਦਿੱਤੇ ਜਾਣ ਦਾ ਕੰਮ ਕੀਤਾ ਜਾ ਰਿਹਾ | ਪੁਲਿਸ ਅਨੁਸਾਰ ਉਕਤ ਵਿਅਕਤੀ ਨੂੰ ਅਧਿਕਾਰਤ ਪੀ. ਜੀ. ਚਲਾਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਤਹਿਤ ਇਨ੍ਹਾਂ ਵਿਅਕਤੀਆਂ 'ਤੇ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਮਹਿਰਾਜ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਆਮਦ ਤੋਂ ਪਹਿਲਾਂ ਗੋਨਿਆਣਾ ਵਿਖੇ ਦਰਜਨ ਤੋਂ ਵੱਧ ਪਰਿਵਾਰ ਹੋਏ ਸ਼੍ਰੋਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।