08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕਾਰ 'ਚੋਂ ਲਾਇਸੰਸੀ ਪਿਸਤੌਲ, ਡਾਲਰ, ਪੌਂਡ, ਸੋਨੇ ਵਾਲਾ ਬੈਗ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀ ਨਾਮਜ਼ਦ

ਅਜੀਤ ਡੈਸਕ 01-05-2026
ਬਠਿੰਡਾ, 30 ਅਪ੍ਰੈਲ (ਵੀਰਪਾਲ ਸਿੰਘ)-ਕਾਰ ਵਿਚ ਪਏ ਬੈਗ, ਕੀਮਤੀ ਸਾਮਾਨ, ਡਾਲਰ, ਪੌਂਡ, ਅਸਲੇ ਅਤੇ ਸੋਨੇ ਵਾਲਾ ਬੈਗ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਅੰਮਿ੍ਤਪਾਲ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਰਾਜਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਗਹਿਰੀ ਭਾਗੀ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਰਣਜੀਤ ਕੁਮਾਰ ਅਤੇ ਸੁਮਿਤ ਵਾਸੀ ਬਠਿੰਡਾ ਵਲੋਂ 27-04-2026 ਨੂੰ ਮੇਰੀ ਕਾਰ ਵਿਚ ਪਿਆ ਬੈਗ ਚੋਰੀ ਕਰ ਲਿਆ ਗਿਆ | ਸ਼ਿਕਾਇਤ ਕਰਤਾ ਅਨੁਸਾਰ ਚੋਰੀ ਕੀਤੇ ਗਏ ਬੈਗ ਵਿਚ ਉਸ ਦਾ ਲਾਇਸੰਸੀ ਪਿਸਟਲ 32 ਬੋਰ, 1100 ਕੈਨੇਡੀਅਨ ਡਾਲਰ, 180 ਪੌਂਡ ਇੰਗਲੈਂਡ, ਦੋ ਗ੍ਰਾਮ ਸੋਨੇ ਦੇ ਟੌਪਸ ਅਤੇ ਹੋਰ ਜ਼ਰੂਰੀ ਕਾਗਜ਼ ਸਨ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਜਿਸ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ |

ਪਿਛਲੀ ਖ਼ਬਰ ਦੋਧੀ ਯੂਨੀਅਨ ਪੰਜਾਬ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਨੂੰਨੀ ਨੋਟਿਸ <br/> ਅਗਲੀ ਖ਼ਬਰ ਅਣਪਛਾਤੇ ਨੌਜਵਾਨ ਨੇ ਦਰੱਖਤ ਨਾਲ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।