08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦੋਧੀ ਯੂਨੀਅਨ ਪੰਜਾਬ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਨੂੰਨੀ ਨੋਟਿਸ <br/>

ਅਜੀਤ ਡੈਸਕ 01-05-2026

ਬਠਿੰਡਾ, 30 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੋਧੀ ਯੂਨੀਅਨ ਪੰਜਾਬ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਆਪਣੇ ਵਕੀਲ ਕੰਵਲਜੀਤ ਸਿੰਘ ਕੁਟੀ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ¢ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਵਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਪੰਜਾਬ ਵਿਚ ਨਕਲੀ ਦੁੱਧ ਵੇਚੇ ਜਾਣ ਦੀ ਗੱਲ ਕੀਤੀ ਸੀ ਅਤੇ ਯੂਰੀਆ ਤੇ ਹੋਰ ਕੈਮੀਕਲਾਂ ਨਾਲ ਨਕਲੀ ਦੁੱਧ ਤਿਆਰ ਕਰਨ ਦੇ ਫਾਰਮੁੱਲੇ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਅੱਪਲੋਡ ਕੀਤੀ ਸੀ¢ ਢਿੱਲੋਂ ਨੇ ਕਿਹਾ ਕਿ ਇਸ ਵੀਡੀਓ ਕਾਰਨ ਦੋਧੀਆਂ ਦੇ 'ਧੰਦੇ' ਉੱਤੇ ਸ਼ੱਕ ਪੈਦਾ ਹੋਇਆ ਹੈ ਅਤੇ ਲੋਕ ਹੁਣ ਖੱੁਲ੍ਹੇ ਦੱੁਧ ਦੀ ਬਜਾਏ ਪੈਕਟ ਵਾਲੇ ਦੁੱਧ ਨੂੰ ਤਰਜੀਹ ਦੇਣ ਲੱਗ ਪਏ ਹਨ¢ ਉਨ੍ਹਾਂ ਕਿਹਾ ਕਿ ਵੀਡੀਓ ਰਾਹੀਂ ਚੰਨੀ ਨੇ ਆਮ ਲੋਕਾਂ ਵਿਚ ਨਾ ਸਿਰਫ਼ ਦੋਧੀਆਂ ਦੀ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ¢ ਉਨ੍ਹਾਂ ਨੇ ਚੰਨੀ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਇਸ ਤਰੀਕੇ ਨਾਲ ਦੱੁਧ ਤਿਆਰ ਕਰਨਾ ਸੰਭਵ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਦਾਅਵੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ¢ ਵਕੀਲ ਕੰਵਲਜੀਤ ਸਿੰਘ ਕੁਟੀ ਨੇ ਦੱਸਿਆ ਕਿ ਨੋਟਿਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 15 ਦਿਨਾਂ ਦੇ ਅੰਦਰ ਸੰਬੰਧਿਤ ਵੀਡੀਓ ਹਟਾਉਣ ਅਤੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢ ਇਸ ਮੌਕੇ ਜਰਨਲ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਅੰਗਰੇਜ਼ ਪਿੱਥੋ, ਇਕਬਾਲ ਦਿਓਣ, ਦਰਸ਼ਨ ਸਿੰਘ, ਜਗਸੀਰ ਸਿੰਘ, ਬਲਤੇਜ ਸਿੰਘ, ਐਡਵੋਕੇਟ ਯਾਦਵਿੰਦਰ ਸਿੰਘ, ਰਾਜਵਿੰਦਰ ਸ਼ਮੀਰ, ਸੰਜੀਵ ਬਿੱਟੂ, ਨਾਮਦੀਪ ਬਰਾੜ ਅਤੇ ਹੋਰ ਮੈਂਬਰ ਵੀ ਮੌਜੂਦ ਸਨ¢

ਪਿਛਲੀ ਖ਼ਬਰ ਕੋਲਡ ਸਟੋਰ ਹਾਦਸਾ... 9 ਘੰਟਿਆਂ ਦੀ ਜੱਦੋ ਜਹਿਦ ਬਾਅਦ ਮਲਬੇ ਹੇਠੋਂ ਮਿ੍ਤਕ ਹਾਲਤ 'ਚ ਮਜ਼ਦੂਰ ਨੂੰ ਕੱਢਿਆ ਅਗਲੀ ਖ਼ਬਰ ਕਾਰ 'ਚੋਂ ਲਾਇਸੰਸੀ ਪਿਸਤੌਲ, ਡਾਲਰ, ਪੌਂਡ, ਸੋਨੇ ਵਾਲਾ ਬੈਗ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।