ਭਗਤਾ ਭਾਈਕਾ, 30 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਬੀਤੇ ਕੱਲ੍ਹ ਸਥਾਨਿਕ ਸ਼ਹਿਰ ਦੇ ਕੋਲਡ ਸਟੋਰ ਵਿਚ ਵਾਪਰੇ ਭਿਆਨਕ ਹਾਦਸੇ ਦੌਰਾਨ ਮਲਬੇ ਹੇਠਾਂ ਦੱਬੇ ਗਏ ਮਜ਼ਦੂਰ ਨੂੰ ਕਰੀਬ 9 ਘੰਟਿਆਂ ਦੀ ਲੰਮੀ ਜਦੋਂ ਜਹਿਦ ਉਪਰੰਤ ਬਾਹਰ ਕੱਢਿਆ ਗਿਆ¢ ਸਟੋਰ ਵਿਚ ਹਾਦਸਾ ਵਾਪਰਦੇ ਹੀ ਭੂਤਾਂ ਵਾਲਾ ਖੂਹ ਕਮੇਟੀ ਭਗਤਾ ਭਾਈਕਾ, ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਅਰ ਤੁਰੰਤ ਆਪਣੀਆਂ ਨਿੱਜੀ ਫਾਇਰ ਬਿ੍ਗੇਡ ਗੱਡੀਆਂ ਲੈ ਕੇ ਘਟਨਾ ਸਥਾਨ ਉੱਪਰ ਪਹੁੰਚੇ¢ ਇਸੇ ਦੌਰਾਨ ਹੀ ਸਰਕਾਰੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ¢ ਉਕਤ ਟੀਮਾਂ ਵਲੋਂ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਅਰੰਭ ਕੀਤੇ¢ ਕੋਲਡ ਸਟੋਰ ਅੰਦਰ ਅਮੂਨੀਆ ਗੈਸ ਲੀਕ ਹੋਣ ਕਾਰਨ ਰਾਹਤ ਕਾਰਜਾਂ ਵਿਚ ਵਾਰ-ਵਾਰ ਰੁਕਾਵਟ ਜਾਰੀ ਰਹੀਆਂ¢ ਘਟਨਾ ਸਥਾਨ ਦੇ ਹਾਲਾਤ ਨਾਜ਼ੁਕ ਹੋਣ ਦੀ ਸੂਰਤ ਵਿਚ ਐਨ. ਡੀ. ਆਰ. ਐੱਫ, ਸੀ.ਆਈ.ਐੱਸ.ਐੱਫ ਅਤੇ ਐਨ. ਐੱਫ.ਐਲ. ਤੋਂ ਮਾਹਿਰ ਟੀਮਾਂ ਨੂੰ ਬੁਲਾ ਕੇ ਰਾਹਤ ਕਾਰਜ ਅਰੰਭ ਕੀਤੇ¢ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵੀ ਦੇਰ ਰਾਤ ਘਟਨਾ ਉਪਰ ਪਹੁੰਚ ਕੇ ਜਾਇਜ਼ਾ ਲਿਆ¢ ਉਨ੍ਹਾਂ ਘਟਨਾ ਸਬੰਧੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ¢ ਕਰੀਬ 9 ਘੰਟਿਆਂ ਦੀ ਲੰਮੀ ਜੱਦੋ ਜਹਿਦ ਉਪਰੰਤ ਦੇਰ ਰਾਤ ਕਰੀਬ 11:20 ਕੁ ਵਜੇ ਮਲਬੇ ਹੇਠਾਂ ਦੱਬਿਆ ਵਿਅਕਤੀ ਮਿ੍ਤਕ ਹਾਲਤ ਵਿਚ ਮਿਲ ਗਿਆ¢ ਉਕਤ ਟੀਮਾਂ ਵਲੋਂ ਵਿਅਕਤੀ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲਈ ਭੇਜਿਆ ਗਿਆ¢ ਵਿਅਕਤੀ ਮਿਲਣ 'ਤੇ ਮਦਦਗਾਰ ਲੋਕਾਂ ਨੇ ਸਾਹ ਲਿਆ¢ ਮਿ੍ਤਕ ਦੀ ਸ਼ਨਾਖ਼ਤ ਸੋਹਣ ਸਿੰਘ (ਉਮਰ ਕਰੀਬ 40 ਸਾਲ) ਪੁੱਤਰ ਰੂਪ ਸਿੰਘ ਵਾਸੀ ਰਾਏਖਾਨਾ ਵਜੋਂ ਹੋਈ ਹੈ¢ ਇਸ ਵਿਅਕਤੀ ਨੇ ਪੰਜ ਦਿਨ ਪਹਿਲਾਂ ਹੀ ਸਥਾਨਕ ਸਟੋਰ ਵਿਖੇ ਨੌਕਰੀ ਸ਼ੁਰੂ ਕੀਤੀ ਸੀ¢ ਮਿ੍ਤਕ ਅਪਣੇ ਪਿੱਛੇ ਪਤਨੀ, ਇਕ ਪੁੱਤਰ ਮਨਪ੍ਰੀਤ ਸਿੰਘ (14 ਸਾਲ), ਇਕ ਧੀ ਹਰਜੋਤ ਕੌਰ (12 ਸਾਲ) ਛੱਡ ਗਿਆ ਹੈ¢ ਮਿ੍ਤਕ ਦੇ ਵਾਰਿਸਾਂ ਦੇ ਬਿਆਨਾਂ ਆਧਾਰਿਤ ਸਥਾਨਕ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ¢ ਮਿ੍ਤਕ ਸੋਹਣ ਸਿੰਘ ਦਾ ਪੋਸਟ ਮਾਰਟਮ ਹੋਣ ਉਪਰੰਤ ਦੇਹ ਵਾਪਸ ਨੂੰ ਸੌਂਪੀ, ਜਿਸ ਉਪਰੰਤ ਪਿੰਡ ਰਾਏਖਾਨਾ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ¢ ਘਟਨਾ ਦੌਰਾਨ ਚਮਕੌਰ ਸਿੰਘ ਭਗਤਾ ਭਾਈਕਾ ਅਤੇ ਪਿ੍ਤਪਾਲ ਸਿੰਘ ਬੁਰਜ ਥਰੋੜ ਨੂੰ ਸਟੋਰ ਅੰਦਰੋਂ ਸੁਰੱਖਿਅਤ ਕੱਢ ਲਿਆ ਸੀ, ਜਦੋਂਕਿ ਕੋਲਡ ਸਟੋਰ ਦੇ ਮਾਲਿਕ ਰੂਪ ਲਾਲ ਸਿੰਗਲਾ ਨੇ ਆਪਣੇ ਦਫਤਰ ਵਿਚੋਂ ਭੱਜ ਕੇ ਬਾਹਰ ਆ ਕੇ ਜਾਨ ਬਚਾਈ ਸੀ¢ ਹਾਦਸੇ ਦੌਰਾਨ ਸਟੋਰ ਮਾਲਿਕਾਂ ਦੀ ਡਿਜਾਇਰ ਕਾਰ ਵੀ ਮਲਬੇ ਹੇਠਾਂ ਦੱਬੀ ਗਈ ਹੈ¢
ਕਿਸਾਨਾਂ ਦਾ ਵੀ ਵੱਡਾ ਨੁਕਸਾਨ..
ਉਕਤ ਕੋਲਡ ਸਟੋਰ ਅੰਦਰ ਕਿਸਾਨਾਂ ਅਤੇ ਵਪਾਰੀ ਵਰਗ ਦਾ ਰਾਸ਼ਨ ਆਲੂ ਅਤੇ ਆਲੂ ਦੇ ਬੀਜ ਦਾ ਤਕਰੀਬਨ 80 ਹਜਾਰ ਗੱਟਾ ਸਟੋਰ ਕੀਤਾ ਹੋਇਆ ਸੀ¢ ਇਹ ਆਲੂ ਅਤੇ ਬੀਜ ਗਰਮੀ ਦੀ ਹਾਲਤ ਵਿਚ ਜਲਦੀ ਖ਼ਰਾਬ ਹੋਣਾ ਤਹਿ ਹੈ¢ ਨਜ਼ਦੀਕੀ ਇਲਾਕੇ ਦੇ ਸਮੂਹ ਸਟੋਰ ਪਹਿਲਾਂ ਤੋਂ ਹੀ ਮੁਕੰਮਲ ਭਰੇ ਹੋਏ ਹਨ¢ ਸੂਤਰਾਂ ਅਨੁਸਾਰ ਸਟੋਰ ਮਾਲਿਕ ਵਲੋਂ 40 ਹਜਾਰ ਦੇ ਕਰੀਬ ਗੱਟਾ ਸੰਭਾਲਣ ਦੇ ਪੁਖ਼ਤਾ ਪ੍ਰਬੰਧ ਕਰ ਲਏ ਹਨ, ਬਾਕੀ ਦੀ ਸੰਭਾਲ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ¢ ਜਾਣਕਾਰੀ ਅਨੁਸਾਰ ਪ੍ਰਵਾਨਗੀ ਮਿਲਣ ਉਪਰੰਤ ਘਟਨਾ ਸਥਾਨ ਤੋਂ ਆਲੂ ਚੁੱਕਣ ਦੀ ਪ੍ਰਕ੍ਰਿਆ ਅਰੰਭੀ ਜਾਵੇਗੀ¢ ਘਟਨਾ ਸਥਾਨ ਉਪਰ ਮੈਡਮ ਵੀਰਪਾਲ ਕੌਰ ਐੱਸ.ਡੀ.ਐਮ. ਵਲੋਂ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ¢ ਸਟੋਰ ਮਾਲਕਾਂ ਵਲੋਂ ਕੁਲ ਨੁਕਸਾਨ ਸਬੰਧੀ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ¢
ਕੋਲਡ ਸਟੋਰ ਹਾਦਸਾ... 9 ਘੰਟਿਆਂ ਦੀ ਜੱਦੋ ਜਹਿਦ ਬਾਅਦ ਮਲਬੇ ਹੇਠੋਂ ਮਿ੍ਤਕ ਹਾਲਤ 'ਚ ਮਜ਼ਦੂਰ ਨੂੰ ਕੱਢਿਆ
ਅਜੀਤ ਡੈਸਕ
01-05-2026