ਬਠਿੰਡਾ, 30 ਅਪ੍ਰੈਲ (ਅਵਤਾਰ ਸਿੰਘ ਕੈਂਥ)-ਬਠਿੰਡਾ/ਬੀਕਾਨੇਰ ਰੇਲਵੇ ਲਾਈਨਾਂ 'ਤੇ (ਲਾਲ ਸਿੰਘ ਬਸਤੀ) ਇਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਸਹਾਰਾ ਦਫ਼ਤਰ 'ਚ ਮਿਲੀ¢ ਸੂਚਨਾ ਦੇ ਅਧਾਰ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗੋਇਲ ਐਂਬੂਲੈਂਸ ਟੀਮ ਸਮੇਤ ਘਟਨਾ ਸਥਾਨ ਪਹੁੰਚੀ¢ ਸਹਾਰਾ ਟੀਮ ਨੇ ਦੱਸਿਆ ਕਿ ਨੌਜਵਾਨ ਰੇਲਵੇ ਪੱਟੜੀਆਂ 'ਤੇ ਪਿਆ ਮਿਲਿਆ, ਜਿਸਦਾ ਸਿਰ ਬੁਰੀ ਤਰ੍ਹਾਂ ਫੱਟੜ ਸੀ ਅਤੇ ਸਰੀਰ 'ਤੇ ਹੋਰ ਕਿਤੇ ਵੀ ਸੱਟ ਜਾਂ ਖੂਨ ਦੇ ਕੋਈ ਨਿਸ਼ਾਨ ਨਹੀਂ ਸਨ¢ ਸਹਾਰਾ ਟੀਮ ਨੇ ਜੀਆਰਪੀ ਟੀਮ ਨੂੰ ਸੂਚਿਤ ਕੀਤਾ¢ ਜੀਆਰਪੀ ਟੀਮ ਨੇ ਘਟਨਾ ਸਥਾਨ ਪਹੁੰਚ ਕੇ ਜਾਂਚ ਪੜ੍ਹਤਾਲ ਕੀਤੀ¢ ਪੁਲਿਸ ਨੇ ਭੇਦਭਰੀ ਹਾਲਤਾਂ ਦੇ ਕਾਰਨ ਮਾਮਲਾ ਦਰਜ ਕਰ ਲਿਆ ਹੈ¢ ਮਿ੍ਤਕ ਦੀ ਲਾਸ਼ ਕੋਲ ਕੋਈ ਵੀ ਪਹਿਚਾਣ ਸਬੰਧੀ ਦਸਤਾਵੇਜ਼ ਨਹੀਂ ਮਿਲਿਆ ਜਿਸ ਕਾਰਨ ਉਸ ਦੀ ਪਹਿਚਾਣ ਨਹੀਂ ਹੋ ਸਕੀ¢ ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਦੀ ਮੱਦਦ ਨਾਲ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ¢ ਸਹਾਰਾ ਜਨ ਸੇਵਾ ਦੇ ਵਰਕਰ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਮਿ੍ਤਕ ਦੀ ਪਹਿਚਾਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ¢