08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਦੇ ਲੰਬੇ ਕੱੱਟਾਂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਹਲਕਾ ਪੱਧਰੀ ਧਰਨਾ

ਅਜੀਤ ਡੈਸਕ 01-05-2026
ਮੌੜ ਮੰਡੀ, 30 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਪੰਜਾਬ ਅੰਦਰ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੂਰੇ ਪੰਜਾਬ ਵਿਚ ਸਰਕਾਰ ਖਿਲਾਫ਼ ਰੋਸ ਧਰਨੇ ਦਿੱਤੇ ਗਏ, ਜਿਸ ਦੇ ਚੱਲਦਿਆਂ ਹਲਕਾ ਮੌੜ ਦਾ ਧਰਨਾ ਅੱਜ ਐਸ ਡੀ ਐਮ ਦਫ਼ਤਰ ਵਿਖੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਦਿੱਤਾ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪਿਛਲੇ ਚਾਰ ਸਾਲ ਸਿਰਫ਼ ਚੁਟਕੁਲੇ ਹੀ ਸੁਣਾਏ ਹਨ ਪੰਜਾਬ ਦੇ ਵਿਕਾਸ ਦੀ ਇਕ ਵੀ ਗੱਲ ਨਹੀ ਕੀਤੀ | ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਕਹਿੰਦਾ ਨਹੀਂ ਥੱਕਦਾ ਸੀ ਕਿ ਪੰਜਾਬ ਨੇ ਕੋਲੇ ਦੀ ਖਾਣ ਖਰੀਦ ਲਈ ਹੈ ਪਰ ਅੱਜ ਪੂਰੇ ਪੰਜਾਬ ਵਿਚ ਬਿਜਲੀ ਦੇ ਭਿਆਨਕ ਕੱਟ ਲੱਗ ਰਹੇ ਹਨ | ਇਸ ਮੌਕੇ ਜਥੇ: ਹਰਦਿਆਲ ਸਿੰਘ ਮਿੱਠੂ, ਰਾਜਵੰਤ ਸਿੰਘ ਕੋਟਭਾਰਾ, ਜਗਦੀਸ਼ ਰਾਏ, ਹਰਬੰਸ ਸਿੰਘ ਸੰਦੋਹਾ, ਦੇਵ ਰਾਜ ਜੇਈ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹਰਭਜਨ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕਾਕਾ ਬੁਰਜ, ਜਗਸੀਰ ਸਿੰਘ ਬੁਰਜ, ਸੁਰਿੰਦਰਪਾਲ ਸਿੰਘ ਮਾਹਲ, ਸੁਖਚੈਨ ਸਿੰਘ ਸਿੱਧੂ ਸਾਬਕਾ ਪ੍ਰਧਾਨ, ਅੰਮਿ੍ਤਪਾਲ ਸਿੰਘ ਹਨੀ, ਮਨਦੀਪ ਸਿੰਘ ਬਾਬੇਕਾ ਸਵੈਚ, ਮਨਦੀਪ ਸਿੰਘ ਚਨਾਰਥਲ, ਜਸਪਾਲ ਸਿੰਘ ਕੋਟਭਾਰਾ, ਮੰਦਰ ਸਿੰਘ ਮੌੜ ਖੁਰਦ, ਉੱਦਮ ਸਿੰਘ ਕੁੱਤੀਵਾਲ, ਸੁਖਜਿੰਦਰ ਸਿੰਘ ਸੁੱਖੀ ਘੁੰਮਣ, ਸੁਰਜੀਤ ਸਿੰਘ ਮਾਨਸਾ ਕਲਾਂ, ਸੁਖਪ੍ਰੀਤ ਸਿੰਘ ਸੁੱਖੀ ਕੁੱਬੇ, ਜਗਸੀਰ ਸ਼ਰਮਾ ਕੋਟਲੀ, ਮੱਖਣ ਸਿੰਘ ਮੌੜ ਖੁਰਦ, ਚਰਨਜੀਤ ਸਿੰਘ ਥੰਮਣਗੜ੍ਹ, ਗੁਰਮੇਲ ਸਿੰਘ ਮਾਈਸਰਖਾਨਾ, ਸੁਖਜੀਵਨ ਸਿੰਘ ਮਾਈਸਰਖਾਨਾ, ਜਗਵਿੰਦਰ ਸਿੰਘ ਕੁੱਬੇ, ਪੁਸ਼ਵਿੰਦਰ ਸਿੰਘ ਕੁੱਬੇ, ਰਾਜਦੀਪ ਸਿੰਘ ਕਾਲਾ, ਸੰਦੀਪ ਸਿੰਘ ਬਾਠ, ਹਰਜਸ ਸਿੰਘ ਘਸੋਖਾਨਾ, ਬਲਜੀਤ ਸਿੰਘ ਸੰਦੋਹਾ, ਜੋਗਿੰਦਰ ਸਿੰਘ ਜੋਧਪੁਰ, ਗੁਰਬਚਨ ਸਿੰਘ ਬਾਬੇਕਾ, ਹਰਜਿੰਦਰ ਸਿੰਘ ਕੱਪੀ, ਹੈਪੀ ਜੈਦ, ਬਿੱਟੂ ਮੌੜ ਕਲਾ, ਤਰਸੇਮ ਸਿੰਘ ਕੋਧਪੁਰ, ਸੁਖਵੀਰ ਸਿੰਘ ਭੂੰਦੜ, ਗੋਰਾ ਸਿੰਘ ਭੂੰਦੜ, ਗੁਰਵਿੰਦਰ ਸਿੰਘ ਕੋਟਭਾਰਾ, ਸਤਨਾਮ ਸਿੰਘ ਯਾਤਰੀ, ਗੁਰਜੰਟ ਸਿੰਘ ਯਾਤਰੀ,ਕੇਵਲ ਸਿੰਘ ਮਾਨਸਾ ਕਲਾਂ, ਕੁਲਦੀਪ ਸਿੰਘ ਮਾਣਕ, ਕੁਲਵਿੰਦਰ ਸਿੰਘ ਲਾਡੀ, ਬੂਟਾ ਸਿੰਘ ਮਾਨਸਾ ਕਲਾਂ ਪ੍ਰਧਾਨ, ਮਨਦੀਪ ਸਿੰਘ ਸੰਦੋਹਾ, ਅਵਤਾਰ ਸਿੰਘ ਨੰਬਰਦਾਰ ਕੁੱਤੀਵਾਲ ਖੁਰਦ, ਰਾਣਾ ਸਿੰਘ ਘਸੋਖਾਨਾ, ਰੂਪ ਸਿੰਘ ਘਸੋਖਾਨਾ, ਜਗਰੂਪ ਸਿੰਘ ਘੁੰਮਣ ਕਲਾਂ, ਜੁਗਰਾਜ ਸਿੰਘ ਘੁੰਮਣ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਭ ਤੋਂ ਵੱਡੀ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਕੋਲ ਬਾਰਦਾਨੇ ਦੀ ਵੱਡੀ ਘਾਟ <br/> ਕਣਕ ਦੀ ਖ਼ਰੀਦ ਦੇ ਮੁਕੰਮਲ ਪ੍... ਅਗਲੀ ਖ਼ਬਰ ਬਠਿੰਡਾ-ਬੁਰਜ ਮਹਿਮਾ ਸਰਕਾਰੀ ਮਿੰਨੀ ਬੱਸ ਸਰਵਿਸ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।