ਰਾਮਾਂ ਮੰਡੀ, 30 ਅਪ੍ਰੈਲ (ਤਰਸੇਮ ਸਿੰਗਲਾ)- ਸਿਹਤ ਵਿਭਾਗ ਪੰਜਾਬ ਵਲੋਂ ਆਸ਼ਾ ਵਰਕਰ ਤੇ ਫੈਸਿਲੀਲੇਟਰ ਦਿਵਸ ਮÏਕੇ ਸਿਵਲ ਸਰਜਨ ਬਠਿੰਡਾ ਡਾ.ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਆਸ਼ਾ ਵਰਕਰ ਤੇ ਫੈਸਿਲੀਲੇਟਰ ਦਿਵਸ ਮਨਾਇਆ ਗਿਆ | ਇਸ ਮੌਕੇ ਆਪਣੇ ਸੰਬੋਧਨ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਪਾਲ ਸਿੰਘ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਵਲੋਂ ਆਮ ਜਨਤਾ ਲਈ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਆਸ਼ਾ ਵਰਕਰਾਂ ਦੁਆਰਾ ਗਰਭਵਤੀ ਅÏਰਤਾਂ ਦਾ ਰਜਿਸਟਰੇਸ਼ਨ, ਬੱਚਿਆਂ ਦਾ ਟੀਕਾਕਰਨ, ਆਬਾਦੀ ਸਰਵੇ, ਜਣੇਪੇ ਤੋਂ ਬਾਅਦ ਮਾਂ ਅਤੇ ਬੱਚੇ ਦੀ ਦੇਖ-ਭਾਲ, ਟੀ.ਬੀ ਦੇ ਮਰੀਜ਼ਾਂ ਦਾ ਇਲਾਜ, ਆਭਾ ਆਈ.ਡੀ ਬਣਾਉਣ, ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 10 ਲੱਖ ਵਾਲਾ ਐਮ.ਐਮ.ਐਸ.ਵਾਈ. ਕਾਰਡ ਬਣਾਉਣਾ, ਪਰਿਵਾਰ ਨਿਯੋਜਨ ਸੰਬੰਧੀ ਘਰ ਘਰ ਜਾ ਕੇ ਸਿਹਤ ਸੇਵਾਵਾਂ ਮੁਹੱਈਆ ਕਰਨ ਵਰਗੇ ਅਹਿਮ ਕੰਮ ਕਰ ਰਹੀਆਂ ਹਨ | ਆਸ਼ਾ ਵਰਕਰ, ਡਾਕਟਰ ਅਤੇ ਮਰੀਜ਼ ਵਿਚਕਾਰ ਮਜਬੂਤ ਕੜੀ ਹਨ | ਇਸ ਮੌਕੇ ਸਾਲ ਭਰ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਆਸ਼ਾ ਵਰਕਰਾਂ ਹਰਵਿੰਦਰ ਕੌਰ, ਰਜਿੰਦਰ ਕੌਰ, ਲਿੰਕ ਵਰਕਰ ਪ੍ਰੀਤ ਕੌਰ ਅਤੇ ਮਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ.ਰਿਸ਼ੂ ਗਰਗ, ਸਰਵਨ ਕੁਮਾਰ, ਏ.ਐਨ.ਐਮ ਸ਼ਮਿੰਦਰ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ |