07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੈਸ਼ਨਲ ਕਾਲਜ ਵਿਖੇ ਦੀਵਾਲੀ ਮੌਕੇ ‘ਗਿਆਨ ਜੋਤ’ ਪ੍ਰੋਗਰਾਮ ਕਰਵਾਇਆ

ਭੀਖੀ, 6 ਨਵੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਨੈਸ਼ਨਲ ਕਾਲਜ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ‘ਗਿਆਨ ਜੋਤ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਕੁਇਜ਼, ਪੋਸਟਰ ਮੇਕਿੰਗ, ਮਹਿੰਦੀ, ਰੰਗੋਲੀ, ਕੈਂਡਲ ਮੇਕਿੰਗ, ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ।

ਅਜੀਤ ਡੈਸਕ 07-11-2026
ਭੀਖੀ, 6 ਨਵੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਨੈਸ਼ਨਲ ਕਾਲਜ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ‘ਗਿਆਨ ਜੋਤ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਕੁਇਜ਼, ਪੋਸਟਰ ਮੇਕਿੰਗ, ਮਹਿੰਦੀ, ਰੰਗੋਲੀ, ਕੈਂਡਲ ਮੇਕਿੰਗ, ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲਿਆਂ ’ਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਸੱਭਿਆਚਾਰਿਕ ਪ੍ਰੋਗਾਰਮ ਦੀ ਸ਼ੁਰੂਆਤ ਸਰਸਵਤੀ ਮਾਤਾ ਦੀ ਪੂਜਾ ਕਰ ਕੇ ਕੀਤੀ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ’ਚ ਭਾਗ ਲੈਂਦਿਆਂ ਸੋਲੋ ਡਾਂਸ, ਮਿਕਸ ਡਾਂਸ, ਗਰੁੱਪ ਡਾਂਸ, ਭੰਗੜਾ, ਗਿੱਧਾ ਤੇ ਨਾਟਕਾਂ ਰਾਹੀਂ ਸਭਨਾਂ ਦਾ ਮਨ ਮੋਹਿਆ। ਪ੍ਰਿੰਸੀਪਲ ਡਾ. ਐੱਮ ਕੇ ਮਿਸ਼ਰਾ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਮੌਕੇ ਹਰ ਸਾਲ ਪ੍ਰੋਗਾਰਮ ਕਰਵਾਇਆ ਜਾਂਦਾ ਹੈ। ਇਸ ਮੌਕੇ ਗਾਇਕ ਅਰਸ਼ਦੀਪ ਚੋਟੀਆਂ, ਆਰ ਨੂਰ, ਰਵੀ ਖਾਂ, ਪ੍ਰੋ. ਗੁਰਤੇਜ ਸਿੰਘ ਤੇਜੀ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਨੀਤੂ, ਪ੍ਰੋ. ਹੈਪੀ ਸਿੰਘ ਪ੍ਰੋ. ਅਵਤਾਰ ਸਿੰਘ, ਪ੍ਰੋ. ਹਰਬੰਸ ਸਿੰਘ, ਨਿਰਮਲ ਸਿੰਘ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਰਣਜੀਤ ਕੌਰ, ਪ੍ਰੋ. ਬਿਕਰਮਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਰਾਜ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਡਲਾਂ ਰਾਹੀਂ ਦਿਖਾਈ ਆ... ਅਗਲੀ ਖ਼ਬਰ ਸਰਕਾਰੀ ਸਕੂਲ ਅੱਕਾਂਵਾਲੀ ਵਿਖੇ 2 ਰੋਜ਼ਾ ਬਲਾਕ ਪੱਧਰੀ ਸਿੱਖਿਆ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।