04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਕੂਲ ਆਫ਼ ਐਮੀਨੈਂਸ ਕੋਟ ਸ਼ਮੀਰ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 20-05-2026
ਕੋਟਫੱਤਾ, 19 ਮਈ (ਰਣਜੀਤ ਸਿੰਘ ਬੁੱਟਰ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬਾਰਵੀਂ ਜਮਾਤ ਦੇ ਸਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਦਾ ਸਾਲਾਨਾ ਨਤੀਜਾ 100 ਪ੍ਰਤੀਸ਼ਤ ਰਿਹਾ | ਜਿੱਥੇ ਵੀਵਿਦਿਆਰਥਣ ਮਨਜੋਤ ਕੌਰ ਨੇ ਮੈਰਿਟ ਪੁਜੀਸ਼ਨ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਰਾਜਦੀਪ ਸਿੰਘ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਸਕੂਲ ਦੇ 169 ਵਿਦਿਆਰਥੀ ਸਲਾਨਾ ਪ੍ਰੀਖਿਆ ਵਿਚ ਬੈਠੇ ਅਤੇ ਸਾਰੇ ਹੀ ਪਾਸ ਹੋਣ ਵਿਚ ਸਫ਼ਲ ਰਹੇ | 17 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਵੱਧ ਅਤੇ 88 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੀ | ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਵਿਚ ਇਕ ਰੋਡ ਸ਼ੋਅ ਉਪਰੰਤ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਸ ਦੇ ਮਾਪਿਆਂ ਨੂੰ ਸਕੂਲ ਵਿਖੇ ਇਕ ਸਾਧਾਰਨ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ ਵਲੋਂ ਸਾਰੇ ਸਫਲ ਵਿਦਿਆਰਥੀਆਂ, ਮਾਪੇ ਅਤੇ ਸਕੂਲ ਕਰਮਚਾਰੀਆਂ ਨੂੰ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਨਿਸ਼ਾ ਬਾਂਸਲ ਨੇ ਵਧਾਈ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਲਗਨ, ਸਵੈ ਅਧਿਐਨ ਅਤੇ ਅਧਿਆਪਕਾਂ ਦੇ ਦਿੱਤੇ ਮਾਰਗ ਤੇ ਚੱਲ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ | ਉਪਰੋਕਤ ਜਾਣਕਾਰੀ ਸਕੂਲ ਮੀਡੀਆ ਕੋਆਰਡੀਨੇਟਰ ਦਵਿੰਦਰ ਸਿੰਘ ਵੱਲੋਂ ਦਿੱਤੀ ਗਈ | ਇਸ ਮੌਕੇ ਅਧਿਆਪਕ ਦਵਿੰਦਰ ਸਿੰਘ ਕੋਟਸ਼ਮੀਰ, ਵਿਸ਼ਾਲ ਬਾਂਸਲ, ਅਲਪਨਾ ਚੋਪੜਾ, ਹਰਬਖਸ਼ ਸਿੰਘ, ਨੀਤੂ ਰਾਣੀ, ਕਿਰਨਪਾਲ ਕੌਰ, ਸੀਨਮ, ਸੁਮਨ ਕਾਂਸਲ, ਮੋਨਾ ਰਾਣੀ, ਮਲਕੀਤ ਸਿੰਘ ਆਹਲੂਵਾਲੀਆ, ਡਾ. ਰਵਨੀਤ ਸਿੰਘ ਮਾਨ, ਸੋਮਾ ਸਿੰਘ ਝੰਡੂਕੇ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਪਥਰਾਲਾ, ਅਮਰੀਕ ਸਿੰਘ, ਮਨਦੀਪ ਸਿੰਘ ਤਲਵੰਡੀ, ਅਮਰਜੀਤ ਕੌਰ, ਸੋਨਪ੍ਰੀਤ ਕੌਰ, ਨਿਸ਼ਾ ਅਰੋੜਾ, ਅੰਜੂ ਰਾਣੀ, ਰਣਜੀਤ ਕੌਰ, ਪ੍ਰਤਿਭਾ ਸ਼ਰਮਾ, ਸ਼ਿਵਾਲੀ ਗੁਪਤਾ, ਸ਼ਿਵਾਨੀ ਜਿੰਦਲ, ਪਰਮਜੀਤ ਕੌਰ, ਰਚਨਾ ਗੋਇਲ, ਰੀਤੂ ਰਾਣੀ, ਪਰਮਜੀਤ ਕੌਰ, ਜੋਤੀ ਸੱਚਦੇਵਾ, ਕਮਲਜੀਤ ਕੌਰ, ਨੀਤੂ ਗੁਪਤਾ, ਕੁਲਜੀਤ ਕੌਰ, ਪਰਮਜੀਤ ਕੌਰ, ਅੰਮਿ੍ਤਪਾਲ ਸਿੰਘ, ਰਣਜੀਤ ਰਾਮ, ਗੁਰਦੀਪ ਸਿੰਘ, ਗੁਰਜੰਟ ਸਿੰਘ ਚੌਂਕੀਦਾਰ ਅਤੇ ਕੁਸਮ ਦੇਵੀ ਆਦਿ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਕਾਮਰੇਡਾਂ ਨੇ ਮਹਿੰਗਾਈ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ਼ਹੀਦ ਜਗਰਾਜ ਸਿੰਘ ਸਰਕਾਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।