ਭਗਤਾ ਭਾਈਕਾ, 19 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਅੱਜ ਵਾਰਡ ਨੰਬਰ 11 ਤੋਂ ਆਪ ਦੇ ਉਮੀਦਵਾਰ ਬੀਬੀ ਪੁਸ਼ਪਾ ਰਾਣੀ (ਪਿੰਕੀ) ਵਲੋਂ ਵਾਰਡ ਦੇ ਘਰ-ਘਰ ਜਾ ਕੇ ਆਪਣੇ ਲਈ ਵੋਟ ਮੰਗੇ ਗਏ | ਇਸ ਸਮੇਂ ਉਨ੍ਹਾਂ ਨਾਲ ਆਪ ਆਗੂ ਸੰਜੀਵ ਕੁਮਾਰ ਬੰਟੀ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਵੀ ਮੌਜੂਦ ਸਨ | ਇਸ ਸਮੇਂ ਅਜੀਤ ਨਾਲ ਗੱਲਬਾਤ ਕਰਦੇ ਹੋਏ ਆਪ ਉਮੀਦਵਾਰ ਮੈਡਮ ਪਿੰਕੀ ਨੇ ਕਿਹਾ ਕਿ ਉਹ ਵਾਰਡ ਦੀ ਬਿਹਤਰੀ ਅਤੇ ਵਾਰਡ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ | ਉਨ੍ਹਾਂ ਕਿਹਾ ਕਿ ਜਿੱਤ ਉਪਰੰਤ ਉਹ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਪੱਖੋਂ ਵਾਰਡ ਨੰਬਰ 11 ਨੂੰ ਹਮੇਸ਼ਾ ਇਕ ਨੰਬਰ ਉੱਪਰ ਰੱਖਣ ਲਈ ਵਚਨਵਧ ਰਹਿਣਗੇ | ਉਨ੍ਹਾਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਸਮੇਂ ਆਪ ਆਗੂ ਸੰਜੀਵ ਕੁਮਾਰ ਬੰਟੀ ਨੇ ਵੀ ਜਿੱਤ ਉਪਰੰਤ ਹਮੇਸ਼ਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿਣ ਦਾ ਭਰੋਸਾ ਦਿੱਤਾ |