02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਨਥਾਣਾ ਦੇ ਵਾਰਡ-11 ਤੋਂ ਜਸਪਾਲ ਕੌਰ ਬਿਨਾਂ ਮੁਕਾਬਲਾ ਜੇਤੂ

ਅਜੀਤ ਡੈਸਕ 20-05-2026
ਨਥਾਣਾ, 19 ਮਈ (ਗੁਰਦਰਸ਼ਨ ਲੁੱਧੜ): ਨਗਰ ਪੰਚਾਇਤ ਨਥਾਣਾ ਦੀਆਂ ਚੋਣਾਂ ਲਈ ਅੱਜ ਕਾਗ਼ਜ਼ ਵਾਪਸ ਲੈਣ ਉਪਰੰਤ ਹੋਣ ਵਾਲੇ ਚੋਣ ਮੁਕਾਬਲਿਆਂ ਸੰਬੰਧੀ ਤਸਵੀਰ ਕਾਫੀ ਹੱਦ ਤੱਕ ਸਪੱਸ਼ਟ ਹੋਈ ਹੈ | ਵਾਰਡ ਨੰਬਰ-11 ਤੋਂ ਆਜ਼ਾਦ ਉਮੀਦਵਾਰ ਜਸਪਾਲ ਕੌਰ ਪਤਨੀ ਗੁਰਪਾਲ ਸਿੰਘ ਲੀਲਾ ਬਿਨਾਂ ਮੁਕਾਬਲਾ ਨਗਰ ਪੰਚਾਇਤ ਨਥਾਣਾ ਦੇ ਕੌਂਸਲਰ ਚੁਣੇ ਗਏ ਹਨ ਅਤੇ ਬਾਕੀ ਵਾਰਡਾਂ ਦੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਪੈਣਗੀਆਂ | ਚੋਣਾਂ ਵਾਲੇ ਕੁੱਲ 10 ਵਾਰਡਾਂ ਵਿਚ ਕੌਂਸਲਰ ਚੁਣੇ ਜਾਣ ਲਈ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿਚ ਹਨ | ਸ਼੍ਰੋਮਣੀ ਅਕਾਲੀ ਦਲ ਵਲੋਂ ਸਾਰੇ 10 ਵਾਰਡਾਂ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ, ਆਮ ਆਦਮੀ ਪਾਰਟੀ ਵਲੋਂ 9 ਵਾਰਡਾਂ ਵਿਚ ਉਮੀਦਵਾਰ ਖੜੇ ਕੀਤੇ ਗਏ ਹਨ, ਕਾਂਗਰਸ ਪਾਰਟੀ ਵਲੋਂ 8 ਵਾਰਡਾਂ ਵਿਚ ਆਪਣੇ ਉਮੀਦਵਾਰਾਂ ਨੂੰ ਚੋਣ ਲੜਾਈ ਜਾ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਵੀ ਕੁਝ ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕੀਤੇ ਗਏ ਹਨ | ਚੋਣ ਲੜ ਰਹੇ ਉਮੀਦਵਾਰਾਂ ਵਿਚ ਨਗਰ ਪੰਚਾਇਤ ਨਥਾਣਾ ਦੇ ਰਹਿ ਚੁੱਕੇ ਪ੍ਰਧਾਨ ਇੰਦਰਵੀਰ ਕੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਗੁਰਤੇਜ ਸਿੰਘ, ਨਗਰ ਪੰਚਾਇਤ ਨਥਾਣਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਰਜੀਤ ਸਿੰਘ ਕੱਦੂ, ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਸ਼ਹਿਰੀ ਇਕਾਈ ਦੇ ਪ੍ਰਧਾਨ ਕੁਲਦੀਪ ਰਾਏ ਦੀਪਾ, ਸਾਬਕਾ ਕੌਂਸਲਰ ਕਿਰਪਾਲ ਸਿੰਘ ਅਤੇ ਪਾਲ ਸਿੰਘ ਸਰਾਂ ਸ਼ਾਮਿਲ ਹਨ |
ਪਿਛਲੀ ਖ਼ਬਰ ਉਮੀਦਵਾਰਾਂ ਵਲੋਂ ਸੰਪਰਕ ਮੁਹਿੰਮ ਤੇਜ਼ <br/> ਭਗਤਾ ਭਾਈਕਾ ਨਗਰ ਪੰਚਾਇਤ ਲਈ 50 ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਨਗਰ ਪੰਚਾਇਤ ਚੋਣਾਂ 'ਚ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਵਾ ਕੇ ਲੋਕਤੰਤਰ ਦਾ ਘਾਣ ਕੀਤਾ- ਹਰਿੰਦਰ ਮਹਿਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।