03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਜੀਤਮਹਿੰਦਰ ਸਿੰਘ ਸਿੱਧੂ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ

ਅਜੀਤ ਡੈਸਕ 25-05-2026
ਮÏੜ ਮੰਡੀ, 24 ਮਈ (ਗੁਰਜੀਤ ਸਿੰਘ ਕਮਾਲੂ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਮੌੜ ਮੰਡੀ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਜਿੱਥੇ ਸਾਰੀਆਂ ਸਿਆਸੀ ਧਿਰਾਂ ਨੇ ਆਪਣਾ ਸਾਰਾ ਜ਼ੋਰ ਲਗਾ ਦਿੱਤਾ, ਉੱਥੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵਲੋਂ ਕੱਢੇ ਵਿਸ਼ਾਲ ਰੋਡ ਸ਼ੋਅ 'ਚ ਉੱਮੜੇ ਭਾਰੀ ਜਨ ਸਮੂਹ ਕਾਰਨ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਚਿਹਰਿਆਂ ਤੇ ਵੱਖਰੀ ਰੌਣਕ ਦਿਖਾਈ ਦਿੱਤੀ ¢ ਜੀਤਮਹਿੰਦਰ ਸਿੰਘ ਸਿੱਧੂ ਦੇ ਦਫਤਰ ਤੋਂ ਚੱਲੇ ਰੋਡ ਸ਼ੋਅ 'ਚ ਜੀਤਮਹਿੰਦਰ ਸਿੰਘ ਸਿੱਧੂ, ਉਨ੍ਹਾਂ ਦੇ ਪੁੱਤਰ ਤੇ ਨÏਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਸਮੇਤ ਮੌੜ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੇ ਸਾਰੇ 17 ਉਮੀਦਵਾਰ ਇੱਕ ਖੁੱਲ੍ਹੀ ਜੀਪ 'ਚ ਸਵਾਰ ਹੋਏ, ਜਦੋਂਕਿ ਉਨ੍ਹਾਂ ਦੇ ਮਗਰ ਦਰਜਨਾਂ ਗੱਡੀਆਂ ਅਤੇ ਸੈਂਕੜੇ ਮੋਟਰਸਾਈਕਲਾਂ 'ਤੇ ਸਵਾਰ ਕਾਂਗਰਸੀ ਆਗੂਆਂ ਅਤੇ ਉਮੀਦਵਾਰਾਂ ਦੇ ਸਮਰਥਕਾਂ ਨੇ ਕਾਂਗਰਸ ਦੇ ਝੰਡਿਆਂ ਨਾਲ ਸ਼ਮੂਲੀਅਤ ਕੀਤੀ¢ ਨਗਰ 'ਚ ਵੱਖ ਵੱਖ ਥਾਈਾ ਰੋਡ ਸ਼ੋਅ ਦੇ ਸਵਾਗਤ ਦੌਰਾਨ ਨੁੱਕੜ ਜਨ ਸਭਾਵਾਂ ਨੂੰ ਸੰਬੋਧਨ ਦÏਰਾਨ ਜੀਤਮਹਿੰਦਰ ਸਿੰਘ ਸਿੱਧੂ ਨੇ ਅਪੀਲ ਕੀਤੀ ਕਿ ਵੋਟ ਪਾਉਣ ਤੋਂ ਪਹਿਲਾਂ ਪਿਛਲੇ ਸਮੇਂ 'ਚ ਨਗਰ ਨਿਵਾਸੀਆਂ ਨੂੰ ਪੇਸ਼ ਆਈਆਂ ਮੁਸ਼ਕਿਲਾਂ ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੂੰ ਧਰਨੇ ਤੱਕ ਲਾਉਣੇ ਪਏ ਨੂੰ ਧਿਆਨ 'ਚ ਜ਼ਰੂਰ ਰੱਖਣ¢ ਇਸ ਮੌਕੇ ਕਈ ਵਾਰਡਾਂ ਚ ਲੋਕਾਂ ਵਲੋਂ ਜੀਤਮਹਿੰਦਰ ਸਿੰਘ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ¢ ਰੋਡ ਸ਼ੋਅ 'ਚ ਸ਼ਹਿਰ ਦੇ ਸਾਰੇ ਮੋਹਰੀ ਕਾਂਗਰਸੀ ਬਲਾਕ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ, ਬੂਟਾ ਸਿੰਘ ਘੁੰਮਣ, ਕੁਲਵੰਤ ਸਿੰਘ, ਲਾਭ ਸਿੰਘ ਮੌੜ ਕਲਾਂ, ਰਾਜੇਸ਼ ਕੁਮਾਰ ਜੈਨ, ਜਗਦੀਸ਼ ਸਿੰਘ ਦੀਸ਼ਾ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਪਾਖਰ, ਸੁਖਮੰਦਰ ਸਿੰਘ ਜੋਧਪੁਰ ਆਦਿ ਤੋਂ ਇਲਾਵਾ ਸਾਰੇ ਉਮੀਦਵਾਰ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ¢
ਪਿਛਲੀ ਖ਼ਬਰ ਆਟੋ ਚਾਲਕ ਵਲੋਂ ਪੈਟਰੋਲ ਪੰਪ ਕਰਮਚਾਰੀ ਦੇ ਘਰੋਂ 35 ਹਜ਼ਾਰ ਰੁਪਏ ਚੋਰੀ ਕਰਨ ਦਾ ਦੋਸ਼ <br/> ਅਗਲੀ ਖ਼ਬਰ 'ਆਪ' ਵਲੋਂ ਨਗਰ ਪੰਚਾਇਤ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਦੇ ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।