16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਮਾਨਸਾ ਦੇ ਸਾਰੇ 27 ਵਾਰਡਾਂ 'ਚ ਹੋਣਗੇ ਸਿੱਧੇ ਤੇ ਗਹਿਗੱਚ ਮੁਕਾਬਲੇ

ਅਜੀਤ ਡੈਸਕ 29-05-2026
ਮਾਨਸਾ, 28 ਮਈ (ਬਲਵਿੰਦਰ ਸਿੰਘ ਧਾਲੀਵਾਲ) - ਨਗਰ ਕੌਂਸਲ ਮਾਨਸਾ ਦੇ ਸਾਰੇ 27 ਵਾਰਡਾਂ 'ਚ ਸਿੱਧੇ ਤੇ ਗਹਿਗੱਚ ਮੁਕਾਬਲੇ ਹੋਣ ਦੇ ਆਸਾਰ ਹਨ | ਦੱਸ ਦੇਈਏ ਕਿ ਕੁੱਲ 120 ਉਮੀਦਵਾਰ ਚੋਣ ਮੈਦਾਨ 'ਚ ਹਨ | 'ਅਜੀਤ' ਵਲੋਂ ਕੀਤੇ ਸਰਵੇ ਅਨੁਸਾਰ ਭਾਰਤੀ ਜਨਤਾ ਪਾਰਟੀ ਮੋਹਰੀ ਰਹੇਗੀ, ਜਦਕਿ ਆਮ ਆਦਮੀ ਪਾਰਟੀ ਵੀ ਬਰਾਬਰ ਦੀ ਟੱਕਰ ਦੇ ਰਹੀ ਹੈ | ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਜਿੱਤ ਦੀਆਂ ਪੌੜੀਆਂ ਚੜ੍ਹਨਗੇ ਅਤੇ ਕਈ ਆਜ਼ਾਦ ਉਮੀਦਵਾਰ ਵੀ ਕੌਂਸਲਰ ਬਣਨ 'ਚ ਕਾਮਯਾਬ ਹੋਣਗੇ | ਵਾਰਡ ਨੰਬਰ 1 'ਚ ਆਮ ਆਦਮੀ ਪਾਰਟੀ ਦੀ ਕਰਮਜੀਤ ਕੌਰ ਦਾ ਕਾਂਗਰਸ ਦੀ ਸਿਮਰਜੀਤ ਕੌਰ, ਵਾਰਡ ਨੰਬਰ 2 'ਚ ਅਕਾਲੀ ਦਲ ਦੇ ਸਾਬਕਾ ਕੌਂਸਲਰ ਹਰਬੰਸ ਸਿੰਘ ਪੰਮੀ ਦਾ ਆਪ ਦੇ ਸਾਬਕਾ ਕੌਂਸਲਰ ਰਾਮਪਾਲ ਸਿੰਘ ਬੱਪੀਆਣਾ, 3 'ਚ ਭਾਜਪਾ ਦੀ ਰਿੰਪਲ ਰਾਣੀ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਗੁਰਜੀਤ ਕੌਰ ਫਫੜੇ 'ਚ ਮੁਕਾਬਲਾ ਹੈ | ਵਾਰਡ ਨੰਬਰ 4 'ਚ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਦੀਪਾ ਨੂੰ 'ਆਪ' ਦੀ ਜਸਮੇਲ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਜਸਪ੍ਰੀਤ ਕੌਰ ਮੁਕਾਬਲਾ ਦੇ ਰਹੇ ਹਨ | ਵਾਰਡ ਨੰਬਰ 5 'ਚ ਕਾਂਗਰਸ ਪਾਰਟੀ ਦੀ ਸਾਬਕਾ ਕੌਂਸਲਰ ਕੁਲਵਿੰਦਰ ਕੌਰ ਮਹਿਤਾ ਦਾ ਹੱਥ ਉੱਪਰ ਹੈ | ਉਨ੍ਹਾਂ ਦੇ ਮੁਕਾਬਲੇ 'ਆਪ' ਦੀ ਅਮਰਜੀਤ ਕੌਰ ਰਹਿਮਤ ਤੇ ਭਾਜਪਾ ਦੀ ਮੰਜੂ ਰਾਣੀ ਵੀ ਜਿੱਤ ਲਈ ਆਸਵੰਦ ਹਨ | ਵਾਰਡ ਨੰਬਰ 6 'ਚ ਆਪ ਦੇ ਸੁਖਦੀਪ ਸਿੰਘ ਸੈਂਡੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜਗਤਾਰ ਸਿੰਘ ਦਰਾਕਾ, 7 'ਚ ਰੁਪਿੰਦਰ ਕੌਰ ਢਿੱਲੋਂ ਤੇ ਭਾਜਪਾ ਦੀ ਪ੍ਰੇਮਾ, 8 'ਚ ਆਪ ਦੇ ਹਰਪਾਲ ਸਿੰਘ ਪਾਲੀ ਤੇ ਆਜ਼ਾਦ ਉਮੀਦਵਾਰ ਅੰਮਿ੍ਤਪਾਲ ਸਿੰਘ ਗੋਗਾ, 9 'ਚ ਅਕਾਲੀ ਦਲ ਦੀ ਵੀਰਪਾਲ ਕੌਰ ਸੇਖੋਂ ਤੇ ਕਾਂਗਰਸ ਦੀ ਕਿ੍ਸ਼ਨਾ ਦੇਵੀ, 10 'ਚ ਆਜ਼ਾਦ ਉਮੀਦਵਾਰ ਭੂਸ਼ਨ ਕੁਮਾਰ ਮੱਤੀਂ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਸ਼ਾਲੂ ਰਾਣੀ, 11 'ਚ ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿੰਦਰਪਾਲ ਕੌਰ ਤੇ ਆਪ ਦੀ ਵੀਰਪਾਲ ਕੌਰ, 12 'ਚ ਭਾਜਪਾ ਦੇ ਸਾਬਕਾ ਕੌਂਸਲਰ ਪ੍ਰੇਮ ਸਾਗਰ ਭੋਲਾ ਤੇ ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਜਗਰੀ, 13 'ਚ ਸੀ.ਪੀ.ਆਈ. ਤੇ ਹੋਰ ਪਾਰਟੀਆਂ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਕਿਰਨਾ ਰਾਣੀ ਤੇ ਆਪ ਦੀ ਰੰਜਨਾ ਮਿੱਤਲ, 14 'ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਪ ਉਮੀਦਵਾਰ ਸੁਨੀਲ ਕੁਮਾਰ ਨੀਨੂ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੁਰਿੰਦਰ ਕੁਮਾਰ ਨਿਭੋਰੀਆ, 15 'ਚ ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਵੀਨ ਰਾਣੀ ਤੇ ਆਪ ਦੀ ਓਮਾ ਦੇਵੀ 'ਚ ਮੁਕਾਬਲਾ ਹੋਵੇਗਾ | ਵਾਰਡ ਨੰਬਰ 16 'ਚ ਕਾਂਗਰਸ ਦੀ ਸਾਬਕਾ ਕੌਂਸਲਰ ਸੁਰੇਸ਼ ਰਾਣੀ ਚੂਨੀਆ ਦਾ ਹੱਥ ਉੱਪਰ ਹੈ | ਉਨ੍ਹਾਂ ਦੇ ਮੁਕਾਬਲੇ ਆਪ ਦੇ ਬਾਦਲ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਤੇਜ਼ੀ ਹਨ | ਵਾਰਡ ਨੰਬਰ 17 'ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਭਪਲਾ ਤੇ ਆਪ ਦੀ ਇੰਦਰਜੀਤ ਕੌਰ, 18 'ਚ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ ਤੇ ਆਪ ਦੇ ਸਾਬਕਾ ਕੌਂਸਲਰ ਨੇਮ ਚੰਦ ਨੇਮਾ, 19 'ਚ ਭਾਜਪਾ ਦੀ ਕਮਲੇਸ਼ ਰਾਣੀ ਤੇ ਆਪ ਦੀ ਮੰਜੂ ਰਾਣੀ, 20 'ਚ ਭਾਜਪਾ ਦੇ ਸਾਬਕਾ ਕੌਂਸਲਰ ਰਮੇਸ਼ ਕੁਮਾਰ ਰਾਜੀ ਤੇ ਆਪ ਦੇ ਅਸ਼ੋਕ ਕੁਮਾਰ ਸਪੋਲੀਆ, 21 'ਚ ਭਾਜਪਾ ਦੀ ਰੋਮਾ ਅਗਰਵਾਲ ਤੇ ਕਾਂਗਰਸ ਦੀ ਮਨਵਿੰਦਰ ਕੌਰ ਰਾਣਾ, 22 'ਚ ਭਾਜਪਾ ਦੇ ਪ੍ਰਵੀਨ ਕੁਮਾਰ ਟੋਨੀ ਤੇ ਕਾਂਗਰਸ ਦੀ ਆਯੂਸ਼ੀ ਸ਼ਰਮਾ, 23 'ਚ ਭਾਜਪਾ ਦੇ ਭੂਸ਼ਨ ਕੁਮਾਰ ਮੱਤੀ ਤੇ ਆਪ ਦੇ ਮੁਨੀਸ਼ ਕੁਮਾਰ, 24 'ਚ ਆਜ਼ਾਦ ਉਮੀਦਵਾਰ ਵਿਨੋਦ ਕੁਮਾਰ ਭੰਮਾ ਤੇ ਆਪ ਦੇ ਅਨਿਲ ਕੁਮਾਰ ਤਾਇਲ, 25 'ਚ ਆਪ ਦੀ ਕਰਮਜੀਤ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਵੀਰਪਾਲ ਕੌਰ, 26 'ਚ ਆਪ ਦੇ ਕਿ੍ਸ਼ਨ ਸਿੰਘ ਤੇ ਕਾਂਗਰਸ ਦੀ ਅਨੂ ਕੌਰ ਅਤੇ ਵਾਰਡ ਨੰਬਰ 27 'ਚ ਭਾਜਪਾ ਦੀ ਸੁਖਜੀਤ ਕੌਰ ਤੇ ਆਪ ਦੀ ਬਲਜੀਤ ਕੌਰ ਵਿਚਕਾਰ ਸਖ਼ਤ ਮੁਕਾਬਲਾ ਹੈ | ਇਹ ਵੀ ਦੱਸਣਾ ਬਣਦਾ ਹੈ ਕਿ ਕਈ ਵਾਰਡਾਂ 'ਚ ਪੈਸਾ ਤੰਤਰ ਭਾਰੂ ਰਿਹਾ ਹੈ, ਜੋ ਮਜ਼ਬੂਤ ਉਮੀਦਵਾਰਾਂ ਦਾ ਸਮੀਕਰਨ ਵੀ ਵਿਗਾੜ ਸਕਦਾ ਹੈ | ਉੱਧਰ ਅੱਜ ਵੀ ਸਾਰਾ ਦਿਨ ਉਮੀਦਵਾਰ ਤੇ ਸਮਰਥਕ ਵੋਟਾਂ ਦੀ ਗਿਣਤੀ-ਮਿਣਤੀ 'ਚ ਉਲਝੇ ਰਹੇ | ਉਨ੍ਹਾਂ ਦੇ ਮਨਾਂ 'ਚ ਜਿੱਤ ਹਾਰ ਦਾ ਧੁੜਕੂ ਹੈ |
ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ- ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਦਾਅਵਾ ਕੀਤਾ ਹੈ ਕਿ ਜ਼ਿਲੇ੍ਹ 'ਚ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ 'ਚ ਪਈਆਂ ਵੋਟਾਂ ਦੀ 29 ਮਈ ਨੂੰ ਹੋਣ ਵਾਲੀ ਗਿਣਤੀ ਲਈ ਪ੍ਰਸ਼ਾਸਨ ਵਲੋਂ ਸਾਰੇ ਲੋੜੀਂਦੇ ਅਤੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਰਿਟਰਨਿੰਗ ਅਫ਼ਸਰਾਂ, ਐਸ.ਪੀਜ਼. ਤੇ ਡੀ.ਐਸ.ਪੀਜ਼. ਨਾਲ ਸਮੀਖਿਆ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ | ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਜ਼ਿਲ੍ਹੇ 'ਚ 5 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ, 'ਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਨਗਰ ਕੌਂਸਲ ਮਾਨਸਾ ਅਤੇ ਨਗਰ ਪੰਚਾਇਤ ਜੋਗਾ 'ਚ ਪਈਆਂ ਵੋਟਾਂ ਦੀ ਗਿਣਤੀ ਲਈ ਵੱਖ-ਵੱਖ ਕੇਂਦਰ ਬਣਾਏ ਗਏ ਹਨ | ਕਿ੍ਸ਼ਨਾ ਕਾਲਜ ਆਫ਼ ਫਾਰਮੇਸੀ ਰੱਲੀ, ਸ਼ਹੀਦ ਨੰਦ ਸਿੰਘ ਸਰਕਾਰੀ ਪੋਲੀਟੈਕਨਿਕ ਕਾਲਜ ਬਰੇਟਾ, ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਵੀ ਗਿਣਤੀ ਕੇਂਦਰ ਬਣਾਏ ਗਏ ਹਨ | ਗਿਣਤੀ ਦਾ ਕੰਮ 29 ਮਈ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ | ਗਿਣਤੀ ਹਾਲ 'ਚ ਮੋਬਾਈਲ ਫ਼ੋਨ, ਆਈ-ਪੈਡ, ਲੈਪਟਾਪ ਜਾਂ ਕੋਈ ਵੀ ਇਲੈੱਕਟ੍ਰਾਨਿਕ ਉਪਕਰਨ ਲੈ ਕੇ ਜਾਣ 'ਤੇ ਪੂਰਨ ਪਾਬੰਦੀ ਰਹੇਗੀ | ਪੂਰੀ ਗਿਣਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਹਰੇਕ ਕੇਂਦਰ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ | ?
ਪਿਛਲੀ ਖ਼ਬਰ ਪਿੰਡ ਜੰਡਾਂਵਾਲਾ ਵਿਖੇ ਦੋ ਗਰੁੱਪਾਂ ਵਿਚ ਹੋਈ ਲੜਾਈ ਦੌਰਾਨ ਚੱਲੀ ਗੋਲੀ, 4 ਜ਼ਖ਼ਮੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।