16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਿੰਡ ਜੰਡਾਂਵਾਲਾ ਵਿਖੇ ਦੋ ਗਰੁੱਪਾਂ ਵਿਚ ਹੋਈ ਲੜਾਈ ਦੌਰਾਨ ਚੱਲੀ ਗੋਲੀ, 4 ਜ਼ਖ਼ਮੀ

ਅਜੀਤ ਡੈਸਕ 29-05-2026
ਇੱਕ ਵਿਅਕਤੀ ਦੀ ਹਾਲਤ ਗੰਭੀਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਗੋਨਿਆਣਾ, 28 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਦੇ ਅਧੀਨ ਪੈਂਦੇ ਪਿੰਡ ਜੰਡਾਂਵਾਲਾ ਵਿਖੇ ਅੱਜ ਸ਼ਾਮ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ ਵਿਚ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਧਿਰਾਂ ਜਿਸ ਵਿਚ ਇੱਕ ਪਾਸੇ ਇੱਕ ਦਰਜਨ ਤੋਂ ਵੱਧ ਵਿਅਕਤੀ ਅਤੇ ਦੂਸਰੇ ਪਾਸੇ 3-4 ਵਿਅਕਤੀ ਦੱਸੇ ਜਾਂਦੇ ਹਨ | ਮਾਮਲਾ ਇਹ ਵੀ ਸੁਣਨ ਵਿਚ ਆਇਆ ਹੈ ਕਿ ਇੱਕ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਆਪਣੇ ਸਹੁਰੇ ਘਰ ਪਿੰਡ ਜੰਡਾਂਵਾਲਾ ਵਿਖੇ ਆਇਆ ਹੋਇਆ ਸੀ, ਦੀ ਕੋਈ ਰੰਜਿਸ਼ ਨੂੰ ਲੈ ਕੇ ਅੱਜ ਸ਼ਾਮ ਕੁਝ ਵਹੀਕਲਾਂ 'ਤੇ ਆਏ ਵਿਅਕਤੀਆਂ ਸਮੇਤ ਦੋ ਗਰੁੱਪਾਂ ਵਿਚ ਉਕਤ ਪਿੰਡ ਦੀ ਦਾਣਾ ਮੰਡੀ ਵਿਚ ਇੱਕ ਪਾਸੇ ਇੱਕ ਦਰਜਨ ਤੋਂ ਵੱਧ ਵਿਅਕਤੀ ਅਤੇ ਦੂਸਰੇ ਪਾਸੇ 3-4 ਵਿਅਕਤੀਆਂ ਨਾਲ ਅਸਲੇ ਨਾਲ ਹੋਈ ਫਾਇਰਿੰਗ ਦੌਰਾਨ ਜਗਸੀਰ ਸਿੰਘ (ਧੂਮਾ) ਪੁੱਤਰ ਕਰਮਜੀਤ ਸਿੰਘ ਵਾਸੀ ਜੰਡਾਂਵਾਲਾ ਅਤੇ ਉਸ ਦੇ ਤਿੰਨ ਹੋਰ ਸਾਥੀ ਜ਼ਖ਼ਮੀ ਹੋ ਗਏ | ਪਿੰਡ ਵਾਸੀਆਂ ਨੂੰ ਜਿਉ ਹੀ ਇਸ ਫਾਇਰਿੰਗ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜ਼ਖ਼ਮੀ ਜਗਸੀਰ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੰੂ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ | ਸੂਚਨਾ ਮਿਲਣ 'ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਿ੍ਤਪਾਲ ਸਿੰਘ ਡੀ.ਐੱਸ.ਪੀ ਹਲਕਾ ਭੁੱਚੋ ਨੇ ਦੱਸਿਆ ਕਿ ਦੋ ਗਰੁੱਪਾਂ ਦੀ ਆਪਸ ਵਿਚ ਲੜਾਈ ਹੋਈ ਹੈ | ਜਿਸ ਵਿਚ 4 ਵਿਅਕਤੀ ਜ਼ਖ਼ਮੀ ਹੋਏ ਹਨ | ਪੁਲਿਸ ਬਿਆਨਾਂ ਦੇ ਆਧਾਰਿਤ ਕਾਨੰੂਨੀ ਕਾਰਵਾਈ ਅਮਲ ਵਿਚ ਲਿਆਵੇਗੀ |
ਪਿਛਲੀ ਖ਼ਬਰ ਪਿੰਡ ਕੋਟਗੁਰੂ, ਮੁਹਾਲਾਂ, ਧੁੰਨੀਕੇ ਅਤੇ ਬਾਂਡੀ ਵਿਖੇ ਪਬਲਿਕ ਮੀਟਿੰਗਾਂ ਕੀਤੀਆਂ <br/> ਕਾਂਗਰਸੀ ਆਗੂ ਗਹਿਰੀ ਨੇ... ਅਗਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ ਸਾਰੇ 27 ਵਾਰਡਾਂ 'ਚ ਹੋਣਗੇ ਸਿੱਧੇ ਤੇ ਗਹਿਗੱਚ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।