16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਿੰਡ ਕੋਟਗੁਰੂ, ਮੁਹਾਲਾਂ, ਧੁੰਨੀਕੇ ਅਤੇ ਬਾਂਡੀ ਵਿਖੇ ਪਬਲਿਕ ਮੀਟਿੰਗਾਂ ਕੀਤੀਆਂ <br/> ਕਾਂਗਰਸੀ ਆਗੂ ਗਹਿਰੀ ਨੇ ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ 'ਚ ਸਰਗਰਮੀਆਂ ਵਧਾਈਆਂ

ਪਬਲਿਕ ਮੀਟਿੰਗਾਂ ਦੌਰਾਨ ਕਿਰਨਜੀਤ ਸਿੰਘ ਗਹਿਰੀ ਅਤੇ ਹੋਰ | ਤਸਵੀਰਾਂ : ਅੰਮਿ੍ਤਪਾਲ ਸ਼ਰਮਾ <br/> 29-05-2026
ਸੰਗਤ ਮੰਡੀ, 28 ਮਈ (ਅੰਮਿ੍ਤਪਾਲ ਸ਼ਰਮਾ)- ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਵਲੋਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਅੰਦਰ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ | ਉਨ੍ਹਾਂ ਹਲਕੇ ਦੇ ਪਿੰਡ ਕੋਟਗੁਰੂ, ਮੁਹਾਲਾਂ, ਧੁੰਨੀਕੇ ਅਤੇ ਬਾਂਡੀ ਵਿਖੇ ਮਨਰੇਗਾ ਮਜ਼ਦੂਰਾਂ ਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ, ਜਗਤਾਰ ਸਿੰਘ ਧੁਨੀਕੇ ਸੰਦੀਪ ਸਿੰਘ ਨੰਬਰਦਾਰ ਬਾਂਡੀ ਨਾਲ ਮੁਲਾਕਾਤ ਕਰਕੇ ਪਿੰਡਾਂ ਵਿਚ ਸਰਗਰਮੀਆਂ ਤੇਜ ਕਰਦਿਆਂ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ | ਉਨ੍ਹਾਂ ਹਰਪਾਲ ਸਿੰਘ ਕੋਟਗੁਰੂ ਬਲਾਕ ਪ੍ਰਧਾਨ ਅਤੇ ਅਜੈਬ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਬਾਂਡੀ ਵਿਖੇ ਮੀਟਿੰਗ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ | ਉਨ੍ਹਾਂ ਦੇ ਨਾਲ ਮੌਜੂਦ ਗੁਰਜੰਟ ਸਿੰਘ ਗਹਿਰੀ ਜ਼ਿਲ੍ਹਾ ਚੇਅਰਮੈਨ ਕੇ.ਕੇ.ਸੀ ਵਿਭਾਗ ਬਠਿੰਡਾ ਨੇ ਕਿਹਾ ਗਰੀਬ ਸਮਾਜ ਨੂੰ ਆਪਣਾ ਆਜ਼ਾਦ ਸੋਚ ਰੱਖਣ ਵਾਲਾ ਨਿਧੜਕ ਆਗੂ ਵਿਧਾਇਕ ਵਜੋਂ ਚੁਣਕੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ | ਪਬਲਿਕ ਮੀਟਿੰਗ ਦੌਰਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਹਲਕੇ ਦਾ ਵਿਧਾਇਕ ਲੋਕਾਂ ਦੀ ਆਵਾਜ਼ ਉਠਾਉਣ ਦੀ ਹਿੰਮਤ ਵਾਲਾ ਹੀ ਹੋਵੇ ਤਾਂ ਹੀ ਹਲਕੇ ਦਾ ਵਿਕਾਸ ਅਤੇ ਲੋਕਾਂ ਨੂੰ ਇਨਸਾਫ਼ ਮਿਲ ਸਕਦਾ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਰੋਜ਼ਾਨਾ ਪੈਟਰੋਲ, ਡੀਜ਼ਲ ਮਹਿੰਗਾ ਹੋਣ ਨਾਲ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਸ਼ੁਰੂ ਕੀਤੀ ਮਨਰੇਗਾ ਸਕੀਮ ਦਾ ਕੇਂਦਰ ਤੇ ਪੰਜਾਬ ਸਰਕਾਰ ਨੇ ਗਲਾ ਘੁੱਟ ਦਿੱਤਾ ਹੈ ਅਤੇ ਕਾਂਗਰਸ ਪਾਰਟੀ ਵਲੋਂ ਮਨਰੇਗਾ ਦੀ ਦਿਹਾੜੀ 800 ਰੁਪਏ ਕਰਨ ਅਤੇ ਕੰਮ 200 ਦਿਨ ਮਿਲਣ ਲਈ ਲੰਬੀ ਲੜਾਈ ਲੜੀ ਜਾ ਰਹੀ ਹੈ | ਇਸ ਮੌਕੇ ਮਹਿੰਗਾ ਸਿੰਘ, ਅਜੈਬ ਸਿੰਘ, ਨਸੀਬ ਕੌਰ, ਮਨਜੀਤ ਸਿੰਘ ਬਾਂਡੀ, ਗੁਰਮੀਤ ਸਿੰਘ ਅਤੇ ਧੀਰਾ ਸਿੰਘ ਸਮੇਤ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸੀ ਆਗੂ ਗਹਿਰੀ ਨੇ ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ 'ਚ ਸਰਗਰਮੀਆਂ ਵਧਾਈਆਂ ਅਗਲੀ ਖ਼ਬਰ ਪਿੰਡ ਜੰਡਾਂਵਾਲਾ ਵਿਖੇ ਦੋ ਗਰੁੱਪਾਂ ਵਿਚ ਹੋਈ ਲੜਾਈ ਦੌਰਾਨ ਚੱਲੀ ਗੋਲੀ, 4 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।