17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਆਕਸਫੋਰਡ ਸਕੂਲ 'ਚ 10 ਰੋਜ਼ਾ ਸਾਲਾਨਾ ਟਰੇਨਿੰਗ ਕੈਂਪ ਅਰੰਭ

ਅਜੀਤ ਡੈਸਕ 05-06-2026
ਭਗਤਾ ਭਾਈਕਾ, 4 ਜੂਨ (ਸੁਖਪਾਲ ਸਿੰਘ ਸੋਨੀ)- ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈਕਾ ਇਲਾਕੇ ਦੀ ਇਹ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਐਨ.ਸੀ.ਸੀ. ਕੈਡਿਟ ਬਣ ਚੁੱਕੇ ਹਨ ¢ ਇਸ ਸੰਸਥਾ ਵਿਚ ਐਨ.ਸੀ.ਸੀ. ਦੇ ਨੇਵੀ ਵਿੰਗ ਦੇ ਸਾਲਾਨਾ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ ¢ ਇਸ ਟ੍ਰੇਨਿੰਗ ਕੈਂਪ ਦੇ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫ਼ਸਰ) 3 ਪੰਜਾਬ ਨੇਵਲ ਯੂਨਿਟ ਦਾ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ, ਏ.ਐਨ.ਓ. ਤਜਿੰਦਰ ਸਿੰਘ, ਸੀ.ਟੀ.ਓ. ਜਗਜੀਤ ਸਿੰਘ, ਅਵਤਾਰ ਸਿੰਘ, ਮੈਡਮ ਹਰਵੀਰ ਕÏਰ, ਡੀ.ਪੀ.ਈ. ਪ੍ਰਦਮਨ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਮੈਡਮ ਮਨਪ੍ਰੀਤ ਕੌਰ ਅਤੇ ਮੈਡਮ ਪੂਨਮ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ¢ ਇਸ ਕੈਂਪ ਵਿਚ 23 ਸਕੂਲਾਂ ਦੇ ਕੁੱਲ 564 ਕੈਡਿਟ ਭਾਗ ਲੈ ਰਹੇ ਹਨ, ਜਿਨ੍ਹਾਂ ਦੇ ਵਿਚ 221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਿਵੀਜ਼ਨ (ਲੜਕੇ) ਦੇ ਕੈਡਿਟ ਸ਼ਾਮਿਲ ਹਨ¢ ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਦੇ ਸਕੂਲ 'ਚ ਪਹੁੰਚਣ 'ਤੇ ਸਕੂਲ ਦੇ ਸਟਾਫ਼ ਮੈਂਬਰਾਂ ਵਲੋਂ ਬਾਇਓਮੈਟਰਿਕ ਕਰਵਾ ਕੇ ਸਕੂਲ ਵਿਚ ਐਂਟਰੀ ਕਰਵਾਈ ਗਈ ¢ ਇਸ ਮੌਕੇ ਦੇ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ ਨੇ ਸਾਰੇ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਐਨ.ਸੀ.ਸੀ. ਦੇ ਉਦੇਸ਼ਾਂ, ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਦੀ ਸੇਵਾ ਅਤੇ ਇਕ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ ¢ ਉਨ੍ਹਾਂ ਨੇ ਕੈਡਿਟਾਂ ਨੂੰ ਇਸ ਸਿਖਲਾਈ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਇਥੋਂ ਅਨੁਸ਼ਾਸਿਤ ਰੂਪ ਵਿਚ ਅੱਗੇ ਵਧਣ ਅਤੇ ਕਿਸੇ ਵੀ ਰੂਪ ਵਿਚ ਦੇਸ਼ ਦੀ ਸੇਵਾ ਕਰ ਸਕਣ ¢ ਉਨ੍ਹਾਂ ਨੇ ਕੈਡਿਟਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਇਕ-ਜੁੱਟ ਹੋ ਕੇ ਰਹਿਣ ਦੀ ਜਾਂਚ ਸਿੱਖਣਾ, ਅਨੁਸ਼ਾਸਨ ਸਿੱਖਣਾ, ਵੱਖ-ਵੱਖ ਪ੍ਰਸਥਿਤੀਆਂ ਵਿਚ ਇਕੱਠੇ ਰਹਿਣ ਦੀ ਜਾਂਚ ਸਿਖਾਉਣਾ ਵੀ ਹੁੰਦਾ ਹੈ ਅਤੇ ਇਕ ਚੰਗਾ ਕੈਡਿਟ ਹੀ ਇਕ ਵਧੀਆ ਨਾਗਰਿਕ ਬਣ ਸਕਦਾ ਹੈ ਜੋ ਆਪਣੇ ਦੇਸ਼ ਦੇ ਭਲੇ ਲਈ ਸੋਚ ਸਕਦਾ ਹੈ¢ ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵੀ ਮੌਜੂਦ ਸਨ¢
ਪਿਛਲੀ ਖ਼ਬਰ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਆਰਥਿਕ ਕੰਗਾਲੀ ਦੀ ਕਗਾਰ 'ਤੇ ਪਹੁੰਚ ਚੁੱਕਾ ਦੇਸ਼- ਸਿੱਧੂ ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 'ਘੱਲੂਘਾਰਾ ਦਿਵਸ' ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।