17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਆਰਥਿਕ ਕੰਗਾਲੀ ਦੀ ਕਗਾਰ 'ਤੇ ਪਹੁੰਚ ਚੁੱਕਾ ਦੇਸ਼- ਸਿੱਧੂ

ਅਜੀਤ ਡੈਸਕ 05-06-2026
ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ)-ਭਾਰਤ ਨੂੰ ਆਰਥਿਕ ਪੱਖੋਂ ਦੁਨੀਆਂ ਦਾ ਚੌਥਾ ਸ਼ਕਤੀਸ਼ਾਲੀ ਦੇਸ਼ ਬਣਾਉਣ ਦੇ ਦਾਅਵੇ ਕਰਦੀ ਰਹੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਅੱਜ ਦੇਸ਼ ਆਰਥਿਕ ਕੰਗਾਲੀ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ | ਸਿੱਧੂ ਜੋ ਕਿ ਆਪਣੇ ਪੁਰਾਣੇ ਸਾਥੀ ਤੇ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਰਹੇ ਐਡਵੋਕੇਟ ਜਗਦੀਪ ਸਿੰਘ ਪੂਨੀਆ ਅਤੇ ਐਡਵੋਕੇਟ ਹਰਦੀਪ ਸਿੰਘ ਪੂਨੀਆ ਦੇ ਪਿਤਾ ਰੰਗਾ ਸਿੰਘ ਪੂਨੀਆ ਦੀ ਅੰਤਿਮ ਅਰਦਾਸ 'ਚ ਸ਼ਮੂਲੀਅਤ ਕਰਨ ਪਿੰਡ ਗਿਆਨਾ ਪੁੱਜੇ ਸਨ, ਨੇ ਬਾਅਦ 'ਚ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਖਾੜੀ ਜੰਗ ਤੋਂ ਬਾਅਦ ਬਣੇ ਹਾਲਾਤਾਂ ਨਾਲ ਨਿਪਟਣ 'ਚ ਸਰਕਾਰ ਬੁਰੀ ਤਰ੍ਹਾਂ ਫੇਲ ਰਹੀ ਤੇ ਹਾਲਾਤ ਇਹ ਬਣ ਗਏ ਹਨ ਕਿ ਦੇਸ਼ ਦੀ ਕਰੰਸੀ ਰੁਪਿਆ ਅੱਜ ਏਸ਼ੀਆ ਦੀ ਸਭ ਤੋਂ ਥੱਲੇ ਜਾ ਰਹੀ ਕਰੰਸੀ 'ਚ ਸ਼ਾਮਿਲ ਹੋ ਗਿਅ ਹੈ | ਸਿੱਧੂ ਨੇ ਕਿਹਾ ਕਿ ਮੰਦੀ ਦੇ ਇਸ ਦੌਰ 'ਚ ਦੇਸ਼ ਦੇ ਲੋਕਾਂ ਨੂੰ ਆਰਥਿਕ ਮਾਹਿਰ ਵਜੋਂ ਜਾਣੇ ਜਾਂਦੇ ਮਰਹੂਮ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਯਾਦ ਆ ਰਹੀ ਹੈ | ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਹਾਲਾਤਾਂ ਬਾਰੇ ਲੋਕਾਂ ਨੂੰ ਸਪੱਸ਼ਟ ਦੱਸਿਆ ਜਾਵੇ | ਇਸ ਮੌਕੇ ਉਨ੍ਹਾਂ ਨਾਲ ਧਰਵਿੰਦਰ ਢਿੱਲੋਂ ਗਿਆਨਾ, ਐਡਵੋਕੇਟ ਅਵਤਾਰ ਸਿੰਘ ਸਿੱਧੂ, ਐੇਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੋਰਾ ਵਕੀਲ ਲਾਲੇਆਣਾ, ਬਲਵੀਰ ਗਿਆਨਾ, ਹਰਪਾਲ ਪੰਚ ਗਾਟਵਾਲੀ, ਸੇਵਕ ਤੰਗਰਾਲੀ ਆਦਿ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਯੂਨੀਅਨ ਦੇ ਸੱਦੇ ਉਪਰੰਤ ਮਨਰੇਗਾ ਕਰਮਚਾਰੀ ਹੜਤਾਲ 'ਤੇ <br/> ਅਗਲੀ ਖ਼ਬਰ ਆਕਸਫੋਰਡ ਸਕੂਲ 'ਚ 10 ਰੋਜ਼ਾ ਸਾਲਾਨਾ ਟਰੇਨਿੰਗ ਕੈਂਪ ਅਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।