17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਥਾਣਾ ਥਰਮਲ ਦੀ ਪੁਲਿਸ ਵਲੋਂ ਦੋ ਚਚੇਰੇ ਭਰਾ ਨਾਜਾਇਜ਼ ਰੌਂਦਾਂ ਸਮੇਤ ਗਿ੍ਫ਼ਤਾਰ

ਅਜੀਤ ਡੈਸਕ 05-06-2026
ਬਠਿੰਡਾ, 4 ਜੂਨ (ਸੱਤਪਾਲ ਸਿੰਘ ਸਿਵੀਆਂ)- ਇੱਥੋਂ ਦੇ ਥਾਣਾ ਥਰਮਲ ਦੀ ਪੁਲਿਸ ਵਲੋਂ ਦੋ ਚਚੇਰੇ ਭਰਾਵਾਂ ਨੂੰ ਨਾਜਾਇਜ਼ ਰੌਂਦਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (ਸਿਟੀ-2) ਅਰੁਣ ਮੁੰਡਨ ਨੇ ਦੱਸਿਆ ਕਿ ਜਦੋਂ ਥਾਣਾ ਥਰਮਲ ਦੇ ਮੁੱਖ ਅਧਿਕਾਰੀ ਹਰਜੀਵਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਸਥਾਨਕ ਭਾਈ ਘਨੱਈਆ ਜੀ ਚੌਕ ਵਿਚ ਜਾਂਚ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਗੱਡੀ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 14 ਰੌਂਦ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ 5 ਰੌਂਦ 7.65 ਐਮ.ਐਮ. ਅਤੇ 9 ਰੌਂਦ 7.62 ਐਮ.ਐਮ. ਦੇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੌਂਦਾਂ ਸਬੰਧੀ ਉਕਤ ਵਿਅਕਤੀ ਕੋਈ ਵੀ ਅਧਿਕਾਰਤ ਕਾਗ਼ਜ਼ਾਤ ਜਾਂ ਲਾਇਸੰਸ ਨਹੀਂ ਦਿਖਾ ਸਕੇ, ਜਿਸ ਦੇ ਚੱਲਦਿਆਂ ਇਨ੍ਹਾਂ ਰੌਂਦਾਂ ਨੂੰ ਨਜਾਇਜ਼ ਮੰਨਦੇ ਹੋਏ ਦੋਵੇਂ ਵਿਅਕਤੀਆਂ ਨੂੰ ਰੌਂਦਾਂ, ਮੋਬਾਈਲ ਫੋਨਾਂ ਅਤੇ ਗੱਡੀ ਸਮੇਤ ਗਿ੍ਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਕੋਲੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ | ਡੀ.ਐਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਸ਼ਿਵ ਸਿਡਾਨਾ ਅਤੇ ਸੰਨੀ ਸਿਡਾਨਾ ਵਾਸੀਆਨ ਅਬੋਹਰ ਵਜੋਂ ਹੋਈ ਹੈ, ਜੋ ਆਪਸ ਵਿਚ ਤਾਏ-ਚਾਚੇ ਦੇ ਲੜਕੇ ਹਨ ਤੇ ਇਨ੍ਹਾਂ ਦੇ ਖਿਲਾਫ ਥਾਣਾ ਥਰਮਲ 'ਚ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਦਿਆਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪ੍ਰੋ. ਮਹੇਸ਼ਇੰਦਰ ਲਾਲੀ ਤੇ ਵੀਰਦਵਿੰਦਰ ਗਿੰਨੀ ਨੂੰ ਸਦਮਾ ਪਿਤਾ ਨਛੱਤਰ ਸਿੰਘ ਟਿਵਾਣਾ ਦਾ ਦਿਹਾਂਤ ਅਗਲੀ ਖ਼ਬਰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਤੰਗ ਮੁਹੱਲਾ ਵਾਸੀਆਂ ਨੇ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।