ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ):- ਡੀ.ਏ.ਵੀ. ਕਾਲਜ ਬਠਿੰਡਾ ਦੇ ਸਾਬਕਾ ਪ੍ਰੋਫੈਸਰ ਮਹੇਸ਼ਇੰਦਰ ਸਿੰਘ ਲਾਲੀ ਅਤੇ ਲੈਕਚਰਾਰ ਵੀਰਦਵਿੰਦਰ ਸਿੰਘ ਗਿੰਨੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਲੰਘੇ ਦਿਨ ਉਨ੍ਹਾਂ ਦੇ ਪਿਤਾ ਨਛੱਤਰ ਸਿੰਘ ਟਿਵਾਣਾ (95) ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਦਾਣਾ ਮੰਡੀ ਸਥਿਤ ਰਾਮਬਾਗ ਵਿਖੇ ਕਰ ਦਿੱਤਾ ਗਿਆ, ਜਿੱਥੇ ਵੱਖ-ਵੱਖ ਰਾਜਸੀ, ਸਮਾਜਿਕ, ਧਾਰਮਿਕ ਅਤੇ ਸਿੱਖਿਆ ਖੇਤਰ ਨਾਲ ਸੰਬੰਧਿਤ ਸ਼ਖ਼ਸੀਅਤਾਂ ਤੋਂ ਇਲਾਵਾ ਕਬੱਡੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਕੋਚਾਂ ਵਲੋਂ ਟਿਵਾਣਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢ ਇਸ ਮੌਕੇ ਡੀ.ਏ.ਵੀ ਕਾਲਜ ਦੇ ਪਿ੍ੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਸਾਬਕਾ ਵਾਈਸ ਪਿ੍ੰਸੀਪਲ ਪ੍ਰੋ. ਵਰੇਸ਼ ਗੁਪਤਾ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਮਦਨ ਲਾਲ ਡਡਵਿੰਡੀ ਕਬੱਡੀ ਕੋਚ, ਪ੍ਰੋ. ਦਿਓੜਾ, ਪ੍ਰੋ. ਜੀ.ਡੀ. ਡੋਡਾ, ਪ੍ਰੋ. ਪਰਵੀਨ, ਪ੍ਰੋ. ਸੰਦੀਪ ਭਾਟੀਆਂ, ਪ੍ਰੋ. ਵਿਕਾਸ ਕਾਟੀਆ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਵੰਦਨਾ ਜਿੰਦਲ, ਪ੍ਰੋ. ਸਤੀਸ਼ ਗਰੋਵਰ, ਪ੍ਰੋ. ਨਿਰਮਲ ਸਿੰਘ, ਪ੍ਰੋ. ਰਣਜੀਤ ਸਿੰਘ, ਬਲਦੇਵ ਸ਼ਰਮਾ ਸਾਬਕਾ ਰਜਿਸਟਰਾਰ, ਪ੍ਰੋ. ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਬਾਬਾ, ਸਾਬਕਾ ਪਿ੍ੰਸੀਪਲ ਡਾ. ਸੁਰਜੀਤ ਸਿੰਘ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਜਿੰਦਾ, ਖ਼ਜ਼ਾਨਚੀ ਗੁਰਪ੍ਰੀਤ ਸਿੰਘ ਸਿੱਧੂ, ਜਸਪਾਲ ਸੀਰਾ ਮਸ਼ਾਣਾ, ਜਸਵੰਤ ਪਥਰਾਲਾ ਯੂਐਸਏ, ਰਘਬੀਰ ਸਿੰਘ ਮਾਨ ਸਾਬਕਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਅਵਤਾਰ ਸਿੰਘ ਸੰਧੂ, ਜੋਗਿੰਦਰ ਸਿੰਘ ਸਰਪੰਚ ਤੁੰਗਵਾਲੀ, ਕਾਕਾ ਕੋਟਫੱਤਾ ਕੈਨੇਡਾ, ਨਵੀ ਢਿੱਲੋਂ ਕੈਨੇਡਾ, ਸੁਖਮੰਦਰ ਖਾਨ ਕੋਟਫੱਤਾ, ਗੁਰਪ੍ਰੀਤ ਸਿੰਘ ਢਿੱਲੋਂ, ਸੰਗੀਤ ਭਾਰਤੀ, ਪ੍ਰੋ. ਅਮਰਵੀਰ ਗਰੇਵਾਲ, ਓਮ ਪ੍ਰਕਾਸ਼ ਕਾਕਾ, ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਕੌਂਸਲਰ ਕੰਵਲਜੀਤ ਸਿੰਘ ਭੰਗੂ, ਕੌਂਸਲਰ ਨਰਪਿੰਦਰ ਸਿੰਘ ਰਵੀ ਜਲਾਲ ਅਤੇ ਜਗਦੀਸ਼ ਕੁਮਾਰ ਜੱਗੀ ਸੂਬਾ ਪ੍ਰਧਾਨ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਨੇ ਵੀ ਸ਼ੋਕ ਪ੍ਰਗਟ ਕੀਤਾ¢