ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਐਨ.ਐਫ.ਐਲ. ਮਨੋਰੰਜਨ ਕਲੱਬ ਵਲੋਂ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਵੀਮਿੰਗ ਪੂਲ ਦਾ ਵਿਧੀਵਤ ਪੂਜਾ-ਅਰਚਨਾ ਨਾਲ ਸ਼ੁੱਭ ਆਰੰਭ ਕੀਤਾ ਗਿਆ¢ ਸਮਾਗਮ ਵਿਚ ਕਲੱਬ ਦੇ ਉਪ ਪ੍ਰਧਾਨ ਰਿਸ਼ਿਕਾਂਤ ਵਰਮਾ, ਸਕੱਤਰ ਅਸ਼ੋਕ ਗਰੋਵਰ, ਸੰਯੁਕਤ ਸਕੱਤਰ ਮੁਰਲੀ ਮਨੋਹਰ ਸ਼ਰਮਾ, ਖ਼ਜ਼ਾਨਚੀ ਜਿਤੇਂਦਰ ਕੁਮਾਰ ਅਤੇ ਮੈਂਬਰ ਸ੍ਰੀਮਤੀ ਤਿ੍ਪਤੀ ਸਚਾਨ, ਅਜੈ ਕੁਮਾਰ ਤਿ੍ਪਾਠੀ, ਅਜੈ ਕੁਮਾਰ ਸਿੰਘ ਅਤੇ ਸਤਯਬਰਤ ਬਰਾਲ ਸਮੇਤ ਹੋਰ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਰਹੇ¢ ਹਾਜ਼ਰੀਨਾਂ ਨੇ ਸਵਿਮਿੰਗ ਪੂਲ ਸਹੂਲਤ ਦੇ ਸ਼ੁਰੂ ਹੋਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਕਲੱਬ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ, ਮਨੋਰੰਜਨ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਲੀ ਮਹੱਤਵ ਪੂਰਨ ਪਹਿਲ ਕਰਾਰ ਦਿੱਤਾ¢ ਸਮਾਗਮ ਦੌਰਾਨ ਸਭ ਨੇ ਕਲੱਬ ਦੀ ਤਰੱਕੀ ਅਤੇ ਭਵਿੱਖ ਦੀਆਂ ਗਤੀਵਿਧੀਆਂ ਦੀ ਸਫਲਤਾ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ¢