16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੋਨਿਆਣਾ ਸਭ ਤਹਿਸੀਲ 'ਚ ਕਰੋੜਾਂ ਦਾ ਘਪਲਾ ਹੋਣ ਦੀ ਚਰਚਾ

ਅਜੀਤ ਡੈਸਕ 05-06-2026
ਗੋਨਿਆਣਾ, 4 ਜੂਨ (ਲਛਮਣ ਦਾਸ ਗਰਗ)- ਸਥਾਨਕ ਸਬ ਤਹਿਸੀਲ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਕਰੋੜਾਂ ਰੁਪਏ ਦਾ ਘਪਲਾ ਹੋਣ ਦੀ ਚਰਚਾ ਚੱਲ ਰਹੀ ਹੈ ¢ ਜਦੋਂ ਕੋਈ ਵੀ ਵਿਅਕਤੀ ਤਹਿਸੀਲ 'ਚ ਆ ਕੇ ਰਜਿਸਟਰੀ ਕਰਵਾਉਂਦਾ ਤਾਂ ਰਜਿਸਟਰੀ ਲਈ ਇਕ ਰਜਿਸਟ੍ਰੇਸ਼ਨ ਫ਼ੀਸ ਜੋ ਕਿ ਕਰੀਬ 2.25 ਫ਼ੀਸਦੀ ਸਰਕਾਰ ਵਲੋਂ ਭਰਵਾਈ ਜਾਂਦੀ ਹੈ, ਪਰ ਗੋਨਿਆਣਾ ਸਬ ਤਹਿਸੀਲ ਦੇ ਸਟਾਫ਼ ਵਲੋਂ ਬੜੀ ਹੁਸ਼ਿਆਰੀ ਨਾਲ ਸਾਲ 2016, 2017 ਅਤੇ 2018 ਦੀਆਂ ਫ਼ੀਸਾਂ ਦੀਆਂ ਰਸੀਦਾਂ ਨੂੰ ਐਡਿਟ ਕਰਕੇ ਰਜਿਸਟਰੀਆਂ ਨਾਲ ਅਟੈਚ ਕਰ ਦਿੱਤੀਆਂ ਅਤੇ ਫ਼ੀਸ ਸਰਕਾਰੀ ਖਜਾਨੇ ਵਿੱਚ ਭਰੀ ਹੀ ਨਹੀਂ ¢ ਸਰਕਾਰ ਨੂੰ ਕਰੋੜਾਂ ਰੁਪਇਆਂ ਦਾ ਚੂਨਾ ਲਗਾ ਦਿੱਤਾ ¢ ਜਿਸ ਕਾਰਨ ਇਕ ਤਹਿਸੀਲ ਕਰਮਚਾਰੀ ਦੀ ਛੁੱਟੀ ਵੀ ਕਰ ਦਿੱਤੀ ਗਈ ਹੈ, ਪਰ ਇੱਥੇ ਸਵਾਲ ਇਹ ਉੱਠਦਾ ਹਾਂ ਕਿ ਏਨਾ ਵੱਡਾ ਘਪਲਾ ਕਿਵੇਂ ਹੋ ਸਕਦਾ ਹੈ | ਕੀ ਇਹ ਨਾਇਬ ਤਹਿਸੀਲਦਾਰ ਗੋਨਿਆਣਾ ਦੀ ਨਿਗਰਾਨੀ ਹੇਠ ਨਹੀਂ ਹੋ ਰਿਹਾ ਸੀ ਜਾਂ ਫਿਰ ਉਨ੍ਹਾਂ ਦੀ ਸਹਿਮਤੀ ਸੀ ¢ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਿਹੜਾ ਇਹ ਸਰਕਾਰੀ ਖ਼ਜ਼ਾਨੇ ਨੂੰ ਇਹਨਾਂ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ, ਇਸ ਦਾ ਜ਼ਿੰਮੇਵਾਰ ਕੋਣ ਹੈ, ਹੁਣ ਪਤਾ ਲਗਾ ਹੈ ਕੇ ਪਿਛਲੇ ਸਮੇਂ ਦÏਰਾਨ ਹੋਈਆਂ ਰਜਿਸਟਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਕਿਸ ਵਿਅਕਤੀ ਨੇ ਰਜਿਸਟਰੀ ਕਰਵਾਈ ਹੈ, ਕੀ ਹੁਣ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾਂ ਬਣਾਇਆ ਜਾਵੇਗਾ, ਜਿਨ੍ਹਾਂ ਨੇ ਰਜਿਸਟਰੀਆਂ ਕਰਵਾਈਆਂ ਹਨ ਜਾਂ ਫਿਰ ਸਬ ਤਹਿਸੀਲ ਦੇ ਦੋਸ਼ੀ ਕਰਮਚਾਰੀਆਂ ਤੋਂ ਭਰਪਾਈ ਕਰਵਾਈ ਜਾਵੇਗੀ¢ ਸਬ ਤਹਿਸੀਲਦਾਰ ਗੋਨਿਆਣਾ ਨੇ ਇਹ ਕਹਿ ਕੇ ਖਹਿੜਾ ਛੁਡਵਾ ਲਿਆ ਕਿ ਪੜਤਾਲ ਚੱਲ ਰਹੀ ਹੈ, ਪਰ ਸਵਾਲ ਇਹ ਹੈ ਕਿ ਜਾਂਚ ਕਦੋਂ ਤੱਕ ਚੱਲੇਗੀ, ਕੀ ਇਸ ਦਾ ਕੋਈ ਸਮਾਂਬੱਧ ਹੈ ¢ਸਰਕਾਰ ਕਹਿ ਰਹੀ ਹੈ ਕਿ ਸਰਕਾਰੀ ਦਫ਼ਤਰਾਂ ਅੰਦਰ ਭਿ੍ਸ਼ਟਾਚਾਰ ਨਹੀਂ ਹੋ ਰਿਹਾ ਪਰ ਅਸਲ ਵਿਚ ਤਹਿਸੀਲਾਂ ਅੰਦਰ ਭਿ੍ਸ਼ਟਾਚਾਰ ਹੋ ਰਿਹਾ ਹੈ ¢ ਇੱਥੋਂ ਤੱਕ ਕਿ ਤਹਿਸੀਲਾਂ ਦੇ ਸਟਾਫ਼ ਵਲੋਂ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ¢ ਆਉਣ ਵਾਲੇ ਸਮੇਂ 'ਚ ਪੜਤਾਲ ਤੋਂ ਪਤਾ ਲੱਗੇਗਾ ਕਿ ਇਸ ਘਪਲੇ ਵਿਚ ਕੋਣ ਕੋਣ ਸ਼ਾਮਿਲ ਹੈ¢
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਘਰੋਂ ਭਜਾ ਕੇ ਲੈ ਜਾਣ ਦੇ ਦੋਸ਼ਾਂ 'ਚੋਂ ਬਰੀ ਅਗਲੀ ਖ਼ਬਰ ਐਨ. ਐਫ. ਐਲ. ਮਨੋਰੰਜਨ ਕਲੱਬ ਵਲੋਂ ਸਵੀਮਿੰਗ ਪੂਲ ਦਾ ਸ਼ੁੱਭ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।