ਮਾਨਸਾ, 4 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਇੱਥੇ ਸਥਾਨਕ ਦਫ਼ਤਰ ਵਿਖੇ ਕੀਤੀ ਗਈ | ਬੁਲਾਰਿਆਂ ਨੇ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਬਕਾਇਆ 18 ਪ੍ਰਤੀਸ਼ਤ ਮਹਿੰਗਾਈ ਭੱਤਾ ਨਾ ਦੇਣ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦਾ ਬਕਾਇਆ ਮਹਿੰਗਾਈ ਭੱਤਾ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਵਿੱਢੀ ਜਾਵੇਗੀ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਸਾਬਕਾ ਇੰਸਪੈਕਟਰ ਕੇਵਲ ਸਿੰਘ ਸਤੀਕੇ ਬੁਢਲਾਡਾ, ਜਗਸੀਰ ਸਿੰਘ ਜਗਾ ਰਾਮ ਤੀਰਥ, ਸਹਾਇਕ ਥਾਣੇਦਾਰ ਸੱਤਪਾਲ ਸਿੰਘ ਤਲਵੰਡੀ ਸਾਬੋ ਤੇ ਹਰਬਿਲਾਸ ਸਿੰਘ ਮਾਨਸਾ, ਸ਼ਮਸ਼ੇਰ ਸਿੰਘ ਫਫੜੇ, ਗੁਰਪਿਆਰ ਸਿੰਘ, ਬੂਟਾ ਸਿੰਘ, ਅਮਰਜੀਤ ਸਿੰਘ ਭਾਈਰੂਪਾ, ਪ੍ਰੀਤਮ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ |