15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਗਰ ਕੌਂਸਲ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਜਨਮੇਜਾ ਸਿੰਘ ਸੇਖੋਂ ਵਲੋਂ ਸਨਮਾਨ

ਅਜੀਤ ਡੈਸਕ 05-06-2026
ਮੌੜ ਮੰਡੀ, 4 ਜੂਨ (ਗੁਰਜੀਤ ਸਿੰਘ ਕਮਾਲੂ)-ਨਗਰ ਕੌਂਸਲ ਮੌੜ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਅੱਜ ਆਪਣੇ ਦਫ਼ਤਰ ਮੌੜ ਮੰਡੀ ਵਿਖੇ ਸਨਮਾਨ ਕੀਤਾ ਗਿਆ | ਸੇਖੋਂ ਵਲੋਂ ਸਾਰੇ 17 ਉਮੀਦਵਾਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਜਿੱਤ ਹਾਸਲ ਕਰਨ ਵਾਲੇ 6 ਕੌਂਸਲਰਾਂ ਨੂੰ ਜਿੱਥੇ ਜਨਮੇਜਾ ਸਿੰਘ ਸੇਖੋਂ ਨੇ ਵਧਾਈ ਦਿੱਤੀ, ਉੱਥੇ ਹੀ ਇਸ ਚੋਣ 'ਚ ਹਾਰਨ ਵਾਲੇ ਉਮੀਦਵਾਰਾਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਸਾਰੇ ਹੀ ਉਮੀਦਵਾਰਾਂ ਨੇ ਬਹੁਤ ਮਿਹਨਤ ਕੀਤੀ ਹੈ | ਉਨ੍ਹਾਂ ਸਾਰੇ ਹੀ ਉਮੀਦਵਾਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਬਹੁਤ ਹੀ ਥੋੜਾ ਸਮਾਂ ਰਹਿ ਗਿਆ ਹੈ | ਇਸ ਲਈ ਸਾਰੇ ਹੀ ਉਮੀਦਵਾਰ ਅਤੇ ਵਰਕਰ ਹੁਣੇ ਤੋਂ ਤਿਆਰੀ ਆਰੰਭ ਕਰ ਦੇਣ ਤਾਂ ਜੋ ਮੌੜ ਵਿਧਾਨ ਸਭਾ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ ਜਾ ਸਕੇ | ਇਸ ਮੌਕੇ ਵਾਰਡ ਕੌਂਸਲਰ ਅਮਨਦੀਪ ਕੌਰ, ਕਿਰਨਪਾਲ ਕੌਰ, ਲਖਵੀਰ ਸਿੰਘ ਲੱਖੀ, ਸਤਨਾਮ ਕੌਰ, ਗੁਰਜੀਤਪਾਲ ਸਿੰਘ ਗਿੰਨੀ ਮੌੜ, ਤਰਸੇਮ ਸਿੰਘ ਖਾਲਸਾ, ਤੋਂ ਇਲਾਵਾ ਉਮੀਦਵਾਰ ਨੀਲਮ ਰਾਣੀ, ਅਸ਼ਵਨੀ ਕੁਮਾਰ, ਸਿਮਰਜੀਤ ਕੌਰ, ਗੁਰਜੀਤ ਸਿੰਘ , ਵਿੰਦਰ ਕੌਰ, ਸਰਬਜੀਤ ਕੌਰ, ਭੀਮ ਸੈਨ, ਵਿੱਕੀ ਕੁਮਾਰ, ਅਨਿਲ ਸ਼ਰਮਾ ਅਤੇ ਸੰਦੀਪ ਕੌਰ ਨੂੰ ਜਨਮੇਜਾ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ | ਇਸ ਮੌਕੇ ਹਰਭਜਨ ਸਿੰਘ ਮਾਈਸਰਖਾਨਾ, ਸੁਖਚੈਨ ਸਿੰਘ ਸਾਬਕਾ ਪ੍ਰਧਾਨ, ਅੰਮਿ੍ਤਪਾਲ ਸਿੰਘ ਹਨੀ, ਹਰਜਸ ਸਿੰਘ ਘਸੋਖਾਨਾ, ਜਗਸੀਰ ਸਿੰਘ ਬੁਰਜ, ਸੁਰਜੀਤ ਸਿੰਘ ਮਾਨਸਾ ਕਲਾਂ, ਮਨਦੀਪ ਸਿੰਘ ਚਨਾਰਥਲ, ਮੰਦਰ ਸਿੰਘ ਮੌੜ, ਮੱਖਣ ਸਿੰਘ ਖਾਲਸਾ, ਜੀਵਨ ਸਿੰਘ ਮੌੜ ਖੁਰਦ, ਸੁਖਦੇਵ ਸਿੰਘ ਮਾਈਸਰਖਾਨਾ, ਹਰਭਜਨ ਸਿੰਘ ਮਾਈਸਰਖਾਨਾ, ਮਹਿੰਦਰ ਸਿੰਘ ਮਾਈਸਰਖਾਨਾ, ਸੁਖਪ੍ਰੀਤ ਸਿੰਘ ਸੁੱਖੀ, ਜਸਵਿੰਦਰ ਸਿੰਘ ਫੌਜੀ, ਹਰਜਿੰਦਰ ਸਿੰਘ ਕੱਪੀ, ਮਨਜਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਮੰਟੀ, ਹਰਵਿੰਦਰ ਸਿੰਘ ਹੈਪੀ ਜੈਦ, ਮਨਦੀਪ ਸਿੰਘ ਬਾਬੇਕਾ ਆਦਿ ਤੋਂ ਇਲਾਵਾ
ਪਿਛਲੀ ਖ਼ਬਰ ਸੜਕ ਹਾਦਸੇ 'ਚ ਦੋ ਜ਼ਖ਼ਮੀ ਅਗਲੀ ਖ਼ਬਰ ਪੁਲਿਸ ਪੈਨਸ਼ਨਰਾਂ ਵਲੋਂ ਬਕਾਇਆ ਮਹਿੰਗਾਈ ਭੱਤਾ ਜਾਰੀ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।