ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ)- ਅੱਜ ਦੇਰ ਸ਼ਾਮ ਤਲਵੰਡੀ ਸਾਬੋ ਰੋਡ 'ਤੇ ਇਕ ਮੋਟਰਸਾਈਕਲ ਅਤੇ ਕਾਰ ਦੀ ਹੋਈ ਆਪਸੀ ਟੱਕਰ 'ਚ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ¢ ਜ਼ਖਮੀਆਂ ਨੂੰ ਇਲਾਜ ਲਈ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੇ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਅਤੇ ਵਲੰਟੀਅਰਜ਼ ਰਿੰਕਾ ਮਿਸਤਰੀ, ਕਾਲਾ ਬੰਗੀ ਵਲੋਂ ਰਾਮਾਂ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ¢ ਜ਼ਖਮੀਆਂ ਨੇ ਆਪਣੇ ਨਾਮ ਵਕੀਲ ਸਿੰਘ ਅਤੇ ਰਾਮ ਸਿੰਘ ਵਾਸੀ ਕੁਟੀ ਦੱਸੇ ਹਨ¢