31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਭਾਈਰੂਪਾ ਤੇ ਢਿਪਾਲੀ ਵਿਖੇ ਪਬਲਿਕ ਮਿਲਣੀਆਂ <br/>

ਅਜੀਤ ਡੈਸਕ 16-06-2026
ਭਾਈਰੂਪਾ, 15 ਜੂਨ (ਵਰਿੰਦਰ ਲੱਕੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਹਰ ਹਲਕਿਆਂ ਵਿਚ ਹਲਕਾ ਵਿਧਾਇਕ ਦੀਆਂ ਮੌਜੂਦਗੀਆਂ ਵਿੱਚ ਰੱਖੀਆਂ ਗਈਆਂ ਪਬਲਿਕ ਮਿਲਣੀਆਂ ਦੀ ਲੜੀ ਤਹਿਤ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਇਕ ਮਹੀਨੇ ਵਿਚ 136 ਪਬਲਿਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਅੱਜ ਭਾਈਰੂਪਾ ਅਤੇ ਢਿਪਲੀ ਵਿਖੇ ਪਬਲਿਕ ਮਿਲਣੀ ਦÏਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ¢ ਭਾਈ ਰੂਪਾ ਦੇ ਵਾਰਡ ਨੰਬਰ ਇੱਕ ਦੇ ਨਵ-ਨਿਯੁਕਤ ਕÏਾਸਲਰ ਜਸਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਭਰਮਾ ਇਕੱਠ ਰੱਖਿਆ ਗਿਆ ਜਿਸ ਵਿੱਚ ਬਜ਼ੁਰਗ ਨੌਜਵਾਨ ਅਤੇ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਵੱਖ ਵੱਖ ਮੁਸ਼ਕਿਲਾਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਅੱਗੇ ਰੱਖੀਆਂ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਉਸ ਮੁਸ਼ਕਿਲਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਵਾਇਆ¢ ਜਿਸ ਵਿਚ ਭਰਮੇ ਇਕੱਠ ਵਿਚ ਲੋਕਾਂ ਵਲੋਂ ਭਰਮਾ ਹੁੰਗਾਰਾ ਮਿਲਿਆ¢ ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਤੁਸੀਂ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਨਾਲ ਭਰਮਾ ਹੁੰਗਾਰਾ ਦਿੱਤਾ ਹੈ ਅਤੇ ਮੇਰੇ ਵਲੋਂ ਤੁਹਾਡੇ ਨਗਰ ਵਿਚ ਵਿਕਾਸ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਨਗਰ ਵਿਚ ਨਵੀਆਂ ਸੜਕਾਂ ਹੋਰ ਨਵੀਂਕਰਨ ਦੇ ਕੰਮ ਬੜੀ ਤੇਜ਼ੀ ਨਾਲ ਚੱਲ ਰਹੇ ਹਨ¢ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨਵ-ਨਿਯੁਕਤ ਕੌਂਸਲਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ¢

ਪਿਛਲੀ ਖ਼ਬਰ ਦੁੱਧ ਦੀ ਗੁਣਵੱਤਾ ਜਾਂਚ ਲਈ ਸੈਂਪਲ ਟੈਸਟਿੰਗ ਸਹੂਲਤ ਉਪਲਬਧ- ਗੁਰਵਿੰਦਰ ਸਿੰਘ ਅਗਲੀ ਖ਼ਬਰ ਭਾਈ ਰੂਪਾ ਵਿਖੇ 40 ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।