24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰਜਿੰਦਰਾ ਕਾਲਜ ਦੀ ਵਿਦਿਆਰਥਣ ਦੇ ਹੱਕ ’ਚ ਨਿੱਤਰੀ ਜਮਹੂਰੀ ਅਧਿਕਾਰ ਸਭਾ

ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਵਿਦਿਆਰਥਣ ਪਾਇਲ ਦੇ ਦਾਖ਼ਲੇ ਦੇ ਮਾਮਲੇ ’ਚ ਜਮਹੂਰੀ ਅਧਿਕਾਰ ਸਭਾ ਵਿਦਿਆਰਥਣ ਦੇ ਹੱਕ ’ਚ ਨਿੱਤਰੀ ਹੈ, ਜਿਸ ਨੇ ਵਿਦਿਆਰਥਣ ਦਾ ਦਾਖਲਾ ਰੋਕਣ ਦੇ ਕਾਰਨ ਅਤੇ ਨਿਯਮਾਂ ਦੀ ਕਾਲਜ ਪ੍ਰਬੰਧਕਾਂ ਨੂੰ ਲਿਖਤੀ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ। ਸਭਾ ਦੇ ਪ੍ਰਧਾਨ ਬੱਗਾ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਸਮੇਤ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ, ਉੱਪ-ਪ੍ਰਧਾਨ ਰਣਜੀਤ ਸਿੰਘ, ਵਿੱਤ ਸਕੱਤਰ ਸੰਤੋਖ ਮੱਲਣ, ਡਾ.

ਅਜੀਤ ਡੈਸਕ 24-09-2026
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਵਿਦਿਆਰਥਣ ਪਾਇਲ ਦੇ ਦਾਖ਼ਲੇ ਦੇ ਮਾਮਲੇ ’ਚ ਜਮਹੂਰੀ ਅਧਿਕਾਰ ਸਭਾ ਵਿਦਿਆਰਥਣ ਦੇ ਹੱਕ ’ਚ ਨਿੱਤਰੀ ਹੈ, ਜਿਸ ਨੇ ਵਿਦਿਆਰਥਣ ਦਾ ਦਾਖਲਾ ਰੋਕਣ ਦੇ ਕਾਰਨ ਅਤੇ ਨਿਯਮਾਂ ਦੀ ਕਾਲਜ ਪ੍ਰਬੰਧਕਾਂ ਨੂੰ ਲਿਖਤੀ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ। ਸਭਾ ਦੇ ਪ੍ਰਧਾਨ ਬੱਗਾ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਸਮੇਤ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ, ਉੱਪ-ਪ੍ਰਧਾਨ ਰਣਜੀਤ ਸਿੰਘ, ਵਿੱਤ ਸਕੱਤਰ ਸੰਤੋਖ ਮੱਲਣ, ਡਾ. ਅਜੀਤਪਾਲ ਸਿੰਘ ਤੇ ਐਡਵੋਕੇਟ ਬਿਸ਼ਨਦੀਪ ਕੌਰ ਵਲੋਂ ਕਾਲਜ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਸਾਹਮਣੇ ਆਇਆ ਕਿ ਉੱਕਤ ਵਿਦਿਆਰਥਣ ਵਲੋਂ ਕਾਲਜ ਦੇ ਵੱਖ-ਵੱਖ ਮਸਲੇ ਉਠਾਉਣ ਨੂੰ ਕਾਲਜ ਪ੍ਰਸ਼ਾਸਨ ਨੇ ਸੰਸਥਾ ਦੀ ਬਦਨਾਮੀ ਮੰਨਿਆ ਹੈ ਤੇ ਇਸੇ ਕਾਰਨ ਉੱਕਤ ਵਿਦਿਆਰਥਣ ਨੂੰ ਦਾਖ਼ਲਾ ਨਾ ਦੇ ਕੇ ਕਾਲਜ ਤੋਂ ਦੂਰ ਰੱਖਿਆ ਗਿਆ ਹੈ। ਸਭਾ ਨੇ ਕਾਲਜ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਾਇਲ ਦਾ ਦਾਖ਼ਲਾ ਗੈਰ-ਰਸਮੀ ਢੰਗ ਨਾਲ ਜਾਂ ਉਸ ਦੇ ਵਿਚਾਰਾਂ ਦੇ ਆਧਾਰ ’ਤੇ ਨਾ ਰੋਕਿਆ ਜਾਵੇ। ਜੇਕਰ ਦਾਖਲਾ ਰੋਕਣ ਲਈ ਕੋਈ ਨਿਯਮਤ ਜਾਂ ਕਾਨੂੰਨੀ ਆਧਾਰ ਹੈ ਤਾਂ ਵਿ ਦਿਆਰਥਣ ਨੂੰ ਉਸ ਦੀ ਠੋਸ ਵਜ੍ਹਾ ਸਪੱਸ਼ਟ ਅਤੇ ਲਿਖਤੀ ਰੂਪ ਵਿਚ ਦੱਸੀ ਜਾਵੇ ਅਤੇ ਸਾਰੀ ਕਾਰਵਾਈ ਲਾਗੂ ਨਿਯਮਾਂ ਅਨੁਸਾਰ ਕੀਤੀ ਜਾਵੇ, ਤਾਂ ਜੋ ਉਹ ਆਪਣੇ ਕਾਨੂੰਨੀ ਅਤੇ ਜਮਹੂਰੀ ਅਧਿਕਾਰਾਂ ਸਬੰਧੀ ਬਣਦੀ ਚਾਰਾਜੋਈ ਕਰ ਸਕੇ।
ਪਿਛਲੀ ਖ਼ਬਰ ਰੇਲਵੇ ਗਰਾਊਂਡ ’ਚ ‘ਸੈਰ’ ’ਤੇ ‘ਟੈਕਸ’, ਕਾਂਗਰਸ ਨੇ ਭਾਜਪਾ ਸਰਕਾਰ ’ਤੇ ਸਾਧੇ ਨਿਸ਼ਾਨੇ ਅਗਲੀ ਖ਼ਬਰ ਕੇਂਦਰੀ ਜੇਲ੍ਹ ਬਠਿੰਡਾ ’ਚ ਵਿਚਾਰ ਅਧੀਨ ਬੰਦੀ ਦੀ ਮੌਤ ਬੈਰਕ ਦੀ ਖਿੜਕੀ ਦੀ ਗ੍ਰਿੱਲ ਨਾਲ ਲਟਕਦੀ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।