26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 8 ਕਾਬੂ

ਮਾਨਸਾ, 25 ਸਤੰਬਰ (ਸ. ਰਿ.)

ਅਜੀਤ ਡੈਸਕ 26-09-2026
ਮਾਨਸਾ, 25 ਸਤੰਬਰ (ਸ.ਰਿ.)- ਥਾਣਾ ਭੀਖੀ ਪੁਲਿਸ ਨੇ ਕਮਲਜੀਤ ਸਿੰਘ ਵਾਸੀ ਭੀਖੀ ਤੋਂ 20, ਸਰਦੂਲਗੜ੍ਹ ਪੁਲਿਸ ਨੇ ਚਮਕੌਰ ਸਿੰਘ ਵਾਸੀ ਸੰਘਾ ਤੋਂ 20, ਜੌੜਕੀਆਂ ਪੁਲਿਸ ਨੇ ਜਸਪਾਲ ਸਿੰਘ ਤੇ ਸ਼ਮਸ਼ੇਰ ਸਿੰਘ ਵਾਸੀ ਹਰੀ ਸਿੰਘ ਵਾਲਾ ਤੋਂ 10, ਸਦਰ ਬੁਢਲਾਡਾ ਪੁਲਿਸ ਨੇ ਯੁੱਧਵੀਰ ਸਿੰਘ ਵਾਸੀ ਬੱਛੋਆਣਾ ਤੋਂ 10 ਤੇ ਸ਼ਹਿਰੀ-1 ਮਾਨਸਾ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਨੰਗਲ ਕਲਾਂ ਤੋਂ 18 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਸ਼ਹਿਰੀ-2 ਮਾਨਸਾ ਪੁਲਿਸ ਨੇ ਗੁਰਸੇਵਕ ਸਿੰਘ ਕੋਟ ਦਾ ਟਿੱਬਾ ਤੇ ਗੁਰਸੇਵਕ ਸਿੰਘ ਲੱਲੂਆਣਾ ਰੋਡ ਵਾਸੀ ਮਾਨਸਾ ਤੋਂ 30 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਸਾਰਿਆਂ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਮੁਕੱਦਮੇ ਦਰਜ ਕਰ ਕੇ ਕਾਰਵਾਈ ਕੀਤੀ ਗਈ ਹੈ।
ਪਿਛਲੀ ਖ਼ਬਰ ਦਰਸ਼ਨਾਂ ਦੇਵੀ, ਪ੍ਰਭਜੋਤ ਕੌਰ, ਮਨਪ੍ਰੀਤ ਕੌਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਡੇਂਗੂ ਦਾ ਲਾਰਵਾ ਚੈੱਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।