28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੱਸ ਅੱਡੇ ’ ਚ ਪ੍ਰਾਈਵੇਟ ਬੱਸ ਹੇਠ ਆਉਣ ਕਾਰਨ ਲੜਕੀ ਦੀ ਮੌਤ

ਬਠਿੰਡਾ, 27 ਸਤੰਬਰ (ਪੱਤਰ ਪ੍ਰੇਰਕ)- ਅੱਜ ਬਠਿੰਡਾ ਦੇ ਮੁੱਖ ਬੱਸ ਅੱਡੇ ’ਚ ਇਕ ਲੜਕੀ ਦੀ ਅਚਾਨਕ ਇਕ ਪ੍ਰਾਈਵੇਟ ਬੱਸ ਦੀ ਲਪੇਟ ’ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਮੀਤ ਕੌਰ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਦੇ ਡਬਰੀ ਦੀ ਰਹਿਣ ਵਾਲੀ ਹੈ।

ਅਜੀਤ ਡੈਸਕ 28-09-2026
ਬਠਿੰਡਾ, 27 ਸਤੰਬਰ (ਪੱਤਰ ਪ੍ਰੇਰਕ)- ਅੱਜ ਬਠਿੰਡਾ ਦੇ ਮੁੱਖ ਬੱਸ ਅੱਡੇ ’ਚ ਇਕ ਲੜਕੀ ਦੀ ਅਚਾਨਕ ਇਕ ਪ੍ਰਾਈਵੇਟ ਬੱਸ ਦੀ ਲਪੇਟ ’ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਮੀਤ ਕੌਰ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਦੇ ਡਬਰੀ ਦੀ ਰਹਿਣ ਵਾਲੀ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੌਰ ਅੱਜ ਬਠਿੰਡਾ-ਬਰਨਾਲਾ ਰੋਡ ਸਥਿਤ ਆਦੇਸ਼ ਯੂਨੀਵਰਸਿਟੀ ਨੇੜੇ ਬਣੇ ਸੈਂਟਰ ਵਿਚ ਸਟੇਟ ਬੈਂਕ ਆਫ਼ ਇੰਡੀਆ ਦਾ ਪੇਪਰ ਦੇਣ ਲਈ ਆਈ ਹੋਈ ਸੀ। ਪੇਪਰ ਦੇਣ ਤੋਂ ਬਾਅਦ ਜਦ ਉਹ ਵਾਪਸ ਬਠਿੰਡਾ ਬੱਸ ਅੱਡੇ ਵਿਚ ਪਹੁੰਚੀ ਤਾਂ ਇਸ ਦੌਰਾਨ ਉਹ ਇਕ ਪ੍ਰਾਈਵੇਟ ਬੱਸ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਸ ਅੱਡਾ ਚੌਂਕੀ ਦੀ ਪੁਲਿਸ ਅਤੇ ਸਹਾਰਾ ਜਨ ਸੇਵਾ ਦੇ ਵਰਕਰ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ। ਪੁਲਿਸ ਦੀ ਮੁਢਲੀ ਪੜਤਾਲ ਉਪਰੰਤ ਸਹਾਰਾ ਵਰਕਰਾਂ ਵਲੋਂ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵਲੋਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਮਿਲਟਰੀ ਇੰਜੀਨੀਅਰ ਸਰਵਿਸਿਜ਼ ਦਿਵਸ ਮੌਕੇ ਬਠਿੰਡਾ ਛਾਉਣੀ ’ਚ ਖੇਡ ਮੁਕਾਬਲਿਆਂ ਦਾ ਆਯੋਜਨ ਅਗਲੀ ਖ਼ਬਰ ਸੜਕ ਸੁਰੱਖਿਆ ਫੋਰਸ ਕੋਲ ਢਾਈ ਸਾਲਾਂ ’ਚ ਪਹੁੰਚੇ 58,619 ਸੜਕ ਹਾਦਸਿਆਂ ਦੇ ਕੇਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।