29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਿਵਾਲਿਕ ਹਿੱਲਜ਼ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਮਨੋਰੰਜਨ ਟੂਰ ਲਗਵਾਇਆ

ਚਾਉਕੇ , 28 ਸਤੰਬਰ (ਮਨਜੀਤ ਸਿੰਘ ਘੜੈਲੀ)-ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਲੋਂ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਪਨਜੁਆਏ ਭੁੱਚੋ ਵਿਖੇ ਵਿਸ਼ੇਸ਼ ਟੂਰ ਲਗਵਾਇਆ। ਇਸ ਦੌਰਾਨ ਬੱਚਿਆਂ ਨੇ ਜਿੱਥੇ ਖੂਬ ਮਸਤੀ ਅਤੇ ਮਨੋਰੰਜਨ ਕੀਤਾ, ਉੱਥੇ ਹੀ ਵੱਖ-ਵੱਖ ਸਰੀਰਕ ਅਤੇ ਦਿਮਾਗੀ ਖੇਡਾਂ ’ਚ ਭਾਗ ਲੈ ਕੇ ਆਪਣੇ ਗਿਆਨ ਅਤੇ ਹੁਨਰ ’ਚ ਵੀ ਵਾਧਾ ਕੀਤਾ।

ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਦੇ ਵਿਦਿਆਰਥੀ ਪਨਜੁਆਏ ਦੇ ਟੂਰ ਦੌਰਾਨ ਯਾਦਗਾਰੀ ਤਸਵੀਰ ਕਰਵਾਉਣ ਸਮੇਂ। ਅਜੀਤ ਤਸਵੀਰ 29-09-2026
ਚਾਉਕੇ , 28 ਸਤੰਬਰ (ਮਨਜੀਤ ਸਿੰਘ ਘੜੈਲੀ)-ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਲੋਂ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਪਨਜੁਆਏ ਭੁੱਚੋ ਵਿਖੇ ਵਿਸ਼ੇਸ਼ ਟੂਰ ਲਗਵਾਇਆ। ਇਸ ਦੌਰਾਨ ਬੱਚਿਆਂ ਨੇ ਜਿੱਥੇ ਖੂਬ ਮਸਤੀ ਅਤੇ ਮਨੋਰੰਜਨ ਕੀਤਾ, ਉੱਥੇ ਹੀ ਵੱਖ-ਵੱਖ ਸਰੀਰਕ ਅਤੇ ਦਿਮਾਗੀ ਖੇਡਾਂ ’ਚ ਭਾਗ ਲੈ ਕੇ ਆਪਣੇ ਗਿਆਨ ਅਤੇ ਹੁਨਰ ’ਚ ਵੀ ਵਾਧਾ ਕੀਤਾ। ਸਵੇਰੇ ਬੱਸ ਰਾਹੀਂ ਰਵਾਨਾ ਹੋਏ ਵਿਦਿਆਰਥੀ ਰਸਤੇ ਭਰ ਗੀਤ ਗਾਉਂਦੇ, ਨੱਚਦੇ ਅਤੇ ਖੁਸ਼ੀ ਮਨਾਉਂਦੇ ਰਹੇ। ਇਸ ਦੌਰਾਨ ਵਿਦਿਆਰਥੀਆਂ ਨੇ ਬਾਲ ਗੇਮ, ਸਲਾਈਡਰ, ਹੰਟਰ ਹੌਰਸ, ਥ੍ਰੀ-ਡੀ ਮੂਵੀ ਸ਼ੋਅ, ਬਾਸਕਿਟਬਾਲ, ਟੇਬਲ ਟੈਨਿਸ, ਗਨ ਸ਼ੂਟ, ਟਰੈਂਪੋਲਿੰਗ, ਕੈਰਮ, ਮਿਰਰ ਹਾਊਸ ਅਤੇ ਵੱਖ-ਵੱਖ ਫਨ ਗੇਮਜ਼ ਦਾ ਆਨੰਦ ਮਾਣਿਆ। ਦੁਪਹਿਰ ਦੇ ਸਮੇਂ ਵਿਦਿਆਰਥੀਆਂ ਨੂੰ ਭੋਜਨ ਕਰਵਾਇਆ ਗਿਆ। ਬੱਚਿਆਂ ਲਈ ਇਹ ਟੂਰ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਸੀ, ਸਗੋਂ ਉਨ੍ਹਾਂ ਨੂੰ ਨਵੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਵੀ ਇਕ ਵਿਲੱਖਣ ਮੌਕਾ ਬਣਿਆ। ਸਕੂਲ ਪਹੁੰਚਣ ’ਤੇ ਚੇਅਰਮੈਨ ਗਗਨਦੀਪ ਸ਼ਰਮਾ, ਅਕਾਸ਼ਦੀਪ ਸ਼ਰਮਾ ਅਤੇ ਪ੍ਰਿੰਸੀਪਲ ਰਵਿੰਦਰਪਾਲ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਟੂਰ ਸਬੰਧੀ ਤਜਰਬੇ ਸਾਂਝੇ ਕਰਨ ਦੇ ਨਾਲ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਅੱਜ ਦੇ ਦਿਨ ਦੌਰਾਨ ਕੁਝ ਨਵਾਂ ਕੀ ਸਿੱਖਿਆ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਖਾਸ ਰਿਹਾ। ਇਸ ਮੌਕੇ ਪ੍ਰਿੰਸੀਪਲ ਰਵਿੰਦਰਪਾਲ ਨੇ ਕਿਹਾ ਕਿ ਸਕੂਲ ਵਲੋਂ ਭਵਿੱਖ ’ਚ ਵੀ ਅਜਿਹੇ ਵਿਦਿਅਕ ਅਤੇ ਮਨੋਰੰਜਨ ਭਰਪੂਰ ਮੌਕੇ ਉਲੀਕੇ ਜਾਂਦੇ ਰਹਿਣਗੇ।
ਪਿਛਲੀ ਖ਼ਬਰ ਵਿਸ਼ਵ ਰੇਬੀਜ਼ ਦਿਵਸ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਐਲ.ਪੀ.ਯੂ. ਵਿਵਾਦ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਗੁਰੂ ਕਾਸ਼ੀ ਯੂਨੀਵਰਸਿਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।