30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

- ਖੇਡਾਂ ਵਤਨ ਪੰਜਾਬ ਦੀਆਂ- ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਤਗਮੇ ਜਿੱਤਣ ਲਈ ਵਿਖਾਇਆ ‘ਦਮ’

ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ‘ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਠਿੰਡਾ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਤਗਮੇ ਜਿੱਤਣ ਲਈ ਤਕੜਾ ਜ਼ੋਰ ਲਿਆ। ਇੱਥੇ ਵੱਖ-ਵੱਖ ਖੇਡ ਮੈਦਾਨਾਂ ਵਿਚ ਹੋਏ ਮੁਕਾਬਲਿਆਂ ਵਿਚ ਖਿਡਾਰੀਆਂ ’ਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 30-09-2026
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ‘ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਠਿੰਡਾ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਤਗਮੇ ਜਿੱਤਣ ਲਈ ਤਕੜਾ ਜ਼ੋਰ ਲਿਆ। ਇੱਥੇ ਵੱਖ-ਵੱਖ ਖੇਡ ਮੈਦਾਨਾਂ ਵਿਚ ਹੋਏ ਮੁਕਾਬਲਿਆਂ ਵਿਚ ਖਿਡਾਰੀਆਂ ’ਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਤੈਰਾਕੀ ਵਿਚ ਅੰਡਰ-21 ਲੜਕੀਆਂ ਦੇ 50 ਮੀਟਰ ਅਤੇ 100 ਮੀਟਰ ਫਰੀ ਸਟਾਈਲ ਮੁਕਾਬਲਿਆਂ ਵਿਚ ਨਵਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਹੈ। ਤ੍ਰਿਪਤੀ ਸ਼ਰਮਾ ਨੇ ਦੋਵੇਂ ਮੁਕਾਬਲਿਆਂ ਵਿਚ ਦੂਜਾ ਅਤੇ ਮਹਿਕਦੀਪ ਕੌਰ ਸਿੱਧੂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੀ ਤੈਰਾਕੀ ਵਿਚ ਗੁਰਸੀਰਤ ਕੌਰ ਨੇ 200 ਮੀਟਰ ਬੈੱ੍ਰਸਟ ਸਟਰੋਕ ਅਤੇ 400 ਮੀਟਰ ਫਰੀ ਸਟਾਈਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤਹਿਜੀਬ ਕੌਰ ਨੇ 100 ਮੀਟਰ ਬ੍ਰੈੱਸਟ ਸਟਰੋਕ ਵਿਚ ਪਹਿਲਾ ਅਤੇ 50 ਮੀਟਰ ਬ੍ਰੈੱਸਟ ਸਟਰੋਕ ਵਿਚ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-21 ਲੜਕਿਆਂ ਵਿਚ ਬਠਿੰਡਾ-ਏ ਨੇ ਪਹਿਲਾ ਅਤੇ ਗੋਨਿਆਣਾ-ਏ ਨੇ ਦੂਜਾ ਸਥਾਨ ਹਾਸਲ ਕੀਤਾ। 21-30 ਵਰਗ ਵਿਚ ਤਲਵੰਡੀ ਸਾਬੋ-ਬੀ ਨੇ ਪਹਿਲਾ ਅਤੇ ਤਲਵੰਡੀ ਸਾਬੋ-ਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ 41-50 ਸਾਲ ਲੜਕੀਆਂ ਵਿਚ ਨਵਦੀਪ ਕੌਰ ਨੇ ਪਹਿਲਾ, ਦੀਪਾ ਖੱਟੜ ਨੇ ਦੂਜਾ ਅਤੇ ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 5 1-60 ਵਰਗ ਵਿਚ ਜਗਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰਡਰ-17 ਲੜਕੀਆਂ ਵਿਚ ਕੋਟਲੀ ਖੁਰਦ ਨੇ ਪਹਿਲਾ, ਸੇਖਪੁ ਰਾ ਨੇ ਦੂਜਾ ਅਤੇ ਲਹਿਰਾ ਮੁਹੱਬਤ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਅੰਡਰ-21 ਲੜਕੀਆਂ ਵਿਚ ਨਥਾਣਾ ਨੇ ਪਹਿਲਾ, ਡੇਰਾ ਬਾਬਾ ਮਸਤ ਰਾਮ ਵਿਰਕ ਕਲਾਂ ਨੇ ਦੂਜਾ ਅਤੇ ਫੂਲ-ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਅਤੇ ਇੰਡੀ ਗੱਠਜੋੜ ਦੀ ਨਿਰਾਸ਼ਾ ਦਾ ਨਤੀਜਾ- ਸਰੂਪ ਚੰਦ ਸਿੰਗਲਾ ਅਗਲੀ ਖ਼ਬਰ ਪਿੰਡ ਗਿੱਲ ਕਲਾਂ ਵਿਖੇ ਦੋ ਰੋਜ਼ਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।