01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰਾਮਲੀਲ੍ਹਾ ਦੇ ਦੂਸਰੇ ਦਿਨ ਤਾੜਕਾ ਦਾ ਡਰਾਵਣ ਦ੍ਰਿਸ਼ ਬਣਿਆ ਖਿੱਚ ਦਾ ਕੇਂਦਰ

ਰਾਮਾਂ ਮੰਡੀ, 30 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲ੍ਹਾ ਦੇ ਦੂਸਰੇ ਦਿਨ ਦੇ ਸਮਾਗਮ ਦਾ ਉਦਘਾਟਨ ਬੀਤੀ ਰਾਤ ਵਿਸ਼ੇਸ਼ ਮਹਿਮਾਨ ਸੁਰੇਸ਼ ਕੁਮਾਰ ਪਾਂਡੇ ਵਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਭਗਵਾਨ ਵਿਸ਼ਨੂੰ ਦੀ ਆਰਤੀ ਉਤਾਰ ਕੇ ਰਾਮਲੀਲ੍ਹਾ ਦੀ ਸ਼ੁਰੂਆਤ ਕਰਵਾਈ।

ਅਜੀਤ ਡੈਸਕ 01-10-2026
ਰਾਮਾਂ ਮੰਡੀ, 30 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲ੍ਹਾ ਦੇ ਦੂਸਰੇ ਦਿਨ ਦੇ ਸਮਾਗਮ ਦਾ ਉਦਘਾਟਨ ਬੀਤੀ ਰਾਤ ਵਿਸ਼ੇਸ਼ ਮਹਿਮਾਨ ਸੁਰੇਸ਼ ਕੁਮਾਰ ਪਾਂਡੇ ਵਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਭਗਵਾਨ ਵਿਸ਼ਨੂੰ ਦੀ ਆਰਤੀ ਉਤਾਰ ਕੇ ਰਾਮਲੀਲ੍ਹਾ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਰਾਮਲੀਲ੍ਹਾ ਦੇਖਣ ਲਈ ਵੱਡੀ ਗਿਣਤੀ ’ਚ ਦਰਸ਼ਕ ਪਹੁੰਚੇ । ਰਾਮਲੀਲ੍ਹਾ ਦੌਰਾਨ ਪੇਸ਼ ਕੀਤਾ ਗਿਆ ਚਾਚੀ ਤਾੜਕਾ ਦਾ ਡਰਾਵਣਾ ਦ੍ਰਿਸ਼ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ । ਕਲਾਕਾਰਾਂ ਵਲੋਂ ਤਾੜਕਾ ਦੇ ਪਾਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰ ਮਦਨ ਲਾਲ ਲਹਿਰੀ, ਐਡਵੋਕੇਟ ਰੋਹਿਤ ਕੁਮਾਰ ਗਰਗ, ਵਿੱਕੀ ਮਹੇਸ਼ਵਰੀ ਕੈਸ਼ੀਅਰ, ਗੋਲਡੀ ਮਹੇਸ਼ਵਰੀ, ਰਾਜ ਕੁਮਾਰ ਯਾਦਵ, ਅਜੀਤ ਸਿੰਘ ਬੱਬੂ, ਸੰਜੀਵ ਭੋਲਾ ਜੈਨ, ਅਸ਼ੋਕ ਕੁਮਾਰ ਸਿੰਗਲਾ, ਲਾਭ ਚੰਦ ਸ਼ਰਮਾ, ਮਿਲਨਪ੍ਰੀਤ ਸਿੰਘ ਮੱਕੜ, ਕ੍ਰਿਸ਼ਨ ਕੁਮਾਰ ਭਾਗੀਵਾਂਦਰ, ਨਰਿੰਦਰ ਸ਼ਰਮਾ, ਹੇਮ ਰਾਜ ਸੇਤੀਆ, ਮਨਿੰਦਰ ਸਿੰਘ, ਬੱਬੂ ਭਾਗੀਵਾਂਦਰ, ਇੰਦਰਪ੍ਰੀਤ ਸਿੰਘ ਗੋਲੂ, ਰੂਪ ਸਿੱਧੂ ਆਦੀ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨਾਂ ਵਲੋਂ 5 ਦੇ ਡੀ.ਸੀ. ਦਫ਼ਤਰ ਬਠਿੰਡਾ ਦੇ ਘਿਰਾਓ ਸੰਬੰਧੀ ਤਿਆਰੀ ਮੀਟਿੰਗ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੇਂਦਰੀ ਯੂਨੀਵਰਸਿਟੀ ਘੁੱਦਾ ਵਿਖੇ ਪੁਸਤਕ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।