03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਟਾਰ ਸਿੰਘ ਵਾਲਾ ਬੱਸ ਅੱਡੇ ‘ਤੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਪ੍ਰੇਸ਼ਾਨ

ਕੋਟਫੱਤਾ, 2 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਮਾਨਸਾ ਰੋਡ ‘ਤੇ ਪਿੰਡ ਕਟਾਰ ਸਿੰਘ ਵਾਲਾ ਦੇ ਬੱਸ ਅੱਡੇ ‘ਤੇ ਬੱਸਾਂ ਨਾਂ ਰੁਕਣ ਰੁਕਣ ਕਾਰਨ ਗੁਲਾਬਗੜ੍ਹ, ਗਹਿਰੀ ਭਾਗੀ ਅਤੇ ਕਟਾਰ ਸਿੰਘ ਵਾਲਾ ਸਮੇਤ ਤਿੰਨਾਂ ਪਿੰਡਾਂ ਦੇ ਸਕੂਲੀ ਬੱਚਿਆਂ ਸਮੇਤ ਆਮ ਵਸਨੀਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਰੀਆਂ ਦਾ ਕਹਿਣਾ ਸੀ ਕਿ ਬੱਸਾਂ ਬਿਨਾਂ ਰੁਕੇ ਅੱਗੇ ਲੰਘਦੀਆਂ ਹਨ ਜੇਕਰ ਕੋਈ ਬੱਸ ਰੁਕਦੀ ਵੀ ਹੈ ਤਾਂ ਅੱਡੇ ਤੋਂ 20-25 ਮੀਟਰ ਅੱਗੇ ਜਾਂ ਪਿੱਛੇ ਰੋਕੀ ਜਾਂਦੀ ਹੈ।

ਅਜੀਤ ਡੈਸਕ 03-10-2026
ਕੋਟਫੱਤਾ, 2 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ-ਮਾਨਸਾ ਰੋਡ ‘ਤੇ ਪਿੰਡ ਕਟਾਰ ਸਿੰਘ ਵਾਲਾ ਦੇ ਬੱਸ ਅੱਡੇ ‘ਤੇ ਬੱਸਾਂ ਨਾਂ ਰੁਕਣ ਰੁਕਣ ਕਾਰਨ ਗੁਲਾਬਗੜ੍ਹ, ਗਹਿਰੀ ਭਾਗੀ ਅਤੇ ਕਟਾਰ ਸਿੰਘ ਵਾਲਾ ਸਮੇਤ ਤਿੰਨਾਂ ਪਿੰਡਾਂ ਦੇ ਸਕੂਲੀ ਬੱਚਿਆਂ ਸਮੇਤ ਆਮ ਵਸਨੀਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਰੀਆਂ ਦਾ ਕਹਿਣਾ ਸੀ ਕਿ ਬੱਸਾਂ ਬਿਨਾਂ ਰੁਕੇ ਅੱਗੇ ਲੰਘਦੀਆਂ ਹਨ ਜੇਕਰ ਕੋਈ ਬੱਸ ਰੁਕਦੀ ਵੀ ਹੈ ਤਾਂ ਅੱਡੇ ਤੋਂ 20-25 ਮੀਟਰ ਅੱਗੇ ਜਾਂ ਪਿੱਛੇ ਰੋਕੀ ਜਾਂਦੀ ਹੈ। ਇਸ ਕਾਰਨ ਵਿਦਿਆਰਥੀਆਂ, ਮੁਲਾਜ਼ਮਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਸਵਾਰੀਆਂ ਨੂੰ ਬੱਸ ਫੜਨ ਲਈ ਭੱਜ-ਦੌੜ ਕਰਨੀ ਪੈਂਦੀ ਹੈ ਤੇ ਕਈ ਵਾਰ ਬੱਸ ਮਿਸ ਵੀ ਹੋ ਜਾਂਦੀ ਹੈ।ਇਸ ਸਬੰਧੀ ਪਿਛਲੇ ਸਾਲ ਪਿੰਡ ਗੁਲਾਬਗੜ੍ਹ ਦੀ ਪੰਚਾਇਤ ਵਲੋਂ ਪੀ.ਆਰ.ਟੀ.ਸੀ. ਬਠਿੰਡਾ ਦੇ ਡਿਪੂ ਮੈਨੇਜਰ ਨੂੰ ਲਿਖਤੀ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਜਿਸ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ। ਕਟਾਰ ਸਿੰਘ ਵਾਲਾ ਬੱਸ ਅੱਡੇ ‘ਤੇ ਬੱਸਾਂ ਨਾ ਰੁਕਣ ਦੀ ਵਾਇਰਲ ਵੀਡੀਓ ਤੋਂ ਬਾਅਦ ਕੁਝ ਜਥੇਬੰਦੀਆਂ ਨੇ 3 ਅਕਤੂਬਰ ਨੂੰ ਕਟਾਰ ਸਿੰਘ ਵਾਲਾ ਬੱਸ ਅੱਡੇ ਤੇ ਬੱਸਾਂ ਦਾ ਘਿਰਾਓ ਕਰਨ ਕਰਨ ਦਾ ਸਮਾਂ ਰੱਖਿਆ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਦੇ ਵੱਡੀ ਆਬਾਦੀ ਵਾਲੇ ਨਗਰ ਕੋਟਸ਼ਮੀਰ ਵਿਚ ਵੀ ਸਰਕਾਰੀ ਬੱਸਾਂ ਦੇ ਠਹਿਰਾਅ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਨਗਰ ਵਿਚ ਦੋ ਬੱਸ ਅੱਡੇ ਹਨ ਤੇ ਦੋ ਸੜਕਾਂ ਇੱਥੋਂ ਲੰਘਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਆਧਾਰ ਕਾਰਡ ਵਾਲ਼ੀਆਂ ਸਰਕਾਰੀ ਬੱਸਾਂ ਦੇ ਨਾ ਰੁਕਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਆਧਾਰ ਕਾਰਡ ਨੂੰ ਵਾਲੀਆਂ ਬੀਬੀਆਂ ਤੇ ਸਰਕਾਰੀ ਬੱਸਾਂ ਦੇ ਪਾਸ ਵਾਲੀਆਂ ਸਵਾਰੀਆਂ ਨੂੰ ਡਾਢੀ ਮੁਸ਼ਕਿਲ ਪੇਸ਼ ਆਉਂਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਕੋਟਸ਼ਮੀਰ ਤੇ ਕਟਾਰ ਸਿੰਘ ਵਾਲਾ ਬੱਸ ਅੱਡਿਆਂ ਤੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ।
ਪਿਛਲੀ ਖ਼ਬਰ ਗਣੇਸ਼ਵਰ ਕੁਮਾਰ ਨੇ ਥਾਣਾ ਮੁਖੀ ਝੁਨੀਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਬਰੇਟਾ ’ਚ ਸਿਆਸੀ ਆਗੂਆਂ ਦੇ ਪੋਸਟਰਾਂ ਨੇ ਸ਼ਹਿਰ ਦੀ ਦਿੱਖ ਵਿਗਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।