ਗੁਰਤੇਜ ਸਿੰਘ ਰਾਣਾ ਮਾਨ ਜ਼ਿਲ੍ਹਾ ਵਾਈਸ ਪ੍ਰਧਾਨ ਤੇ ਚੇਲਾ ਭਾਈ ਰੂਪਾ ਵਾਈਸ ਪ੍ਰਧਾਨ ਕਿਸਾਨ ਮੋਰਚਾ ਨਿਯੁਕਤ
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)-ਬੀਜੇਪੀ ਜ਼ਿਲ੍ਹਾ ਬਠਿੰਡਾ ਦਿਹਾਤੀ ਵਲੋਂ ਗੁਰਤੇਜ ਸਿੰਘ ਰਾਣਾ ਮਾਨ ਨੂੰ ਵਾਇਸ ਪ੍ਰਧਾਨ ਜ਼ਿਲ੍ਹਾ ਬਠਿੰਡਾ ਦਿਹਾਤੀ ਅਤੇ ਕੁਲਦੀਪ ਸਿੰਘ ਚੇਲਾ ਨੂੰ ਵਾਇਸ ਪ੍ਰਧਾਨ ਕਿਸਾਨ ਮੋਰਚਾ ਜ਼ਿਲ੍ਹਾ ਬਠਿੰਡਾ ਦਿਹਾਤੀ ਲਗਾਇਆ ਗਿਆ। ਇਸ ਮੌਕੇ ਬੀ ਜੇ ਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਪਰਮਪਾਲ ਕੌਰ ਸਿੱਧੂ, ਬੂਟਾ ਭਾਈ ਰੂਪਾ ਜਨਰਲ ਸੈਕਟਰੀ ਕਿਸਾਨ ਮੋਰਚਾ ਪੰਜਾਬ, ਜਸਪ੍ਰੀਤ ਸਿੰਘ ਜੱਸਾ ਭੁੱਚੋ ਯੂਥ ਪ੍ਰਧਾਨ ਜ਼ਿਲ੍ਹਾ ਬਠਿੰਡਾ ਦਿਹਾਤੀ, ਮੇਜਰ ਸਿੰਘ ਬਰਾੜ, ਨਵਜੋਤ ਸਿੰਘ ਗੁਣੀ, ਐਡੋਕੇਟ ਮਨਦੀਪ ਸਿੱਧੂ, ਪਰਮਪਾਲ ਭੁੱਲਰ, ਐਡੋਕੇਟ ਜਸਪ੍ਰੀਤ ਸਿੰਘ ਸਿੱਧੂ, ਹਰਵੰਤ ਸਿੰਘ ਗੁੰਮਟੀ, ਅੰਮ੍ਰਿਤਪਾਲ ਸਿੰਘ ਔਲਖ ਆਦਿ ਹਾਜ਼ਰ ਸਨ।
ਅਜੀਤ ਡੈਸਕ
23-10-2026