ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਹਮੇਸ਼ਾ ਨਸ਼ਿਆਂ ਦੇ ਖ਼ਿਲਾਫ਼ ਖੜ੍ਹੀ - ਨਿਰਮਲ ਸਿੰਘ ਚਾਉਕੇ
ਰਾਮਪੁਰਾ ਫੂਲ , 23 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਰਾਮਪੁਰਾ ਫੂਲ ਦੇ ਪ੍ਰਧਾਨ ਨਿਰਮਲ ਸਿੰਘ ਚਾਉਕੇ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਨਸ਼ੇ ਦੇ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਇੱਕ ਮੈਡੀਕਲ ਵਾਲੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ , ਜਿਸ ਦਾ ਜਥੇਬੰਦੀ ਸਖ਼ਤ ਸ਼ਬਦਾਂ ਵਿਚ ਪੰਜਾਬ ਸਰਕਾਰ ਤੇ ਮੈਡੀਕਲ ਵਾਲੇ ਦੀ ਨਿੰਦਾ ਕਰਦੀ ਹੈ । ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਹਮੇਸ਼ਾ ਤੋਂ ਨਸ਼ਿਆਂ ਦੇ ਖ਼ਿਲਾਫ਼ ਖੜੀ ਹੈ ।
ਰਾਮਪੁਰਾ ਫੂਲ , 23 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਰਾਮਪੁਰਾ ਫੂਲ ਦੇ ਪ੍ਰਧਾਨ ਨਿਰਮਲ ਸਿੰਘ ਚਾਉਕੇ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਨਸ਼ੇ ਦੇ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਇੱਕ ਮੈਡੀਕਲ ਵਾਲੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ , ਜਿਸ ਦਾ ਜਥੇਬੰਦੀ ਸਖ਼ਤ ਸ਼ਬਦਾਂ ਵਿਚ ਪੰਜਾਬ ਸਰਕਾਰ ਤੇ ਮੈਡੀਕਲ ਵਾਲੇ ਦੀ ਨਿੰਦਾ ਕਰਦੀ ਹੈ । ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਹਮੇਸ਼ਾ ਤੋਂ ਨਸ਼ਿਆਂ ਦੇ ਖ਼ਿਲਾਫ਼ ਖੜੀ ਹੈ । ਉਨ੍ਹਾਂ ਦੀ ਜਥੇਬੰਦੀ ਪੂਰਨ ਤੌਰ ’ ਤੇ ਨਸ਼ੇ ਵੇਚਣ ਵਾਲਿਆ ਨੂੰ ਮਿਸਾਲੀ ਸਜ਼ਾਵਾਂ ਦੇਣ ਦਾ ਸਮਰਥਨ ਕਰਦੀ ਹੈ । ਉਨ੍ਹਾਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਜੋ ਨਸ਼ਿਆਂ ਦੇ ਜਾਲ ’ ਚ ਫਸ ਚੁੱਕੇ ਹਨ , ਨੂੰ ਖੇਡਾਂ ਵੱਲ ਧਿਆਨ ਕੇਂਦਰ ਕਰਕੇ ਆਪਣੀ ਜ਼ਿੰਦਗੀ ’ ਚ ਕੁਝ ਚੰਗਾ ਕਰਨ ਦਾ ਜਜ਼ਬਾ ਪੈਦਾ ਕਰਨ ਲਈ ਕਿਹਾ । ਜਥੇਬੰਦੀ ਦੇ ਖ਼ਜ਼ਾਨਚੀ ਡਾਕਟਰ ਕੌਰ ਸਿੰਘ ਫੂਲ ਨੇ ਦੱਸਿਆ ਕਿ ਮਾਨਸਾ ਵਿਖੇ ਚੱਲ ਰਹੇ ਧਰਨੇ ਦੌਰਾਨ ਉਨ੍ਹਾਂ ਦੀ ਜਥੇਬੰਦੀ ਵਲੋਂ ਵੀ ਦਵਾਈਆਂ ਦਾ ਮੁਫ਼ਤ ਲੰਗਰ ਲਗਾਇਆ ਗਿਆ ਹੈ । ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ । ਇਸ ਮੌਕੇ ਡਾਕਟਰ ਜਗਤਾਰ ਸਿੰਘ ਫੂਲ , ਡਾਕਟਰ ਜਗਵਿੰਦਰ ਸਿੰਘ ਮਹਿਰਾਜ , ਹਰਜਿੰਦਰ ਸਿੰਘ ਭਾਈਰੂਪਾ , ਗੁਰਦੀਪ ਸਿੰਘ ਭੋਲਾ , ਡਾਕਟਰ ਰਵੇਲ ਸਿੰਘ , ਕੌਰ ਸਿੰਘ , ਹਰਵਿੰਦਰ ਸਿੰਘ , ਇਕਬਾਲ ਸਿੰਘ , ਦਰਸ਼ਨ ਮਾਨ , ਹਰਜਿੰਦਰ ਸਿੰਘ ਮਹਿਰਾਜ , ਰਾਜਿੰਦਰ ਕੁਮਾਰ , ਡਾਕਟਰ ਮਲਕੀਤ ਸਿੰਘ , ਪ੍ਰੈੱਸ ਸਕੱਤਰ ਮਨਜੀਤ ਸਿੰਘ ਫੂਲ ਆਦਿ ਹਾਜ਼ਰ ਸਨ ।