26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨਮਤੇਜ ਸਿੰਘ ਹਰਰੰਗਪੁਰਾ ਕਾਂਗਰਸ ਓ. ਬੀ. ਸੀ. ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ

ਭੁੱਚੋ ਮੰਡੀ, 25 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਸਾਬਕਾ ਸਰਪੰਚ ਅਤੇ ਮਿਹਨਤੀ ਆਗੂ ਨਮਤੇਜ ਸਿੰਘ ਹਰਰੰਗਪੁਰਾ ਨੂੰ ਕਾਂਗਰਸ ਓ. ਬੀ.

ਅਜੀਤ ਡੈਸਕ 26-10-2026
ਭੁੱਚੋ ਮੰਡੀ, 25 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਸਾਬਕਾ ਸਰਪੰਚ ਅਤੇ ਮਿਹਨਤੀ ਆਗੂ ਨਮਤੇਜ ਸਿੰਘ ਹਰਰੰਗਪੁਰਾ ਨੂੰ ਕਾਂਗਰਸ ਓ. ਬੀ. ਸੀ. ਵਿੰਗ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਪਾਰਟੀ ਓ. ਬੀ. ਸੀ. ਵਿੰਗ ਦੇ ਕੌਮੀ ਚੇਅਰਮੈਨ ਡਾ. ਅਨਿਲ ਜੈਹਿੰਦ, ਉੱਪ ਚੇਅਰਮੈਨ ਕੰਵਰਦੀਪ ਸੈਣੀ ਅਤੇ ਪੰਜਾਬ ਦੇ ਚੇਅਰਮੈਨ ਅੰਗਦ ਸਿੰਘ ਸਾਬਕਾ ਵਿਧਾਇਕ ਵਲੋਂ ਕੀਤੀ ਗਈ ਹੈ। ਨਮਤੇਜ ਸਿੰਘ ਸਮਾਜ ਸੇਵ ਨਾਲ ਜੁੜੀ ਹੋਈ ਧਰਾਤਲੀ ਸ਼ਖ਼ਸੀਅਤ ਹਨ ਅਤੇ ਨੌਜਵਾਨ ਵਰਗ ਵਿਚ ਉਨ੍ਹਾਂ ਦਾ ਚੰਗਾ ਅਧਾਰ ਹੈ। ਪਿਛਲੇ ਸਮੇਂ ਉਹ ਬਹੁਸੰਮਤੀ ਨਾਲ ਪਿੰਡ ਹਰਰੰਗਪੁਰਾ ਦੇ ਸਰਪੰਚ ਚੁਣੇ ਗਏ ਸਨ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਬਿਨਾਂ ਕਿਸੇ ਭੇਦਭਾਵ ਤੋਂ ਪਿੰਡ ਦੇ ਵਿਕਾਸ ਕਾਰਜ ਕਰਵਾਏ ਸਨ। ਉਹ ਬਲਾਕ ਸੰਮਤੀ ਮੈਂਬਰ ਵੀ ਰਹਿ ਚੁੱਕੇ ਹਨ। ਨਮਤੇਜ ਸਿੰਘ ਪਿੰਡ ਦੇ ਸਮਾਜ ਸੇਵੀ ਕਲੱਬ ਦੇ ਲੰਮਾ ਸਮਾਂ ਪ੍ਰਧਾਨ ਰਹੇ ਹਨ ਅਤੇ ਕੈਂਪਾਂ ਤੋਂ ਇਲਾਵਾ ਹੰਗਾਮੀ ਵਿਚ ਵੀ ਮਰੀਜ਼ਾਂ ਲਈ ਦਰਜਨਾਂ ਵਾਰ ਖ਼ੂਨਦਾਨ ਕਰ ਚੁੱਕੇ ਹਨ ਅਤੇ ਇਹ ਮੁਹਿੰਮ ਅਜੇ ਵੀ ਜਾਰੀ ਹੈ। ਕਾਂਗਰਸ ਪਾਰਟੀ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਨਮਤੇਜ ਸਿੰਘ ਹਰਰੰਗਪੁਰਾ ਨੂੰ ਨਵੀਂ ਪਾਰੀ ਲਈ ਹਾਰਦਿਕ ਵਧਾਈ ਦਿੱਤੀ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਰਾਮਾਂ ਮੰਡੀ ਦੀਆਂ ਮੰਡੀਆਂ ’ਚ ਨਰਮੇ ਦੀ ਆਮਦ 14,107 ਕੁਇੰਟਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।