ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ’ਚ ਅੱਧੀ ਦਰਜਨ ਪਿੰਡਾਂ ‘ਚ ‘ਝਾੜੂ’ ਫੂਕ ਰੋਸ ਮੁਜ਼ਾਹਰਾ
ਮਹਿਮਾ ਸਰਜਾ, 25 ਅਕਤੂਬਰ (ਬਲਦੇਵ ਸੰਧੂ)- ਮਾਨਸਾ ਦੇ ਚਰਚਿਤ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਭਰ ਵਿਚ ਉੱਭਰ ਰਹੇ ਰੋਸ ਨੇ ਨਸ਼ਿਆਂ ਦੇ ਕਾਰੋਬਾਰ, ਕਾਨੂੰਨ-ਵਿਵਸਥਾ ਅਤੇ ਸਰਕਾਰੀ ਜਵਾਬਦੇਹੀ ਨਾਲ ਜੁੜੇ ਗੰਭੀਰ ਸਵਾਲ ਮੁੜ ਚਰਚਾ ਦੇ ਕੇਂਦਰ ਵਿਚ ਲੈ ਆਂਦੇ ਹਨ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਰੋਸ ਦੀ ਇਸ ਲੜੀ ਤਹਿਤ ਅੱਜ ਪਿੰਡ ਬਲਾਹੜ੍ਹ ਮਹਿਮਾ, ਸਿਵੀਆਂ, ਮਹਿਮਾ ਸਰਕਾਰੀ ਤੇ ਮਹਿਮਾ ਸਰਜਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮਜ਼ਦੂਰ ਯੂਨੀਅਨਾਂ ਵਲੋਂ ਸੂਬੇ ਦੀ ਸੱਤਾਧਾਰੀ ਧਿਰ ਦਾ ਚੋਣ ਨਿਸ਼ਾਨ ਝਾੜੂ ਅਤੇ ਪੁਤਲੇ ਸਾੜ ਕੇ ਰੋਹ ਜ਼ਾਹਿਰ ਕੀਤਾ ਗਿਆ।
ਪ
ਪਿੰਡ ਮਹਿਮਾ ਸਰਕਾਰੀ ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ‘ਚ ਝਾੜੂ ਸਾੜ ਰੋਸ ਮੁਜ਼ਾਹਰਾ ਕਰਦੇ ਪਿੰਡ ਦੇ ਲੋਕ। ਤਸਵੀਰ: ਬਲਦੇਵ ਸੰਧੂ
26-10-2026
ਮਹਿਮਾ ਸਰਜਾ, 25 ਅਕਤੂਬਰ (ਬਲਦੇਵ ਸੰਧੂ)- ਮਾਨਸਾ ਦੇ ਚਰਚਿਤ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਭਰ ਵਿਚ ਉੱਭਰ ਰਹੇ ਰੋਸ ਨੇ ਨਸ਼ਿਆਂ ਦੇ ਕਾਰੋਬਾਰ, ਕਾਨੂੰਨ-ਵਿਵਸਥਾ ਅਤੇ ਸਰਕਾਰੀ ਜਵਾਬਦੇਹੀ ਨਾਲ ਜੁੜੇ ਗੰਭੀਰ ਸਵਾਲ ਮੁੜ ਚਰਚਾ ਦੇ ਕੇਂਦਰ ਵਿਚ ਲੈ ਆਂਦੇ ਹਨ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਰੋਸ ਦੀ ਇਸ ਲੜੀ ਤਹਿਤ ਅੱਜ ਪਿੰਡ ਬਲਾਹੜ੍ਹ ਮਹਿਮਾ, ਸਿਵੀਆਂ, ਮਹਿਮਾ ਸਰਕਾਰੀ ਤੇ ਮਹਿਮਾ ਸਰਜਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮਜ਼ਦੂਰ ਯੂਨੀਅਨਾਂ ਵਲੋਂ ਸੂਬੇ ਦੀ ਸੱਤਾਧਾਰੀ ਧਿਰ ਦਾ ਚੋਣ ਨਿਸ਼ਾਨ ਝਾੜੂ ਅਤੇ ਪੁਤਲੇ ਸਾੜ ਕੇ ਰੋਹ ਜ਼ਾਹਿਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਨਸ਼ਾ ਤਸਕਰੀ ਦੇ ਕਥਿਤ ਗੱਠਜੋੜ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿਚ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਾ ਜਾਵੇ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ. ਪ੍ਰਗਟ ਸਿੰਘ ਵਿਰਕ, ਕਰਨਵੀਰ ਸਿੰਘ ਬਰਾੜ, ਜਥੇਦਾਰ ਰੇਸ਼ਮ ਸਿੰਘ ਬਲਾਹੜ੍ਹ ਮਹਿਮਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ, ਸਾਬਕਾ ਮੈਂਬਰ ਦਰਸ਼ਨ ਸਿੰਘ ਰੋਮਾਣਾ, ਸਾਬਕਾ ਪੰਚ ਬਲਦੇਵ ਸਿੰਘ, ਜਥੇਦਾਰ ਬੂਟਾ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ ਸਿੱਧੂ, ਦਰਸ਼ਨ ਗੋਨਿਆਣਾ, ਗੁਰਪ੍ਰੀਤ ਸਿਵੀਆ, ਪਰਮਜੀਤ ਸਿੰਘ, ਬੱਬੂ ਸਿੰਘ ਖ਼ਾਲਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿਵੀਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਮਨਦੀਪ ਸਿਵੀਆਂ, ਮੱਖਣ ਸਿੰਘ, ਨਿਰਮਲ ਸਿੰਘ, ਮਾਘੀ ਸ਼ਰਮਾ, ਲਖਵਿੰਦਰ ਸਿੰਘ ਲੱਖੀ, ਪ੍ਰਧਾਨ ਜਸ ਵੀਰ ਸਿੰਘ ਖ਼ਾਲਸਾ, ਜਗਜੀਤ ਸਿੰਘ ਖ਼ਾਲਸਾ, ਸਾਬਕਾ ਜਗਜੀਤ ਸਿੰਘ, ਜਨਕ ਸਿੰਘ ਭਾਕਿਯੂ ਉਗਰਾਹਾਂ, ਗੁਰਦੀਪ ਸਿੰਘ ਮਹਿਮਾ ਸਰਜਾ ਭਾਕਿਯੂ ਸਿੱਧੂਪੁਰ, ਪੰਚ ਕਾਲਾ ਸ਼ਰਮਾ, ਧਰਮਿੰਦਰ ਸ਼ਰਮਾ, ਗੁਰਮੇਲ ਸਿੰਘ, ਜਥੇਦਾਰ ਬੂਟਾ ਸਿੰਘ ਆਦਿ ਮੌਜੂਦ ਸਨ।